01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਚਿੱਟਾ, ਨਸ਼ੀਲੀਆਂ ਗੋਲੀਆਂ, ਕੈਪਸੂਲ, ਸੁਲਫ਼ਾ ਤੇ ਸ਼ਰਾਬ ਬਰਾਮਦ, 15 ਕਾਬੂ

ਮਾਨਸਾ, 1 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਜਗਮੀਤ ਸਿੰਘ ਤੇ ਗੁਰਚਰਨ ਸਿੰਘ ਵਾਸੀ ਮਾਨਸਾ ਤੋਂ 2 ਗ੍ਰਾਮ, ਸ਼ਹਿਰੀ-2 ਮਾਨਸਾ ਪੁਲਿਸ ਮਨਪ੍ਰੀਤ ਸਿੰਘ ਵਾਸੀ ਮਾਨਸਾ ਤੋਂ 2 ਗ੍ਰਾਮ, ਸਦਰ ਬੁਢਲਾਡਾ ਪੁਲਿਸ ਨੇ ਸਿਕੰਦਰ ਸਿੰਘ ਵਾਸੀ ਬੁਢਲਾਡਾ ਤੋਂ 3 ਗ੍ਰਾਮ, ਜੋਗਾ ਪੁਲਿਸ ਨੇ ਕੁਲਵਿੰਦਰ ਸਿੰਘ ਵਾਸੀ ਜੋਗਾ ਤੋਂ 4 ਗ੍ਰਾਮ, ਸ਼ਹਿਰੀ ਬੁਢਲਾਡਾ ਪੁਲਿਸ ਨੇ ਲਖਵੀਰ ਸਿੰਘ ਵਾਸੀ ਬੁਢਲਾਡਾ ਤੋਂ 3. 05 ਗ੍ਰਾਮ ਅਤੇ ਝੁਨੀਰ ਪੁਲਿਸ ਨੇ ਸਵਰਨ ਸਿੰਘ ਵਾਸੀ ਰਾਮਾਨੰਦੀ ਤੋਂ 2 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 02-10-2026
ਮਾਨਸਾ, 1 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਜਗਮੀਤ ਸਿੰਘ ਤੇ ਗੁਰਚਰਨ ਸਿੰਘ ਵਾਸੀ ਮਾਨਸਾ ਤੋਂ 2 ਗ੍ਰਾਮ, ਸ਼ਹਿਰੀ-2 ਮਾਨਸਾ ਪੁਲਿਸ ਮਨਪ੍ਰੀਤ ਸਿੰਘ ਵਾਸੀ ਮਾਨਸਾ ਤੋਂ 2 ਗ੍ਰਾਮ, ਸਦਰ ਬੁਢਲਾਡਾ ਪੁਲਿਸ ਨੇ ਸਿਕੰਦਰ ਸਿੰਘ ਵਾਸੀ ਬੁਢਲਾਡਾ ਤੋਂ 3 ਗ੍ਰਾਮ, ਜੋਗਾ ਪੁਲਿਸ ਨੇ ਕੁਲਵਿੰਦਰ ਸਿੰਘ ਵਾਸੀ ਜੋਗਾ ਤੋਂ 4 ਗ੍ਰਾਮ, ਸ਼ਹਿਰੀ ਬੁਢਲਾਡਾ ਪੁਲਿਸ ਨੇ ਲਖਵੀਰ ਸਿੰਘ ਵਾਸੀ ਬੁਢਲਾਡਾ ਤੋਂ 3.05 ਗ੍ਰਾਮ ਅਤੇ ਝੁਨੀਰ ਪੁਲਿਸ ਨੇ ਸਵਰਨ ਸਿੰਘ ਵਾਸੀ ਰਾਮਾਨੰਦੀ ਤੋਂ 2 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਉਕਤ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ। ਨਸ਼ੀਲੀਆਂ ਗੋਲੀਆਂ, ਕੈਪਸੂਲ, ਸੁਲਫ਼ਾ ਤੇ ਸ਼ਰਾਬ ਬਰਾਮਦ ਸਰਦੂਲਗੜ੍ਹ ਪੁਲਿਸ ਨੇ ਬੂਟਾ ਸਿੰਘ ਵਾਸੀ ਸਰਦੂਲਗੜ੍ਹ ਤੋਂ 10, ਜੌੜਕੀਆਂ ਪੁਲਿਸ ਨੇ ਹਰਸ਼ਪ੍ਰੀਤ ਸਿੰਘ ਵਾਸੀ ਮਾਨਸਾ ਤੋਂ 10, ਭੀਖੀ ਪੁਲਿਸ ਨੇ ਬੁੱਧ ਸਿੰਘ ਵਾਸੀ ਭੀਖੀ ਤੋਂ 40, ਸਦਰ ਮਾਨਸਾ ਪੁਲਿਸ ਨੇ ਜਸਕਰਨ ਸਿੰਘ ਵਾਸੀ ਖ਼ਿਆਲਾ ਖ਼ੁਰਦ ਤੋਂ 10 ਅਤੇ ਮਨਪ੍ਰੀਤ ਸਿੰਘ ਵਾਸੀ ਨੰਗਲ ਕਲਾਂ ਤੋਂ 20 ਨਸ਼ੀਲੀਆਂ ਗੋਲੀਆਂ ਜਦਕਿ ਸ਼ਹਿਰੀ-2 ਮਾਨਸਾ ਪੁਲਿਸ ਨੇ ਨਿਤਿਨ ਕੁਮਾਰ ਵਾਸੀ ਮਾਨਸਾ ਤੋਂ 10 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਬੋਹਾ ਪੁਲਿਸ ਨੇ ਰਾਜ ਸਿੰਘ ਵਾਸੀ ਸੈਦੇਵਾਲਾ ਤੋਂ 20 ਗ੍ਰਾਮ ਸੁਲਫ਼ਾ ਅਤੇ ਸ਼ਹਿਰੀ-2 ਮਾਨਸਾ ਪੁਲਿਸ ਨੇ ਚਿਮਨ ਲਾਲ ਵਾਸੀ ਮਾਨਸਾ ਤੋਂ 11 ਬੋਤਲਾਂ ਸ਼ਰਾਬ ਹਰਿਆਣਾ ਮਾਰਕਾ ਫੜੀਆਂ ਹਨ। ਸਾਰਿਆਂ ਖ਼ਿਲਾਫ਼ ਵੱਖ-ਵੱਖ ਐਕਟਾਂ ਤਹਿਤ ਪਰਚੇ ਦਰਜ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਨੇ ਬਜ਼ੁਰਗ ਦਿਵਸ ਮਨਾਇਆ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਲੋੜਵੰਦ ਬਜ਼ੁਰਗਾਂ ਨੂੰ ਸਹਾਇਕ ਉਪਕਰਨ ਵੰਡੇ
Ad Position 24