27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸੜਕ ਕੰਢੇ ਰੇਹੜੀਆਂ ਖੜ੍ਹਨ ਨਾਲ ਆਵਾਜਾਈ ’ਚ ਵਿਘਨ ਪੈਣ ਕਰ ਕੇ ਲੋਕ ਪ੍ਰੇਸ਼ਾਨ

ਬੋਹਾ, 27 ਨਵੰਬਰ (ਰਮੇਸ਼ ਤਾਂਗੜੀ)- ਸਥਾਨਕ ਸਟੇਟ ਹਾਈਵੇ ਸੜਕ ’ਤੇ 3 ਕਿੱਲੋਮੀਟਰ ਹਿੱਸੇ ’ਚ ਦੋਵੇਂ ਪਾਸੇ ਵੱਖ-ਵੱਖ ਸਮਾਨ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ। ਇਨ੍ਹਾਂ ਦੁਕਾਨਦਾਰਾਂ ਵਲੋਂ ਆਪਣਾ ਸਮਾਨ ਮਸ਼ਹੂਰੀ ਕਰਨ ਲਈ ਦੁਕਾਨਾਂ ਦੇ ਬਾਹਰ ਸੜਕ ’ਤੇ ਸਜਾਇਆ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 28-11-2026
ਬੋਹਾ, 27 ਨਵੰਬਰ (ਰਮੇਸ਼ ਤਾਂਗੜੀ)- ਸਥਾਨਕ ਸਟੇਟ ਹਾਈਵੇ ਸੜਕ ’ਤੇ 3 ਕਿੱਲੋਮੀਟਰ ਹਿੱਸੇ ’ਚ ਦੋਵੇਂ ਪਾਸੇ ਵੱਖ-ਵੱਖ ਸਮਾਨ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ। ਇਨ੍ਹਾਂ ਦੁਕਾਨਦਾਰਾਂ ਵਲੋਂ ਆਪਣਾ ਸਮਾਨ ਮਸ਼ਹੂਰੀ ਕਰਨ ਲਈ ਦੁਕਾਨਾਂ ਦੇ ਬਾਹਰ ਸੜਕ ’ਤੇ ਸਜਾਇਆ ਜਾਂਦਾ ਹੈ। ਬੱਸ ਅੱਡਾ ਮਾਰਕਿਟ ’ਚ ਦੁਕਾਨਾਂ ਦੇ ਦੋਵੇਂ ਪਾਸੇ ਕੁਝ ਲੋਕਾਂ ਵਲੋਂ ਰੇਹੜੀਆਂ ਲਗਾਈਆਂ ਜਾਂਦੀਆਂ ਹਨ। ਦੁਕਾਨਾਂ ਵਾਲੇ ਜਿੱਥੇ ਸਾਲ ਭਰ ਦਾ ਮੋਟਾ ਕਿਰਾਇਆ ਭਰਦੇ ਹਨ ਉੱਥੇ ਇਸ ਕਿਰਾਏ ਦੀ ਕੁਝ ਹੱਦ ਤੱਕ ਭਰਪਾਈ ਲਈ ਉਹ ਰੇਹੜੀਆਂ ਵਾਲਿਆਂ ਤੋਂ ਵੀ ਹਜਾਰਾਂ ਰੁਪਏ ਤੱਕ ਵਸੂਲਦੇ ਹਨ। ਪ੍ਰਸ਼ਾਸਨ ਵਲੋਂ ਬਹੁਤਾ ਧਿਆਨ ਨਾ ਦੇਣ ਕਰ ਕੇ ਇਹ ਰੇਹੜੀਆਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਰੇਹੜੀਆਂ ਸੜਕ ਦੇ ਬਿਲਕੁਲ ਕੰਢੇ ਤੱਕ ਲੱਗ ਜਾਂਦੀਆਂ ਹਨ। ਆਮ ਕਰ ਕੇ ਇਹ ਰੇਹੜੀਆਂ ਬੱਸਾਂ ਦੇ ਖੜ੍ਹਨ ਵਾਲੀ ਥਾਂ ਕੋਲ ਸਵਾਰੀਆਂ ’ਚ ਇੰਨੀ ਦਿਕੱਤ ਪੇਸ਼ ਕਰਦੀਆਂ ਹਨ ਕਿ ਉਹ ਇੱਧਰ-ਉੱਧਰ ਭੱਜ ਕੇ ਬੱਸ ਚੜਦੇ ਹਨ। ਦੂਜੇ ਪਾਸੇ ਬੱਸ ਅੱਡਾ ਮਾਰਕਿਟ ਕੋਲ ਪੈਂਦੇ ਕਰਾਸ ਕਾਰਨ ਹਾਦਸੇ ਵਾਪਰਨ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ’ਤੇ ਦਿਨ-ਰਾਤ ਭਾਰੀ ਆਵਾਜਾਈ ਚਲਦੀ ਹੈ ਅਤੇ ਪ੍ਰਾਇਵੇਟ ਵਾਹਨਾਂ ਦੇ ਖੜ੍ਹਨ ਲਈ ਕੋਈ ਪਾਰਕਿੰਗ ਵੀ ਨਹੀਂ ਹੈ। ਲੋਕਾਂ ਦੀ ਮੰਗ ਹੈ ਕਿ ਸੜਕ ਤੋਂ ਰੇਹੜੀਆਂ ਹਟਵਾ ਕੇ ਵਾਹਨਾਂ ਦੇ ਖੜ੍ਹਨ ਲਈ ਪਾਰਕਿੰਗ ਬਣਾਈ ਜਾਵੇ ਅਤੇ ਦੁਕਾਨਾਂ ਅੱਗੇ ਰੱਖਿਆ ਸਮਾਜ ਅੰਦਰ ਕਰਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਕੂਲ ਵੈਨਾਂ ਦਾ ਟੋਲ ਟੈਕਸ ਬੰਦ ਕਰਵਾਉਣ ਲਈ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਡਰੱਗ ਕੰਟਰੋਲ ਅਫ਼ਸਰ ਵਲੋਂ ਮਾਨਸਾ, ਜੋਗਾ ਤੇ ਰੱਲਾ ਦੇ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ
Ad Position 24