ਵਿਧਾਇਕ ਬੁੱਧ ਰਾਮ ਨੇ ਬੋਹਾ ’ਚ 3 ਗਲੀਆਂ ’ਚ ਟੱਕ ਲਗਾ ਕੇ ਕੰਮ ਦੀ ਸ਼ੁਰੂਆਤ ਕਰਵਾਈ
ਬੋਹਾ , 3 ਨਵੰਬਰ ( ਰਮੇਸ਼ ਤਾਂਗੜੀ )- ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਮਿਸ਼ਨ ਰੰਗਲਾ ਪੰਜਾਬ ਤਹਿਤ ਬੋਹਾ ਨਗਰ ਨੂੰ ਲੱਖਾਂ ਰੁਪਏ ਦੀ ਵਿਸ਼ੇਸ਼ ਗਰਾਂਟ ਜਾਰੀ ਕਰਵਾ ਕੇ ਬੋਹਾ ਵਾਸੀਆਂ ਦੇ ਰਸਤਿਆਂ ਨੂੰ ਪੱਕੇ ਕਰਨ ਦੀ ਸ਼ੁਰੂਆਤ ਰਸਮੀ ਤੌਰ ’ ਤੇ ਕਰ ਦਿੱਤੀ ਹੈ । ਉਨ੍ਹਾਂ ਕ੍ਰਿਪਾਲ ਸਿੰਘ ਐਮ .
ਬੋਹਾ , 3 ਨਵੰਬਰ ( ਰਮੇਸ਼ ਤਾਂਗੜੀ )- ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਮਿਸ਼ਨ ਰੰਗਲਾ ਪੰਜਾਬ ਤਹਿਤ ਬੋਹਾ ਨਗਰ ਨੂੰ ਲੱਖਾਂ ਰੁਪਏ ਦੀ ਵਿਸ਼ੇਸ਼ ਗਰਾਂਟ ਜਾਰੀ ਕਰਵਾ ਕੇ ਬੋਹਾ ਵਾਸੀਆਂ ਦੇ ਰਸਤਿਆਂ ਨੂੰ ਪੱਕੇ ਕਰਨ ਦੀ ਸ਼ੁਰੂਆਤ ਰਸਮੀ ਤੌਰ ’ ਤੇ ਕਰ ਦਿੱਤੀ ਹੈ । ਉਨ੍ਹਾਂ ਕ੍ਰਿਪਾਲ ਸਿੰਘ ਐਮ . ਸੀ . ਵਾਲੀ ਗਲੀ , ਗੁਰਬਚਨ ਸਿੰਘ ਵਾਲੀ ਢਾਣੀ ਦੀ ਸੜਕ ਅਤੇ ਕੋਟ ਵਾਲੀ ਢਾਣੀ ਦੀਆਂ ਸੜਕਾਂ ਬਣਾਉਣ ਲਈ ਟੱਕ ਲਗਾ ਕੇ ਕੰਮ ਦੀ ਸ਼ੁਰੂਆਤ ਕਰਵਾਈ । ਵਿਧਾਇਕ ਨੇ ਕਿਹਾ ਕਿ ਬੋਹਾ ਵਾਸੀਆਂ ਨਾਲ ਕੀਤਾ ਹੋਇਆ ਹਰ ਵਾਅਦਾ ਪੂਰਾ ਕੀਤਾ ਜਾਵੇਗਾ ਅਤੇ ਬੋਹਾ ਨਗਰ ਨੂੰ ਵਿਕਾਸ ਪੱਖੋਂ ਹਲਕੇ ਵਿਚ ਪਹਿਲੇ ਨੰਬਰ ’ ਤੇ ਲਿਆਂਦਾ ਜਾਵੇਗਾ । ਇਸ ਮੌਕੇ ਰਣਜੀਤ ਸਿੰਘ ਫਰੀਦਕੇ ਚੇਅਰਮੈਨ ਮਾਰਕੀਟ ਕਮੇਟੀ ਬੋਹਾ , ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜਗਸੀਰ ਸਿੰਘ ਜੱਗਾ , ਵਾਇਸ ਪ੍ਰਧਾਨ ਕਿਰਪਾਲ ਸਿੰਘ , ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ , ਸੰਤੋਖ ਸਿੰਘ ਸਾਗਰ , ਬਾਵਾ ਸਿੰਘ , ਚਰਨਜੀਤ ਸਿੰਘ ਤੇ ਗੁਰਮੀਤ ਸਿੰਘ ਐਮ . ਸੀ ., ਕਰਮਜੀਤ ਸਿੰਘ , ਫ਼ੌਜੀ ਗੁਰਮੇਜ ਸਿੰਘ , ਭੋਲਾ ਸਿੰਘ , ਬਿੱਟੂ ਸਿੰਘ , ਪ੍ਰੇਮ ਸਿੰਘ , ਲਖਵੀਰ ਸਿੰਘ , ਹਰਪਾਲ ਸਿੰਘ ਪੰਮੀ ਆਦਿ ਹਾਜ਼ਰ ਸਨ । ਆਲ ਇਜ਼ ਵੰਨ ਫਾਊਂਡੇਸ਼ਨ ਕੈਨੇਡਾ ਨੇ ਗੁਰਬਾਣੀ ਦੇ ਸਟੀਕ ਵੰਡੇ ਬੁਢਲਾਡਾ / ਬਰੇਟਾ , 3 ਨਵੰਬਰ ( ਮਨਚੰਦਾ / ਮੰਡੇਰ )- ਆਲ ਇਜ ਵੰਨ ਫਾਊਂਡੇਸ਼ਨ ਕੈਨੇਡਾ ਵਲੋਂ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਹੁਤ ਵੱਡੇ ਪੱਧਰ ’ ਤੇ ਉਪਰਾਲੇ ਕੀਤੇ ਜਾ ਰਹੇ ਹਨ , ਤਹਿਤ ਗੁਰਬਾਣੀ ਨੂੰ ਸਮਝ ਕੇ ਪੜ੍ਹਨ ਲਈ ਪੰਜ ਬਾਣੀਆਂ ਦੀ ਸਰਲ ਵਿਆਖਿਆ ਦੀਆਂ ਸਟੀਕਾਂ , ਪੰਜਾਬ ਦੇ ਗੁਰੂ ਘਰਾਂ , ਸਕੂਲਾਂ ਅਤੇ ਕਾਲਜਾਂ ’ ਚ ਮੁਫ਼ਤ ਵੰਡੀਆਂ ਜਾ ਰਹੀਆਂ ਹਨ । ਹਰਲਾਜ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਗੁਰਬਾਣੀ ਵਿਚਾਰ ਦੇ ਲੰਗਰ ਪ੍ਰੋਗਰਾਮ ਤਹਿਤ ਗੁਰਜੰਟ ਸਿੰਘ ਬੁਢਲਾਡਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੱਲੀ ਦੇ ਛੇਵੀਂ ਤੋਂ 12 ਵੀਂ ਜਮਾਤ ਦੇ ਵਿਦਿਆਰਥੀਆਂ , ਅਧਿਆਪਕਾਂ ਅਤੇ ਕ੍ਰਿਸ਼ਨਾ ਕਾਲਜ ਰੱਲੀ ਵਿਖੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੂੰ ਗੁਰਬਾਣੀ ਸਟੀਕਾਂ ਵੰਡੀਆਂ ਗਈਆਂ ਅਤੇ ਗੁਰਬਾਣੀ ਨੂੰ ਫ਼ੋਨ ਰਾਹੀਂ ਪੜ੍ਹਨ ਸੁਣਨ ਲਈ ਸੰਸਥਾ ਦੀ ਮੁਫ਼ਤ ਐਪ ਆਲ ਇਜ ਵੰਨ ਲਾਈਫ ਡਾਊਨਲੋਡ ਕਰਨ ਲਈ ਵੀ ਦੱਸਿਆ ਗਿਆ । ਇਸ ਮੌਕੇ ਕਾਲਜ ਪ੍ਰਿੰਸੀਪਲ ਪ੍ਰਮੋਦ ਸਿੰਘ , ਸਕੂਲ ਪ੍ਰਿੰਸੀਪਲ ਨਾਇਬ ਸਿੰਘ , ਫਾਊਂਡੇਸ਼ਨ ਦੇ ਮੁਖੀ ਐਨ . ਆਰ . ਆਈ . ਮਨਜੀਤ ਸਿੰਘ ਨਰਵਾਲ ਆਦਿ ਹਾਜ਼ਰ ਸਨ ।