ਡੀ.ਟੀ.ਐੱਫ. ਵਲੋਂ 10 ਦੀ ਸੰਗਰੂਰ ਰੈਲੀ ’ਚ ਸ਼ਮੂਲੀਅਤ ਕਰਨ ਦਾ ਐਲਾਨ
ਮਾਨਸਾ , 8 ਅਕਤੂਬਰ ( ਸ . ਰਿ .)
ਮਾਨਸਾ , 8 ਅਕਤੂਬਰ ( ਸ . ਰਿ .)- ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਮੰਗਾਂ ਨੂੰ ਲੈ ਕੇ 10 ਅਕਤੂਬਰ ਨੂੰ ਸੰਗਰੂਰ ਵਿਖੇ ਕੱਢੀ ਜਾ ਰਹੀ ਰੈਲੀ ’ ਚ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵੱਡੀ ਗਿਣਤੀ ’ ਚ ਸ਼ਮੂਲੀਅਤ ਕਰੇਗਾ । ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਅਤੇ ਹਰਜਿੰਦਰ ਸਿੰਘ ਅਨੂਪਗੜ੍ਹ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਮੰਗਾਂ ਨੂੰ ਜਾਣ - ਬੁੱਝ ਕੇ ਅਣਗੌਲਿਆ ਕਰ ਕੇ ਲਗਾਤਾਰ ਟਾਲ - ਮਟੋਲ ਦੀ ਨੀਤੀ ਅਪਣਾ ਰਹੀ ਹੈ , ਜਿਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ’ ਚ ਰੋਸ ਫੈਲਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ , ਮੁਲਾਜਮ ਵਿਰੋਧੀ ਪੱਤਰ ਰੱਦ ਕਰਨ , ਕੱਚੇ ਮੁਲਾਜ਼ਮਾਂ ਤੇ ਅਧਿਆਪਕਾਂ ਨੂੰ ਪੱਕੇ ਕਰਨ , ਵਾਅਦੇ ਅਨੁਸਾਰ 18 ਪ੍ਰਤੀਸ਼ਤ ਭੱਤਾ ਦੇਣ ਸਮੇਤ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਰੀਆਂ ਮੰਗਾਂ ਪਹਿਲ ਦੇ ਆਧਾਰ ’ ਤੇ ਪੂਰੀਆਂ ਕੀਤੀਆਂ ਜਾਣ । ਸਿਵਲ ਹਸਪਤਾਲ ਮਾਨਸਾ ਵਿਖੇ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਮਾਨਸਾ , 8 ਅਕਤੂਬਰ ( ਸ . ਰਿ .)- ਸਥਾਨਕ ਸਿਵਲ ਹਸਪਤਾਲ ਵਿਖੇ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਗਿਆ । ਅੱਖਾਂ ਦੇ ਰੋਗਾਂ ਦੇ ਮਾਹਿਰ ਡਾ . ਡਿੰਪਲ ਕੱਟੜ ਨੇ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਉਦੇਸ਼ ਲੋਕਾਂ ਨੂੰ ਅੱਖਾਂ ਦੀ ਸੰਭਾਲ , ਬਿਮਾਰੀਆਂ ਪ੍ਰਤੀ ਜਾਗਰੂਕ ਅਤੇ ਅੱਖਾਂ ਦੀ ਰੌਸ਼ਨੀ ਨੂੰ ਦਰੁਸਤ ਰੱਖਣ ਲਈ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ । ਇਸ ਦੌਰਾਨ ਵੱਖ - ਵੱਖ ਸਕੂਲਾਂ ’ ਚ ਜਾ ਕੇ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕਰਦਿਆਂ ਅੱਖਾਂ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ । ਉਨ੍ਹਾਂ ਅਪੀਲ ਕੀਤੀ ਕਿ ਟੈਲੀਵਿਜ਼ਨ ਵੇਖਣ ਜਾਂ ਕੰਪਿਊਟਰ ਦੀ ਵਰਤੋਂ ਕਰਨ ਸਮੇਂ ਉਚਿੱਤ ਦੂਰੀ ਤੇ ਰੌਸ਼ਨੀ ਦਾ ਧਿਆਨ ਰੱਖਿਆ ਜਾਵੇ ਅਤੇ ਜੇਕਰ ਅੱਖਾਂ ’ ਚ ਕੁਝ ਪੈ ਜਾਵੇ ਜਾਂ ਅੱਖਾਂ ਮੱਚਣ ’ ਤੇ ਤੁਰੰਤ ਨਜ਼ਦੀਕੀ ਡਾਕਟਰ ਤੋਂ ਜਾਂਚ ਕਰਵਾਈ ਜਾਵੇ । ਜ਼ਿਲ੍ਹਾ ਸੂਚਨਾ ਅਫ਼ਸਰ ਵਿਜੇ ਕੁਮਾਰ , ਦਰਸ਼ਨ ਸਿੰਘ , ਅਭਿਸ਼ੇਕ ਗਰਗ ਆਦਿ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ । 31.50 ਗ੍ਰਾਮ ਚਿੱਟਾ ਤੇ 65 ਨਸ਼ੀਲੀਆਂ ਗੋਲੀਆਂ ਬਰਾਮਦ ਮਾਨਸਾ , 8 ਅਕਤੂਬਰ ( ਵਿ . ਪ੍ਰਤੀ )- ਥਾਣਾ ਸ਼ਹਿਰੀ -1 ਮਾਨਸਾ ਪੁਲਿਸ ਨੇ ਰਾਹੁਲ ਵਾਸੀ ਮਾਨਸਾ ਤੋਂ 15 ਗ੍ਰਾਮ ਤੇ ਸ਼ਸ਼ੀ ਵਾਸੀ ਮਾਨਸਾ ਤੋਂ 4 ਗ੍ਰਾਮ , ਭੀਖੀ ਪੁਲਿਸ ਨੇ ਜੀਤ ਸਿੰਘ ਵਾਸੀ ਖੀਵਾ ਖ਼ੁਰਦ ਤੋਂ 6 ਗ੍ਰਾਮ , ਝੁਨੀਰ ਪੁਲਿਸ ਨੇ ਜਸਪ੍ਰੀਤ ਸਿੰਘ ਵਾਸੀ ਕੋਰਵਾਲਾ ਤੋਂ 2.50 ਗ੍ਰਾਮ , ਸ਼ਹਿਰੀ -2 ਮਾਨਸਾ ਪੁਲਿਸ ਨੇ ਸੁਨੀਲ ਜਿੰਦਲ ਵਾਸੀ ਮਾਨਸਾ ਤੋਂ 2 ਗ੍ਰਾਮ ਅਤੇ ਜੋਗਾ ਪੁਲਿਸ ਨੇ ਬੰਟੀ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀ ਮਾਨਸਾ ਤੋਂ 2 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ । ਸਾਰਿਆਂ ਖ਼ਿਲਾਫ਼ ਐਨ . ਡੀ . ਪੀ . ਐੱਸ . ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ । ਨਸ਼ੀਲੀਆਂ ਗੋਲੀਆਂ ਫੜੀਆਂ ਸਦਰ ਬੁਢਲਾਡਾ ਪੁਲਿਸ ਨੇ ਨੀਰਜ ਕੁਮਾਰ ਵਾਸੀ ਬੁਢਲਾਡਾ ਤੋਂ 10, ਬਰੇਟਾ ਪੁਲਿਸ ਨੇ ਪ੍ਰਭਜੋਤ ਸਿੰਘ ਵਾਸੀ ਕਿਸ਼ਨਗੜ੍ਹ ਫਰਵਾਹੀ ਤੋਂ 10, ਬੋਹਾ ਪੁਲਿਸ ਨੇ ਗੁਰਜੀਵਨ ਸਿੰਘ ਵਾਸੀ ਸ਼ੇਰ ਖਾਂ ਵਾਲਾ ਤੋਂ 15, ਸਦਰ ਮਾਨਸਾ ਪੁਲਿਸ ਨੇ ਬਿੰਦਰ ਸਿੰਘ ਵਾਸੀ ਦਲੀਏਵਾਲੀ ਤੋਂ 10, ਸ਼ਹਿਰੀ ਬੁਢਲਾਡਾ ਪੁਲਿਸ ਨੇ ਰਮਨਦੀਪ ਸਿੰਘ ਵਾਸੀ ਹਾਕਮਵਾਲਾ ਤੋਂ 10 ਅਤੇ ਜੋਗਾ ਪੁਲਿਸ ਨੇ ਜਸਪ੍ਰੀਤ ਸਿੰਘ ਵਾਸੀ ਜਗਤਗੜ੍ਹ ਬਾਂਦਰਾ ਤੋਂ 10 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ । ਸਾਰਿਆਂ ਖ਼ਿਲਾਫ਼ ਐਨ . ਡੀ . ਪੀ . ਐੱਸ . ਐਕਟ ਤਹਿਤ ਪਰਚੇ ਦਰਜ ਕਰ ਕੇ ਕਾਰਵਾਈ ਅਮਲ ’ ਚ ਲਿਆਂਦੀ ਗਈ ਹੈ । ਝਲਬੂਟੀ ਪਰਿਵਾਰ ਨੂੰ ਸਦਮਾ, ਪਿਤਾ ਦਾ ਦਿਹਾਂਤ ਬੁਢਲਾਡਾ , 8 ਅਕਤੂਬਰ ( ਮਨਚੰਦਾ )- ਅਕਾਲੀ ਆਗੂ ਚਰਨਜੀਤ ਸਿੰਘ ਝਲਬੂਟੀ , ਲੈਕਚਰਾਰ ਪਰਮਜੀਤ ਸਿੰਘ ਨੂੰ ਉਦੋਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਭਗਵੰਤ ਸਿੰਘ ਨਹਿਲ ਸੇਵਾ ਮੁਕਤ ਸਕੱਤਰ ਮਾਰਕਿਟ ਕਮੇਟੀ ਬੁਢਲਾਡਾ ਦਾ ਦਿਹਾਂਤ ਹੋ ਗਿਆ । ਉਨ੍ਹਾਂ ਦੇ ਦਿਹਾਂਤ ’ ਤੇ ਸਾਬਕਾ ਕੈਬਨਿਟ ਮੰਤਰੀ ਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ , ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ , ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ , ਦਲ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੀਰੋਕੇ ਤੋਂ ਇਲਾਵਾ ਵੱਖ - ਵੱਖ ਰਾਜਨੀਤਕ ਪਾਰਟੀਆਂ , ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ ।