ਸ਼ੇਰਖਾਂ ਵਾਲਾ ਖੇਤੀਬਾੜੀ ਸੇਵਾ ਸਭਾ ਵਿਖੇ ਸਹਿਕਾਰੀ ਦਿਵਸ ਮਨਾਇਆ
ਬੋਹਾ, 21 ਨਵੰਬਰ (ਰਮੇਸ਼ ਤਾਂਗੜੀ)- ਸ਼ੇਰਖਾਂ ਵਾਲਾ ਖੇਤੀਬਾੜੀ ਸੇਵਾ ਸਭਾ ਵਿਖੇ 73ਵਾਂ ਸਰਬ ਭਾਰਤੀ ਸਹਿਕਾਰੀ ਸਪਤਾਹ ਮਨਾਇਆ ਗਿਆ। ਸੋਹਣਾ ਸਿੰਘ ਸਕੱਤਰ ਨੇ ਸਭਾ ਦੀ ਪ੍ਰਗਤੀ ਰਿਪੋਰਟ ਪੜ੍ਹੀ।
ਬੋਹਾ, 21 ਨਵੰਬਰ (ਰਮੇਸ਼ ਤਾਂਗੜੀ)- ਸ਼ੇਰਖਾਂ ਵਾਲਾ ਖੇਤੀਬਾੜੀ ਸੇਵਾ ਸਭਾ ਵਿਖੇ 73ਵਾਂ ਸਰਬ ਭਾਰਤੀ ਸਹਿਕਾਰੀ ਸਪਤਾਹ ਮਨਾਇਆ ਗਿਆ। ਸੋਹਣਾ ਸਿੰਘ ਸਕੱਤਰ ਨੇ ਸਭਾ ਦੀ ਪ੍ਰਗਤੀ ਰਿਪੋਰਟ ਪੜ੍ਹੀ। ਸਹਿਕਾਰਤਾ ਵਿਭਾਗ ਵਲੋਂ ਖੁਸ਼ਵਿੰਦਰ ਸਿੰਘ ਚਹਿਲ ਇੰਸਪੈਕਟਰ ਨੇ ਸਰਕਾਰ ਵਲੋਂ ਸਹਿਕਾਰਤਾ ਰਾਹੀਂ ਪਿੰਡਾਂ ਵਿੱਚ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਦੱਸਦਿਆਂ ਅਤੇ ਸਹਿਕਾਰਤਾ ਨਾਲ ਜੁੜ ਕੇ ਸਕੀਮਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਜਸਵੀਰ ਸਿੰਘ ਐਸ. ਏ. ਏ. ਆਰ. ਦਫ਼ਤਰ ਬੁਢਲਾਡਾ ਸਹਿਕਾਰਤਾ ਦੇ ਇਤਿਹਾਸ ਅਤੇ ਸਹਿਕਾਰਤਾ ਦੇ ਸਿਧਾਂਤਾਂ ਬਾਰੇ ਚਾਨਣਾ ਪਾਇਆ। ਅੰਮ੍ਰਿਤਪਾਲ ਸਿੰਘ ਨੇ ਮਾਰਕਫੈੱਡ ਵਲੋਂ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਅਤੇ ਸਹਾਇਕ ਧੰਦੇ ਅਪਣਾਉਣਾ ਮਿੱਟੀ ਦੀ ਪਰਖ ਕਰਾਉਣ ਅਤੇ ਮਾਰਕਫੈੱਡ ਦੇ ਉਤਪਾਦਾਂ ਨੂੰ ਵਰਤਣ ਲਈ ਕਿਹਾ। ਬਚਿੱਤਰ ਸਿੰਘ ਬਰਾਂਚ ਮੈਨੇਜਰ ਸੈਂਟਰਲ ਕੋਆਪਰੇਟਿਵ ਬੈਂਕ ਬਰਾਂਚ ਬੋਹਾ ਨੇ ਬੈਂਕ ਦੀਆਂ ਸਕੀਮਾਂ ਬਾਰੇ ਚਾਨਣਾ ਪਾਇਆ। ਗੁਰਮੀਤ ਸਿੰਘ ਗਾਗੋਵਾਲ ਮੈਨੇਜਰ ਡੀ.ਸੀ.ਯੂ. ਮਾਨਸਾ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਜਿੱਥੇ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਉੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਇਸ ਲਈ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕੀਤਾ ਜਾਵੇ। ਇਸ ਮੌਕੇ ਸੁਖਦੇਵ ਸਿੰਘ ਡਾਇਰੈਕਟਰ ਸੈਂਟਰਲ ਸਹਿਕਾਰੀ ਬੈਂਕ ਮੁੱਖ ਦਫ਼ਤਰ ਮਾਨਸਾ, ਨਰਿੰਦਰ ਸਿੰਘ ਪ੍ਰਧਾਨ ਸ਼ੇਰਖਾਂ ਵਾਲਾ ਸਭਾ, ਰਾਜਵਿੰਦਰ ਸਿੰਘ ਮੀਤ ਪ੍ਰਧਾਨ, ਹਰੀ ਸਿੰਘ, ਸਰਬਜੀਤ ਸਿੰਘ, ਗੁਰਮੀਤ ਸਿੰਘ, ਰਘਵੀਰ ਸਿੰਘ ਖ਼ਾਲਸਾ, ਸੁਖਪਾਲ ਸਿੰਘ, ਹਰਜੀਵਨ ਸਿੰਘ, ਨਿਰਮਲ ਸਿੰਘ, ਮਨਿੰਦਰ ਸਿੰਘ ਆਦਿ ਹਾਜ਼ਰ ਸਨ।