ਦਸਮੇਸ਼ ਸਕੂਲ ਦੀ ਹੈਂਡਬਾਲ ਖਿਡਾਰਨ ਹਰਮਨਦੀਪ ਕੌਰ ਦੀ ਨੈਸ਼ਨਲ ਪੱਧਰ ਲਈ ਚੋਣ
ਸਰਦੂਲਗੜ੍ਹ, 27 ਅਕਤੂਬਰ (ਜੀ. ਐਮ.
ਸਰਦੂਲਗੜ੍ਹ, 27 ਅਕਤੂਬਰ (ਜੀ.ਐਮ.ਅਰੋੜਾ)- ਸਥਾਨਕ ਦਸਮੇਸ਼ ਕਾਨਵੈਂਟ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਹਰਮਨਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਫੱਤਾ ਮਲੋਕਾ ਨੇ ਮਾਨਸਾ ਜਿਲ੍ਹੇ ਵਲੋਂ ਬਠਿੰਡਾ ਵਿਖੇ ਹੋਈ ਪੰਜਾਬ ਸਟੇਟ ਅੰਡਰ-14 ਹੈਂਡਬਾਲ ਸਕੂਲੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਖਿਡਾਰਨ ਨੇ ਪਲੇਇੰਗ ਸੈਟ ’ਚ ਹੈਂਡਬਾਲ ਖੇਡਦਿਆਂ ਬਹੁਤ ਵਧੀਆ ਗੋਲ-ਕੀਪਰ ਰਹਿੰਦਿਆਂ ਜਲੰਧਰ ਵਿਰੁੱਧ 15 ਗੋਲ ਰੋਕੇ, ਨਵਾਂ ਸ਼ਹਿਰ ਵਿਰੁੱਧ 18, ਸੰਗਰੂਰ ਵਿਰੁੱਧ 15, ਸੈਮੀਫਾਈਨਲ ਮੈਚ ’ਚ ਪਟਿਆਲਾ ਵਿਰੁੱਧ 13 ਅਤੇ ਫਾਈਨਲ ਮੁਕਾਬਲੇ ’ਚ ਬਠਿੰਡਾ ਵਿਰੁੱਧ 10 ਗੋਲ ਰੋਕ ਕੇ ਇਹ ਮੁਕਾਮ ਹਾਸਲ ਕੀਤਾ। ਉਸ ਦੇ ਗੋਲ-ਕੀਪਰ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ’ਤੇ ਪੰਜਾਬ ਸਟੇਟ ਵਲੋਂ ਨੈਸ਼ਨਲ ਖੇਡਣ ਲਈ ਚੋਣ ਹੋਈ। ਸਕੂਲ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਅਤੇ ਦਿਲਮੋਹਿਤ ਸਿੰਘ ਸੰਧੂ ਨੇ ਹਰਮਨਦੀਪ ਤੇ ਹੈਂਡਬਾਲ ਕੋਚ ਜਸਦੀਪ ਜੱਸੀ, ਗੁਰਸੇਵਕ ਸਿੰਘ ਅਤੇ ਅਵਤਾਰ ਸਿੰਘ ਨੂੰ ਵਧਾਈਆਂ ਦਿੱਤੀਆਂ।