ਨਸ਼ੇ ਦੇ ਖ਼ਾਤਮੇ ਲਈ ਭਾਜਪਾ ਪ੍ਰਤੀਬੱਧ–ਮੰਗਤ ਰਾਮ ਬਾਂਸਲ ਕਿਹਾ , ਵਰਕਰ ਨਸ਼ਾ ਤਸਕਰਾਂ ਸਬੰਧੀ ਪਾਰਟੀ ਪਲੇਟਫ਼ਾਰਮ ’ ਤੇ ਜਾਣਕਾਰੀ ਦੇਣ
ਭੀਖੀ, 18 ਅਕਤੂਬਰ (ਬਲਕਾਰ ਸਿੰਘ ਸਹੋਤਾ)- ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟਾ ਦੇ ਹੋਏ ਕਤਲ ’ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਭਾਜਪਾ ਦੇ ਸੂਬਾਈ ਸਕੱਤਰ ਤੇ ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਥੋੜਾ ਜਿਹਾ ਵੀ ਚੁਸਤ ਹੁੰਦਾ ਤਾਂ ਇਸ ਅਣਹੋਣੀ ਨੂੰ ਰੋਕਿਆ ਜਾ ਸਕਦਾ ਸੀ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਜਦੋਂ ਪਿਛਲੇ 3 ਸਾਲਾਂ ਤੋਂ ਪਰਵਿੰਦਰ ਸਿੰਘ ਝੋਟਾ ਨਸ਼ਾ ਵਿਰੁੱਧ ਮੁਹਿੰਮ ਦਾ ਮੋਢੀ ਬਣ ਕੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਸਿੰਥੈਟਿਕ ਡਰੱਗ ਅਤੇ ਚਿੱਟੇ ਸਬੰਧੀ ਲਗਾਤਾਰ ਸੂਚਨਾ ਦੇ ਰਿਹਾ ਸੀ ਅਤੇ ਡਰੱਗ ਡੀਲਰਾਂ ਨੂੰ ਸ਼ਰੇ ਬਾਜ਼ਾਰ ਨੰਗਾ ਕਰ ਰਿਹਾ ਸੀ ’ਤੇ ਨਾ ਤਾਂ ਪੁਲਿਸ ਨੇ ਕੋਈ ਪੁਖ਼ਤਾ ਕਾਰਵਾਈ ਕੀਤੀ ਅਤੇ ਨਾ ਹੀ ਸਿਹਤ ਵਿਭਾਗ ਨੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ, ਲਿਹਾਜ਼ਾ ਡਰੱਗ ਡੀਲਰਾਂ ਦੇ ਹੌਸਲੇ ਇੰਨੇ ਵਧ ਗਏ ਕਿ ਸ਼ਰੇ ਬਾਜ਼ਾਰ ਪਰਮਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਭ
ਭੀਖੀ ਵਿਖੇ ਗੱਲਬਾਤ ਦੌਰਾਨ ਭਾਜਪਾ ਦੇ ਸੂਬਾਈ ਸਕੱਤਰ ਮੰਗਤ ਰਾਮ ਬਾਂਸਲ, ਸੁਖਦੇਵ ਸਿੰਘ ਫਰਵਾਹੀ ਤੇ ਹੋਰ ਆਗੂ। ਤਸਵੀਰ : ਬਲਕਾਰ ਸਿੰਘ ਸਹੋਤਾ
19-10-2026
ਭੀਖੀ, 18 ਅਕਤੂਬਰ (ਬਲਕਾਰ ਸਿੰਘ ਸਹੋਤਾ)- ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟਾ ਦੇ ਹੋਏ ਕਤਲ ’ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਭਾਜਪਾ ਦੇ ਸੂਬਾਈ ਸਕੱਤਰ ਤੇ ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਥੋੜਾ ਜਿਹਾ ਵੀ ਚੁਸਤ ਹੁੰਦਾ ਤਾਂ ਇਸ ਅਣਹੋਣੀ ਨੂੰ ਰੋਕਿਆ ਜਾ ਸਕਦਾ ਸੀ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਜਦੋਂ ਪਿਛਲੇ 3 ਸਾਲਾਂ ਤੋਂ ਪਰਵਿੰਦਰ ਸਿੰਘ ਝੋਟਾ ਨਸ਼ਾ ਵਿਰੁੱਧ ਮੁਹਿੰਮ ਦਾ ਮੋਢੀ ਬਣ ਕੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਸਿੰਥੈਟਿਕ ਡਰੱਗ ਅਤੇ ਚਿੱਟੇ ਸਬੰਧੀ ਲਗਾਤਾਰ ਸੂਚਨਾ ਦੇ ਰਿਹਾ ਸੀ ਅਤੇ ਡਰੱਗ ਡੀਲਰਾਂ ਨੂੰ ਸ਼ਰੇ ਬਾਜ਼ਾਰ ਨੰਗਾ ਕਰ ਰਿਹਾ ਸੀ ’ਤੇ ਨਾ ਤਾਂ ਪੁਲਿਸ ਨੇ ਕੋਈ ਪੁਖ਼ਤਾ ਕਾਰਵਾਈ ਕੀਤੀ ਅਤੇ ਨਾ ਹੀ ਸਿਹਤ ਵਿਭਾਗ ਨੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ, ਲਿਹਾਜ਼ਾ ਡਰੱਗ ਡੀਲਰਾਂ ਦੇ ਹੌਸਲੇ ਇੰਨੇ ਵਧ ਗਏ ਕਿ ਸ਼ਰੇ ਬਾਜ਼ਾਰ ਪਰਮਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਭਾਜਪਾ ਵਰਕਰਾਂ ਨੂੰ ਅਹਿਦ ਕੀਤਾ ਕਿ ਉਹ ਨਸ਼ੇ ਕਾਰਨ ਨਿੱਤ ਮਰ ਰਹੇ ਨੌਜਵਾਨਾਂ ਨੂੰ ਬਚਾਉਣ ਲਈ ਅੱਗੇ ਆਉਣ ਅਤੇ ਗਲੀ ਮੁਹੱਲਿਆਂ ’ਚ ਵਿਕ ਰਹੇ ਚਿੱਟੇ ਦੀ ਜਾਣਕਾਰੀ ਪਾਰਟੀ ਪਲੇਟਫ਼ਾਰਮ ’ਤੇ ਦੇਣ ਤਾਂ ਜੋ ਸੂਬਾ ਅਤੇ ਕੇਂਦਰ ਸਰਕਾਰ ਨੂੰ ਜ਼ਮੀਨੀ ਪੱਧਰ ’ਤੇ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਇਸ ਮੌਕੇ ਭਾਜਪਾ ਦੇ ਸੂਬਾਈ ਆਗੂ ਸੁਖਦੇਵ ਸਿੰਘ ਫਰਵਾਹੀ, ਮੰਡਲ ਪ੍ਰਧਾਨ ਵਿਵੇਕ ਜੈਨ, ਰਜਿੰਦਰ ਰਾਜੀ, ਜ਼ਿਲ੍ਹਾ ਸਕੱਤਰ ਜਾਗਰ ਸਿੰਘ, ਵਿਜੈ ਕੁਮਾਰ ਪੰਸਾਰੀ ਆਦਿ ਮੌਜੂਦ ਸਨ।