09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਭਲਾਈ ਕੇਂਦਰ ਬੁਢਲਾਡਾ ਵਲੋਂ 82 ਲੱਖ ਰੁਪਏ ਦਾ ਸਾਲਾਨਾ ਹਿਸਾਬ-ਕਿਤਾਬ ਜਾਰੀ

ਬੁਢਲਾਡਾ, 8 ਅਕਤੂਬਰ (ਸਵਰਨ ਸਿੰਘ ਰਾਹੀ)- ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਸਾਲ 2025-26 ਦਾ ਸਾਲਾਨਾ ਆਮਦਨ ਖ਼ਰਚ ਦਾ ਲੇਖਾ-ਜੋਖਾ ਜਨਤਕ ਕੀਤਾ ਗਿਆ। ਮਾ.

Ad Position 21
No active advertisement
ਬੁਢਲਾਡਾ ਵਿਖੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਦਾ ਸਾਲਾਨਾ ਲੇਖਾ-ਜੋਖਾ ਜਨਤਕ ਕਰਨ ਮੌਕੇ ਆਗੂ ਤੇ ਵਰਕਰ। ਅਜੀਤ ਤਸਵੀਰ 09-10-2026
ਬੁਢਲਾਡਾ, 8 ਅਕਤੂਬਰ (ਸਵਰਨ ਸਿੰਘ ਰਾਹੀ)- ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਸਾਲ 2025-26 ਦਾ ਸਾਲਾਨਾ ਆਮਦਨ ਖ਼ਰਚ ਦਾ ਲੇਖਾ-ਜੋਖਾ ਜਨਤਕ ਕੀਤਾ ਗਿਆ। ਮਾ. ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਸੀ.ਏ. ਮੋਹਿਤ ਗਰਗ ਰਾਹੀਂ ਸਾਲਾਨਾ ਹਿਸਾਬ ਆਡਿਟ ਕਰਵਾ ਕੇ ਸੰਸਥਾ ਮੈਂਬਰਾਂ ਦੀ ਹਾਜ਼ਰੀ ’ਚ ਮਾ. ਬਲਬੀਰ ਸਿੰਘ ਸਰਾਂ ਵਲੋਂ ਜਾਰੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਸਥਾ ਦਾ ਪਿਛਲੇ ਸਾਲ ਕੁੱਲ ਖਰਚਾ 81 ਲੱਖ 94 ਹਜ਼ਾਰ 80 ਰੁਪਏ ਹੋਇਆ, ਜਿਸ ’ਚ 225 ਲੋੜਵੰਦ ਪਰਿਵਾਰਾਂ ਲਈ ਰਾਸ਼ਨ ’ਤੇ 12 ਲੱਖ 29 ਹਜ਼ਾਰ 605, ਲੋੜਵੰਦ ਲੜਕੀਆਂ ਦੇ ਵਿਆਹਾਂ ’ਤੇ 7 ਲੱਖ 79 ਹਜ਼ਾਰ 910, ਫ਼ੀਸ, ਸਟੇਸ਼ਨਰੀ, ਬੂਟ, ਕੋਟੀਆਂ ਆਦਿ ’ਤੇ 3 ਲੱਖ 23 ਹਜ਼ਾਰ 240, ਮਰੀਜ਼ਾਂ ਦੀ ਮਦਦ ਲਈ 2 ਲੱਖ 85 ਹਜ਼ਾਰ 470, ਮਕਾਨਾਂ ਦੀ ਮੁਰੰਮਤ ’ਤੇ 4 ਲੱਖ 38 ਹਜ਼ਾਰ 350, ਪਾਣੀਆਂ ਦੀ ਸੇਵਾ ’ਤੇ 3 ਲੱਖ 99 ਹਜ਼ਾਰ 600, ਸ਼ਵ ਵੈਨ ਤੇ ਪਾਲਕੀ ਸਾਹਿਬ ’ਤੇ 1 ਲੱਖ 77 ਹਜ਼ਾਰ 30, ਲਾਇਬ੍ਰੇਰੀ ਲਈ ਥਾਂ ਤੇ ਉਸਾਰੀ ’ਤੇ 33 ਲੱਖ 56 ਹਜ਼ਾਰ 720, ਬਲੈਰੋ ਗੱਡੀ ਦੀ ਖ਼ਰੀਦ ’ਤੇ 5 ਲੱਖ 20 ਹਜ਼ਾਰ 710, ਤਨਖ਼ਾਹਾਂ, ਮੈਡੀਕਲ ਕੈਂਪ, ਹੜ੍ਹ ਪੀੜਤਾਂ ਲਈ ਮਦਦ, ਬੈਂਚ ਸੇਵਾ, ਕੰਬਲ ਸੇਵਾ ਸਮੇਤ ਦਫ਼ਤਰੀ ਅਤੇ ਫੁਟਕਲ ’ਤੇ 6 ਲੱਖ 83 ਹਜ਼ਾਰ 445 ਰੁਪਏ ਖ਼ਰਚ ਹੋਏ ਹਨ। ਇਸ ਦੌਰਾਨ ਬਲਬੀਰ ਸਿੰਘ ਸਰਾਂ ਨੇ ਲਾਇਬ੍ਰੇਰੀ ਦੀ ਉਸਾਰੀ ਲਈ 1 ਲੱਖ ਰੁਪਏ ਦਾ ਯੋਗਦਾਨ ਪਾਇਆ। ਸੰਸਥਾ ਆਗੂ ਕੁਲਵਿੰਦਰ ਸਿੰਘ ਈ.ਓ. ਅਤੇ ਸੁਖਦਰਸ਼ਨ ਸਿੰਘ ਕੁਲਾਣਾ ਨੇ ਦੱਸਿਆ ਕਿ ਇਸ ਦੌਰਾਨ ਹੋਰ ਮਤੇ ਪਾਸ ਕਰ ਕੇ ਆਗਾਮੀ ਪ੍ਰੋਗਰਾਮ ਵੀ ਉਲੀਕੇ ਗਏ। ਇਸ ਮੌਕੇ ਬਲਬੀਰ ਸਿੰਘ ਕੈਂਥ, ਮਿਸਤਰੀ ਮਿੱਠੂ ਸਿੰਘ, ਪ੍ਰਿੰਸੀਪਲ ਕਰਨੈਲ ਬੈਰਾਗੀ, ਰਜਿੰਦਰ ਵਰਮਾ, ਵਿਜੇ ਕੁਮਾਰ ਗੋਇਲ, ਅਵਤਾਰ ਸਿੰਘ ਬੱਛੋਆਣਾ, ਕ੍ਰਿਸ਼ਨ ਲਾਲ, ਸੁਰਜੀਤ ਸਿੰਘ ਟੀਟਾ, ਨਰੇਸ਼ ਕੁਮਾਰ ਬੰਸੀ, ਸੋਹਣ ਸਿੰਘ, ਰਜਿੰਦਰ ਸਿੰਘ ਭੋਲਾ, ਪ੍ਰਿੰਸੀਪਲ ਵਿਜੇ ਕੁਮਾਰ, ਜਸਵੀਰ ਸਿੰਘ, ਰਾਮਦੇਵ ਸ਼ਰਮਾ, ਮਨਜਿੰਦਰ ਸਿੰਘ ਬੱਤਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ‘ਪੰਜਾਬ ਬਚਾਓ’ ਮੁਹਿੰਮ ਤਹਿਤ ਭੀਖੀ ’ਚ ਦਰ-ਦਰ ਦਿੱਤੀ ਦਸਤਕ ਅਗਲੀ ਖ਼ਬਰ ਦੁਕਾਨਦਾਰ ਦੀ ਕੁੱਟਮਾਰ ਦੇ ਦੋਸ਼ੀ ਗ੍ਰਿਫ਼ਤਾਰ ਨਾ ਹੋਣ ’ਤੇ ਥਾਣੇ ਅੱਗੇ ਧਰਨਾ ਲਗਾਇਆ
Ad Position 24