ਬਨਾਵਟੀ ਹੱਥਾਂ-ਪੈਰਾਂ ਦਾ ਮਾਪ ਲੈਣ ਲਈ ਕੈਂਪ ਲਗਾਇਆ
ਬਰੇਟਾ , 25 ਅਕਤੂਬਰ ( ਪਾਲ ਸਿੰਘ ਮੰਡੇਰ )- ਬਿੱਗ ਹੋਪ ਫਾਊਂਡੇਸ਼ਨ ਵਲੋਂ ਨਰਾਇਣ ਸੇਵਾ ਸੰਸਥਾਨ ਉਦੇਪੁਰ ਬਰਾਂਚ ਕੈਥਲ ਦੇ ਸਹਿਯੋਗ ਨਾਲ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਦਿਵਿਆਂਗ ਵਿਅਕਤੀਆਂ ਲਈ ਹੱਥਾਂ ਤੇ ਪੈਰਾਂ ਲਈ ਮਾਪ ਕੈਂਪ ਲਗਾਇਆ ਗਿਆ , ਜਿਸ ’ ਚ ਲਗਭਗ 65 ਦਿਵਿਆਂਗ ਵਿਅਕਤੀਆਂ ਨੇ ਲਾਭ ਲਿਆ । ਸੰਸਥਾ ਆਗੂ ਮਨਿੰਦਰ ਸਿੰਗਲਾ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੇ ਕਿਸੇ ਹਾਦਸੇ ਜਾਂ ਕਿਸੇ ਹੋਰ ਕਾਰਨ ਹੱਥ ਜਾਂ ਪੈਰ ਕੱਟੇ ਗਏ ਸਨ , ਦੇ ਬਨਾਵਟੀ ਅੰਗ ਲਗਾਉਣ ਲਈ ਮਾਪ ਲਏ ਗਏ ।
ਬਰੇਟਾ , 25 ਅਕਤੂਬਰ ( ਪਾਲ ਸਿੰਘ ਮੰਡੇਰ )- ਬਿੱਗ ਹੋਪ ਫਾਊਂਡੇਸ਼ਨ ਵਲੋਂ ਨਰਾਇਣ ਸੇਵਾ ਸੰਸਥਾਨ ਉਦੇਪੁਰ ਬਰਾਂਚ ਕੈਥਲ ਦੇ ਸਹਿਯੋਗ ਨਾਲ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਦਿਵਿਆਂਗ ਵਿਅਕਤੀਆਂ ਲਈ ਹੱਥਾਂ ਤੇ ਪੈਰਾਂ ਲਈ ਮਾਪ ਕੈਂਪ ਲਗਾਇਆ ਗਿਆ , ਜਿਸ ’ ਚ ਲਗਭਗ 65 ਦਿਵਿਆਂਗ ਵਿਅਕਤੀਆਂ ਨੇ ਲਾਭ ਲਿਆ । ਸੰਸਥਾ ਆਗੂ ਮਨਿੰਦਰ ਸਿੰਗਲਾ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੇ ਕਿਸੇ ਹਾਦਸੇ ਜਾਂ ਕਿਸੇ ਹੋਰ ਕਾਰਨ ਹੱਥ ਜਾਂ ਪੈਰ ਕੱਟੇ ਗਏ ਸਨ , ਦੇ ਬਨਾਵਟੀ ਅੰਗ ਲਗਾਉਣ ਲਈ ਮਾਪ ਲਏ ਗਏ । ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ’ ਚ ਨਵੀਂ ਤਕਨੀਕ ਦੇ ਬਨਾਵਟੀ ਅੰਗ ਬਿਲਕੁਲ ਮੁਫ਼ਤ ਲਗਾਏ ਜਾਣਗੇ । ਮਾਹਿਰ ਡਾਕਟਰਾਂ ਦੀ ਟੀਮ ’ ਚ ਮੋਹਿਤ ਵਰਮਾ , ਪੰਕਜ ਸ਼ਰਮਾ ਅਤੇ ਮੁਨੀਸ਼ ਪ੍ਰਕਾਸ਼ ਸ਼ਾਮਲ ਸਨ । ਕੈਂਪ ’ ਚ ਸ਼ਿਰਕਤ ਕਰਦਿਆਂ ਚੇਅਰਮੈਨ ਰਾਮਪਾਲ ਸਿੰਘ ਸੇਖੋਂ , ਬੱਗਾ ਸਿੰਘ ਕਾਹਨਗੜ੍ਹ , ਸਟੇਟ ਅਵਾਰਡੀ ਜੋਗਿੰਦਰ ਸਿੰਘ ਲਾਲੀ ਨੇ ਕਿਹਾ ਕਿ ਸਮਾਜ ’ ਚ ਵਸਦੇ ਹਰ ਇਨਸਾਨ ਨੂੰ ਅਜਿਹੇ ਲੋਕ ਭਲਾਈ ਵਾਲੇ ਕੰਮ ਕਰਦੇ ਰਹਿਣੇ ਚਾਹੀਦੇ ਹਨ , ਜਿਸ ਨਾਲ ਦਿਵਿਆਂਗ ਵਿਅਕਤੀਆਂ ਨੂੰ ਸੌਖੀ ਜ਼ਿੰਦਗੀ ਜਿਉਂਣ ਦਾ ਮੌਕਾ ਮਿਲਦਾ ਹੈ । ਇਸ ਮੌਕੇ ਕੁਲਵਿੰਦਰ ਸਿੰਘ , ਰਣਜੀਤ ਸਿੰਘ ਰੱਲੀ , ਰਾਜਵਿੰਦਰ ਸਿੰਘ , ਹਰਮਨ ਸਿੰਘ , ਜਾਨਵੀ , ਜਸਵੀਰ ਕੌਰ ਆਦਿ ਹਾਜ਼ਰ ਸਨ । ਪਿੰਡ ਬਰ੍ਹੇ ’ਚ ਨੌਜਵਾਨ ਤੋਂ ਨਸ਼ੀਲੇ ਕੈਪਸੂਲ ਫੜੇ, ਕੀਤੀ ਕੁੱਟਮਾਰ ਮਾਨਸਾ , 25 ਅਕਤੂਬਰ ( ਧਾਲੀਵਾਲ )- ਜ਼ਿਲ੍ਹੇ ਦੇ ਪਿੰਡ ਬਰ੍ਹੇ ਤੋਂ ਪਿੰਡ ਵਾਸੀਆਂ ਨੇ ਇੱਕ ਵਿਅਕਤੀ ਨੂੰ ਨਸ਼ੀਲੇ ਕੈਪਸੂਲ ਵੇਚਣ ਦੇ ਮਾਮਲੇ ’ ਚ ਦਬੋਚਣ ਦੀ ਗੱਲ ਸਾਹਮਣੇ ਆਈ ਹੈ । ਜਾਣਕਾਰੀ ਅਨੁਸਾਰ ਨਿੱਜੀ ਵਾਹਨ ’ ਤੇ ਬੂਟ - ਚੱਪਲਾਂ ਵੇਚਣ ਆਉਂਦੇ ਵਿਅਕਤੀ ਤੋਂ ਪਿੰਡ ਵਾਸੀਆਂ ਨੇ ਨਸ਼ੀਲੇ ਕੈਪਸੂਲਾਂ ਦੇ 26 ਪੱਤੇ ਫੜੇ , ਜਿਸ ਨੂੰ ਕੁਝ ਨੌਜਵਾਨਾਂ ਵਲੋਂ ਮੌਕੇ ’ ਤੇ ਫੜ੍ਹ ਕੇ ਕੁੱਟਮਾਰ ਕੀਤੀ ਗਈ ਅਤੇ ਸਿਵਲ ਹਸਪਤਾਲ ਮਾਨਸਾ ਦੀ ਮੋਰਚਰੀ ਨੇੜੇ ਲੱਗੇ ਧਰਨੇ ’ ਚ ਨੌਜਵਾਨ ਆਗੂ ਭਾਨਾ ਸਿੱਧੂ ਦੇ ਕੋਲ ਲਿਆਂਦਾ ਗਿਆ । ਪਤਾ ਲੱਗਿਆ ਹੈ ਕਿ ਇਸ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ । ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ ਤੇ ਫੈਲ ਗਈ ਹੈ ।