07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਜਿੰਦਲ ਸਕੂਲ ਦੇ ਵਿਦਿਆਰਥੀਆਂ ਨੇ ਮਨਾਲੀ ਦਾ ਵਿੱਦਿਅਕ ਫੇਰਾ ਲਗਾਇਆ

ਬੁਢਲਾਡਾ, 6 ਅਕਤੂਬਰ (ਸਵਰਨ ਸਿੰਘ ਰਾਹੀ)- ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਮਨੋਰੰਜਨ ਅਤੇ ਕੁਦਰਤ ਦੇ ਨੇੜੇ ਲਿਜਾਣ ਦੇ ਉਦੇਸ਼ ਨਾਲ ਮਨਾਲੀ ਦਾ ਵਿੱਦਿਅਕ ਫੇਰਾ ਲਗਾਇਆ ਗਿਆ। ਇਸ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਮਨਾਲੀ ਦੀ ਖ਼ੂਬਸੂਰਤ ਕੁਦਰਤੀ ਸੁੰਦਰਤਾ ਦੇ ਨਾਲ-ਨਾਲ ਕਈ ਰੋਮਾਂਚਕ ਗਤੀਵਿਧੀਆਂ ਦਾ ਅਨੰਦ ਮਾਣਿਆ।

Ad Position 21
No active advertisement
ਅਜੀਤ ਡੈਸਕ 07-10-2026
ਬੁਢਲਾਡਾ, 6 ਅਕਤੂਬਰ (ਸਵਰਨ ਸਿੰਘ ਰਾਹੀ)- ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਮਨੋਰੰਜਨ ਅਤੇ ਕੁਦਰਤ ਦੇ ਨੇੜੇ ਲਿਜਾਣ ਦੇ ਉਦੇਸ਼ ਨਾਲ ਮਨਾਲੀ ਦਾ ਵਿੱਦਿਅਕ ਫੇਰਾ ਲਗਾਇਆ ਗਿਆ। ਇਸ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਮਨਾਲੀ ਦੀ ਖ਼ੂਬਸੂਰਤ ਕੁਦਰਤੀ ਸੁੰਦਰਤਾ ਦੇ ਨਾਲ-ਨਾਲ ਕਈ ਰੋਮਾਂਚਕ ਗਤੀਵਿਧੀਆਂ ਦਾ ਅਨੰਦ ਮਾਣਿਆ। ਮਨਾਲੀ ਪਹੁੰਚਣ ਉਪਰੰਤ ਵਿਦਿਆਰਥੀਆਂ ਨੇ ਰਿਵਰ ਕ੍ਰਾਸਿੰਗ, ਕਮਾਂਡੋ ਨੈੱਟ, ਵਾਲ ਕਲਾਈਮਿੰਗ, ਟ੍ਰੈਕਿੰਗ ਅਤੇ ਵਾਟਰਫਾਲ ਵਰਗੀਆਂ ਸਾਹਸਿਕ ਗਤੀਵਿਧੀਆਂ ’ਚ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਗਤੀਵਿਧੀਆਂ ਨੇ ਵਿਦਿਆਰਥੀਆਂ ’ਚ ਆਤਮ-ਵਿਸ਼ਵਾਸ, ਹਿੰਮਤ, ਟੀਮ ਵਰਕ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਸ਼ਾਮ ਸਮੇਂ ਮਨੋਰੰਜਨ ਨਾਈਟ ਅਤੇ ਬੋਨਫਾਇਰ ਨੇ ਯਾਤਰਾ ਦੀਆਂ ਖ਼ੁਸ਼ੀਆਂ ਨੂੰ ਹੋਰ ਵੀ ਯਾਦਗਾਰ ਬਣਾਇਆ। ਇਸ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਨਾ ਸਿਰਫ਼ ਮਨੋਰੰਜਨ ਕੀਤਾ ਸਗੋਂ ਕੁਦਰਤ, ਸਾਹਸ, ਅਨੁਸ਼ਾਸਨ, ਸਹਿਯੋਗ ਅਤੇ ਸਮੂਹਿਕ ਜੀਵਨ ਨਾਲ ਜੁੜੇ ਕਈ ਮਹੱਤਵਪੂਰਨ ਅਨੁਭਵ ਵੀ ਪ੍ਰਾਪਤ ਕੀਤੇ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨਿਸ਼ਾਂਤ ਜੈਨ, ਚੇਅਰਮੈਨ ਪ੍ਰਦੀਪ ਜਿੰਦਲ ਅਤੇ ਪ੍ਰਿੰਸੀਪਲ ਰਾਜਨ ਖੁਰਾਣਾ ਨੇ ਇਸ ਸਫਲ ਯਾਤਰਾ ਲਈ ਵਿਦਿਆਰਥੀਆਂ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਯਾਤਰਾਵਾਂ ਵਿਦਿਆਰਥੀਆਂ ਨੂੰ ਕਲਾਸ-ਰੂਮ ਤੋਂ ਬਾਹਰ ਸਿੱਖਣ, ਨਵੀਆਂ ਚੁਣੌਤੀਆਂ ਨੂੰ ਸਵੀਕਾਰ ਕਰਨ ਅਤੇ ਜੀਵਨ ਦੇ ਕੀਮਤੀ ਅਨੁਭਵ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਬਰਸੀ ਦੀਆਂ ਤਿਆਰੀਆਂ ਜ਼ੋਰਾਂ ’ਤੇ ਅਗਲੀ ਖ਼ਬਰ ਕਿਸਾਨ-ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੀ. ਪੀ. ਆਈ.(ਐਮ) ਨੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਭੇਜੇ
Ad Position 24