ਗਹਿਰੀ ਭਾਗੀ ਦੀ ਪੰਚਾਇਤ ਨੇ ਸੈਂਟਰਲ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ
ਕੋਟਫੱਤਾ, 24 ਅਕਤੂਬਰ (ਰਣਜੀਤ ਸਿੰਘ ਬੁੱਟਰ)- ਗ੍ਰਾਮ ਪੰਚਾਇਤ ਗਹਿਰੀ ਭਾਗੀ ਵਲੋਂ ਸਰਪੰਚ ਬਲਜੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਆਰੋਹ ਫਾਉਂਡੇਸ਼ਨ ਤੇ ਸੈਂਟਰਲ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿਚ ਮਨਰੇਗਾ ਲੇਬਰ ਦੀ ਸੁਰੱਖਿਆ ਲਈ ਸਿਹਤ ਬੀਮੇ ਕੀਤੇ ਗਏ ਤਾਂ ਕਿ ਕੋਈ ਵੀ ਦੁਰਘਟਨਾ ਵਾਪਰਦੀ ਹੈ ਤਾਂ ਉਨ੍ਹਾਂ ਨੂੰ ਇਸ ਬੀਮੇ ਦਾ ਲਾਭ ਮਿਲ ਸਕੇ।
ਕੋਟਫੱਤਾ, 24 ਅਕਤੂਬਰ (ਰਣਜੀਤ ਸਿੰਘ ਬੁੱਟਰ)- ਗ੍ਰਾਮ ਪੰਚਾਇਤ ਗਹਿਰੀ ਭਾਗੀ ਵਲੋਂ ਸਰਪੰਚ ਬਲਜੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਆਰੋਹ ਫਾਉਂਡੇਸ਼ਨ ਤੇ ਸੈਂਟਰਲ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿਚ ਮਨਰੇਗਾ ਲੇਬਰ ਦੀ ਸੁਰੱਖਿਆ ਲਈ ਸਿਹਤ ਬੀਮੇ ਕੀਤੇ ਗਏ ਤਾਂ ਕਿ ਕੋਈ ਵੀ ਦੁਰਘਟਨਾ ਵਾਪਰਦੀ ਹੈ ਤਾਂ ਉਨ੍ਹਾਂ ਨੂੰ ਇਸ ਬੀਮੇ ਦਾ ਲਾਭ ਮਿਲ ਸਕੇ। ਆਰੋਹ ਫਾਊਂਡੇਸ਼ਨ ਦੇ ਸੈਂਟਰ ਮੈਨੇਜਰ ਜਗਸੀਰ ਸਿੰਘ ਨੇ ਕੈਂਪ ਵਿਚ ਸ਼ਾਮਿਲ ਪਿੰਡ ਵਾਸੀਆਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦਾ ਲਾਭ 18 ਤੋਂ 70 ਸਾਲ ਦੀ ਉਮਰ ਤੱਕ ਦਾ ਵਿਅਕਤੀ ਲੈ ਸਕਦਾ ਹੈ ਜਦੋਂ ਕਿ ਜੀਵਨ ਜੋਤੀ ਬੀਮਾ ਯੋਜਨਾ ਦਾ ਲਾਭ 18 ਤੋਂ 50 ਸਾਲ ਦੀ ਉਮਰ ਤੱਕ ਦਾ ਵਿਅਕਤੀ ਲੈ ਸਕਦਾ ਹੈ। ਇਸ ਤੋਂ ਇਲਾਵਾ ਸੁਕੰਨਿਆ ਸਮਰਿਧੀ ਯੋਜਨਾ, ਅਟਲ ਪੈਨਸ਼ਨ ਯੋਜਨਾ ਅਤੇ ਵੱਧ ਰਹੇ ਧੋਖਾ ਧੜੀ ਦੇ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਵਿਚ ਪਿੰਡ ਦੀ ਪੰਚਾਇਤ ਤੇ ਸੈਂਟਰਲ ਬੈਂਕ ਆਫ਼ ਇੰਡੀਆ ਤੋਂ ਬਰਾਂਚ ਮੈਨੇਜਰ ਮੈਡਮ ਤੇ ਸਮੂਹ ਸਟਾਫ਼ ਸ਼ਾਮਿਲ ਰਹੇ।