ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਨੇ ਬਜ਼ੁਰਗ ਦਿਵਸ ਮਨਾਇਆ
ਮਾਨਸਾ , 1 ਅਕਤੂਬਰ ( ਸੱਭਿ . ਪ੍ਰਤੀ )- ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮੌਕੇ ਸਥਾਨਕ ਡੀ .
ਮਾਨਸਾ , 1 ਅਕਤੂਬਰ ( ਸੱਭਿ . ਪ੍ਰਤੀ )- ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮੌਕੇ ਸਥਾਨਕ ਡੀ . ਏ . ਵੀ . ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਲੋਂ ‘ ਸਾਡੇ ਬਜ਼ੁਰਗ ਸਾਡਾ ਮਾਣ ’ ਮੁਹਿੰਮ ਤਹਿਤ ਸਤਿਕਾਰ ਘਰ ਬਿਰਧ ਆਸ਼ਰਮ ਦਾ ਦੌਰਾ ਕੀਤਾ ਗਿਆ । ਪ੍ਰਿੰਸੀਪਲ ਵਿਨੋਦ ਰਾਣਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਬਜ਼ੁਰਗਾਂ ਨਾਲ ਸਮਾਂ ਬਿਤਾਇਆ ਅਤੇ ਆਪਣੇ ਹੱਥਾਂ ਨਾਲ ਬਣਾਏ ਗ੍ਰੀਟਿੰਗ ਕਾਰਡ ਅਤੇ ਫੁੱਲ ਭੇਟ ਕੀਤੇ । ਵਿਦਿਆਰਥੀਆਂ ਨੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਜੀਵਨ ਨਾਲ ਜੁੜੇ ਤਜਰਬੇ , ਸੰਘਰਸ਼ ਤੇ ਪੁਰਾਣੀਆਂ ਯਾਦਾਂ ਸੁਣੀਆਂ । ਬਜ਼ੁਰਗਾਂ ਨੇ ਵੀ ਵਿਦਿਆਰਥੀਆਂ ਨੂੰ ਸਕਾਰਾਤਮਿਕ ਸੋਚ ਰੱਖਣ , ਚੰਗੇ ਸੰਸਕਾਰ ਅਪਣਾਉਣ ਅਤੇ ਧੀਰਜ ਨਾਲ ਜ਼ਿੰਦਗੀ ਜਿਉਂਣ ਲਈ ਪ੍ਰੇਰਿਤ ਕੀਤਾ ।