03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਕੇਂਦਰ ਸਰਕਾਰ ਚੋਣ ਕਮਿਸ਼ਨ ਰਾਹੀਂ ਕਰ ਰਿਹੈ ਤਾਨਾਸ਼ਾਹੀ-ਅਮਨ ਸਿੰਗਲਾ ਢੈਪਈ

ਭੀਖੀ, 3 ਨਵੰਬਰ (ਬਲਕਾਰ ਸਿੰਘ ਸਹੋਤਾ)- ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਦੇਸ਼ ਵਿਆਪੀ ਚਲਾਈ ਜਾ ਰਹੀ ਵੋਟ ਬਚਾਓ ਦੇਸ਼ ਬਚਾਓ ਮੁਹਿੰਮ ਦੇ ਖੇਤਰੀ ਨਿਗਰਾਨ ਅਮਨ ਸਿੰਗਲਾ ਢੈਪਈ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਚੋਣ ਕਮਿਸ਼ਨ ਰਾਹੀਂ ਤਾਨਾਸ਼ਾਹੀ ਰਵੱਈਆ ਅਪਨਾ ਕੇ ਧੱਕੇ ਨਾਲ ਦੇਸ਼ ਦੀ ਸੱਤਾ ’ਤੇ ਕਬਜਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਸਧਾਰਨ ਵੋਟਰ ਦੇ ਜਮਹੂਰੀ ਹੱਕਾਂ ਦਾ ਘਾਣ ਹੋ ਰਿਹਾ ਹੈ ਉੱਥੇ ਜਬਰੀ ਸੱਤਾ ਹਾਸਲ ਕਰ ਦੇਸ਼ ਦੇ ਆਰਥਿਕ, ਰਾਜਨੀਤਕ, ਸਮਾਜਿਕ ਅਤੇ ਸੱਭਿਆਚਾਰਕ ਹਿਤਾਂ ਨੂੰ ਵੱਡੀ ਢਾਅ ਲੱਗ ਰਹੀ ਹੈ।

Ad Position 21
No active advertisement
ਅਜੀਤ ਡੈਸਕ 04-11-2026
ਭੀਖੀ, 3 ਨਵੰਬਰ (ਬਲਕਾਰ ਸਿੰਘ ਸਹੋਤਾ)- ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਦੇਸ਼ ਵਿਆਪੀ ਚਲਾਈ ਜਾ ਰਹੀ ਵੋਟ ਬਚਾਓ ਦੇਸ਼ ਬਚਾਓ ਮੁਹਿੰਮ ਦੇ ਖੇਤਰੀ ਨਿਗਰਾਨ ਅਮਨ ਸਿੰਗਲਾ ਢੈਪਈ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਚੋਣ ਕਮਿਸ਼ਨ ਰਾਹੀਂ ਤਾਨਾਸ਼ਾਹੀ ਰਵੱਈਆ ਅਪਨਾ ਕੇ ਧੱਕੇ ਨਾਲ ਦੇਸ਼ ਦੀ ਸੱਤਾ ’ਤੇ ਕਬਜਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਸਧਾਰਨ ਵੋਟਰ ਦੇ ਜਮਹੂਰੀ ਹੱਕਾਂ ਦਾ ਘਾਣ ਹੋ ਰਿਹਾ ਹੈ ਉੱਥੇ ਜਬਰੀ ਸੱਤਾ ਹਾਸਲ ਕਰ ਦੇਸ਼ ਦੇ ਆਰਥਿਕ, ਰਾਜਨੀਤਕ, ਸਮਾਜਿਕ ਅਤੇ ਸੱਭਿਆਚਾਰਕ ਹਿਤਾਂ ਨੂੰ ਵੱਡੀ ਢਾਅ ਲੱਗ ਰਹੀ ਹੈ। ਨੌਜਵਾਨ ਕਾਂਗਰਸ ਆਗੂ ਨੇ ਕਿਹਾ ਕਿ ਕੇਂਦਰ ਦੀ ਵਿਸ਼ੇਸ਼ ਤੀਬਰ ਸੋਧ (ਐੱਸ.ਆਈ.ਆਰ.) ਤਹਿਤ ਜਿੱਥੇ ਦੇਸ਼ ’ਚ 13 ਕਰੋੜ ਤੋਂ ਵੱਧ ਵੋਟਰਾਂ ਨੂੰ ਆਪਣੇ ਹਿਤਾਂ ਤੋਂ ਵਾਂਝਾ ਕੀਤਾ ਹੈ ਉੱਥੇ ਪੰਜਾਬ ਵਿਚ ਵੀ 13 ਲੱਖ ਵੋਟਰ ਆਪਣੇ ਅਧਿਕਾਰਾਂ ਤੋਂ ਸੱਖਣਾ ਹੋਇਆ ਹੈ। ਉ ਨ੍ਹਾਂ ਕਿਹਾ ਕਿ ਜਿੱਥੇ ਪੱਛਮੀ ਬੰਗਾਲ ਸਮੇਤ ਦੂਸਰੇ ਰਾਜਾਂ ’ਚ ਵੀ ਕਈ ਤ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਜਿਲ੍ਹੇ ’ਚ ਨਵੇਂ ਵੋਟਰਾਂ ਨੂੰ ਵੋਟ ਬਣਾਉਣ ਵਿਚ ਵੱਡੇ ਪੱਧਰ ’ਤੇ ਦਿੱਕਤਾਂ ਆ ਰਹੀਆ ਹਨ। ਚੋਣ ਕਮਿਸ਼ਨ ਦੀ ਵੈੱਬਸਾਈਟ 13 ਅਕਤੂਬਰ ਤੋਂ ਬੰਦ ਪਈ ਹੈ, ਜਿਸ ਕਰ ਕੇ ਨਵੇਂ ਵੋਟਰਾਂ ਨੂੰ ਆਪਣੀ ਵੋਟ ਬਣਾਉਣ ’ਚ ਬਿਨਾਂ ਕਿਸੇ ਵਜ੍ਹਾ ਦੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਵੱਲ ਤੁਰੰਤ ਧਿਆਨ ਦੇ ਕੇ ਵੈੱਬਸਾਈਟ ਚਾਲੂ ਕਰਵਾਉਣ ਤਾਂ ਜੋ ਯੋਗ ਵੋਟਰਾਂ ਨੂੰ ਵੋਟ ਬਣਵਾਉਣ ’ਚ ਆਸਾਨੀ ਹੋ ਸਕੇ। ਇਸ ਮੌਕੇ ਕਾਂਗਰਸ ਆਗੂ ਮੱਖਣ ਹਾਜੀ, ਹਰਬੰਸ ਸਿੰਘ ਗਾਗੋਵਾਲ, ਮਨਜੀਤ ਸਿੰਘ ਰਾਣਾ, ਸਾਬਕਾ ਕੌਂਸਲਰ ਮਲਕੀਤ ਸਿੰਘ, ਵਿਕਾਸ ਸ਼ਰਮਾ ਵਿੱਕੀ, ਬੁੱਧ ਸਿੰਘ, ਧਨਜੀਤ ਭੀਖੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਟਰੈਫ਼ਿਕ ਦੀ ਉਲੰਘਣਾ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ-ਸੁਖਮੰਦਰ ਸਿੰਘ ਟਰੈਫ਼ਿਕ ਇੰਚਾਰਜ ਅਗਲੀ ਖ਼ਬਰ ਮਨੂ ਵਾਟਿਕਾ ਸਕੂਲ ਦੀ ਖਿਡਾਰਨ ਸਿਰਜਨਵੀਰ ਕੌਰ ਨੇ ਸ਼ਤਰੰਜ ਮੁਕਾਬਲਿਆਂ ’ਚ ਜਿੱਤਿਆ ਚਾਂਦੀ ਦਾ ਤਗਮਾ
Ad Position 24