ਹੱਡੀਆਂ ਦੀ ਜਾਂਚ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ
ਮਾਨਸਾ , 17 ਨਵੰਬਰ ( ਸ . ਰਿ .)
ਮਾਨਸਾ , 17 ਨਵੰਬਰ ( ਸ . ਰਿ .)- ਸਥਾਨਕ ਆਰਥੋ ਕੇਅਰ ਕਲੀਨਿਕ ਵਿਖੇ ਮੁਫ਼ਤ ਬੋਨ ਮਿਨਰਲ ਡੈਂਸਿਟੀ ਕੈਂਪ ਲਗਾਇਆ ਗਿਆ । ਹੱਡੀਆਂ ਤੇ ਜੋੜਾਂ ਦਾ ਮਾਹਿਰ ਡਾ . ਖੁਸ਼ਵਿੰਦਰ ਸਿੰਘ ਮਾਨ ਨੇ ਮਰੀਜ਼ਾਂ ਦੀਆਂ ਹੱਡੀਆਂ ਦੀ ਜਾਂਚ ਕਰਦਿਆਂ ਕਮਜ਼ੋਰੀ ਸਬੰਧੀ ਜਾਣਕਾਰੀ ਦਿੱਤੀ ਗਈ । ਉਨ੍ਹਾਂ ਦੱਸਿਆ ਕਿ ਵਧਦੀ ਉਮਰ ਨਾਲ ਹੱਡੀਆਂ ਦੀ ਕਮਜ਼ੋਰੀ ਆਮ ਸਮੱਸਿਆ ਹੈ , ਜਿਸ ਦੀ ਸਮੇਂ ਸਿਰ ਪਹਿਚਾਣ ਕਰਨਾ ਬਹੁਤ ਜ਼ਰੂਰੀ ਹੈ ਅਤੇ ਮਜ਼ਬੂਤੀ ਬਣਾਈ ਰੱਖਣ ਲਈ ਸੰਤੁਲਿਤ ਖੁਰਾਕ , ਕੈਲਸ਼ੀਅਮ , ਵਿਟਾਮਿਨ - ਡੀ ਤੇ ਨਿਯਮਿਤ ਸਰੀਰਕ ਕਸਰਤ ਮਹੱਤਵਪੂਰਨ ਹਨ । ਉਨ੍ਹਾਂ ਲੋਕਾਂ ਨੂੰ ਕਮਜ਼ੋਰੀ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਸਮੇਂ - ਸਿਰ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ । ਡਾ . ਮਾਨ ਨੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਭਵਿੱਖ ’ ਚ ਵੀ ਅਜਿਹੇ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਂਦੇ ਰਹਿਣਗੇ ।