30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਡੀ.ਏ.ਵੀ. ਸਕੂਲ ਦੇ ਖਿਡਾਰੀਆਂ ਨੇ ਚੈਂਪੀਅਨ ਟਰਾਫ਼ੀ ਜਿੱਤੀ

ਮਾਨਸਾ, 30 ਸਤੰਬਰ (ਰਵੀ)- ਡੀ. ਏ.

Ad Position 21
No active advertisement
ਅਜੀਤ ਡੈਸਕ 01-10-2026
ਮਾਨਸਾ, 30 ਸਤੰਬਰ (ਰਵੀ)- ਡੀ.ਏ.ਵੀ. ਸਕੂਲਾਂ ਦੇ ਲੁਧਿਆਣਾ ਵਿਖੇ ਹੋਏ ਸੂਬਾ ਪੱਧਰੀ ਖੋ-ਖੋ ਅਤੇ ਕਰਾਟੇ ਮੁਕਾਬਲਿਆਂ ’ਚ ਸਥਾਨਕ ਡੀ.ਏ.ਵੀ. ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅੰਡਰ-17 ਤੇ 14 ਖੋ-ਖੋ ’ਚ ਲੜਕਿਆਂ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕਰ ਕੇ ਚੈਂਪੀਅਨ ਟਰਾਫ਼ੀ ਆਪਣੇ ਨਾਂਅ ਕੀਤੀ। ਇਸੇ ਤਰ੍ਹਾਂ ਕਰਾਟੇ ’ਚ ਜਪਨਜੋਤ ਕੌਰ, ਸਾਇਨਾ, ਮੰਥਨ ਕੁਮਾਰ, ਸ਼ਿਵਾਂਸ਼ ਗੁਪਤਾ, ਅਭਿਜੋਤ ਸਿੰਘ ਤੇ ਈਸ਼ਾਨ ਨੇ ਸੋਨ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਖਿਡਾਰੀ ਹੁਣ ਰਾਸ਼ਟਰੀ ਪੱਧਰ ’ਤੇ ਪੰਜਾਬ ਦੀ ਨੁਮਾਇੰਦਗੀ ਕਰਨਗੇ। ਪ੍ਰਿੰਸੀਪਲ ਵਿਨੋਦ ਰਾਣਾ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ, ਖੋ-ਖੋ ਕੋਚ ਹਰਮਨਦੀਪ ਸਿੰਘ ਅਤੇ ਕਰਾਟੇ ਕੋਚ ਸੁਖਵਿੰਦਰ ਸਿੰਘ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੇ ਪ੍ਰੋਗਰਾਮ ਨੂੰ ਲੈ ਕੇ ਬੀ. ਕੇ. ਯੂ. ਖੋਸਾ ਨੇ ਮੀਟਿੰਗ ਕਰ ਕੇ ਉਲੀਕੀ ਵਿਉਂਤਬੰਦੀ ਅਗਲੀ ਖ਼ਬਰ ਸੱਚੇ ਮਨ ਨਾਲ ਕੀਤੀ ਭਗਤੀ ਹਰ ਕਾਰਜ ਨੂੰ ਸੰਭਵ ਬਣਾ ਦਿੰਦੀ ਹੈ- ਗਿਰੀ ਮਹਾਰਾਜ
Ad Position 24