ਸੱਚੇ ਮਨ ਨਾਲ ਕੀਤੀ ਭਗਤੀ ਹਰ ਕਾਰਜ ਨੂੰ ਸੰਭਵ ਬਣਾ ਦਿੰਦੀ ਹੈ- ਗਿਰੀ ਮਹਾਰਾਜ
ਮਾਨਸਾ, 30 ਸਤੰਬਰ (ਸੱਭਿ. ਪ੍ਰਤੀ)- ਸਥਾਨਕ ਜੈ ਮਾਂ ਮੰਦਰ ਵਿਖੇ ਚੱਲ ਰਹੀ ਸ੍ਰੀ ਦੇਵੀ ਭਾਗਵਤ ਮਹਾਂਪੁਰਾਣ ਕਥਾ ਦੇ ਚੌਥੇ ਦਿਨ ਸਾਧਵੀ ਨਿਸਕੰਪ ਚੇਤਨਾ ਗਿਰੀ ਨੇ ਕਥਾ ਸੁਣਾਉਂਦਿਆਂ ਕਿਹਾ ਕਿ ਸੱਚੇ ਮਨ ਨਾਲ ਕੀਤੀ ਭਗਤੀ ’ਚ ਇੰਨੀ ਸ਼ਕਤੀ ਹੁੰਦੀ ਹੈ ਕਿ ਹਰ ਅਸੰਭਵ ਕਾਰਜ ਨੂੰ ਸੰਭਵ ਬਣਾ ਦਿੰਦੀ ਹੈ।
ਮਾਨਸਾ, 30 ਸਤੰਬਰ (ਸੱਭਿ.ਪ੍ਰਤੀ)- ਸਥਾਨਕ ਜੈ ਮਾਂ ਮੰਦਰ ਵਿਖੇ ਚੱਲ ਰਹੀ ਸ੍ਰੀ ਦੇਵੀ ਭਾਗਵਤ ਮਹਾਂਪੁਰਾਣ ਕਥਾ ਦੇ ਚੌਥੇ ਦਿਨ ਸਾਧਵੀ ਨਿਸਕੰਪ ਚੇਤਨਾ ਗਿਰੀ ਨੇ ਕਥਾ ਸੁਣਾਉਂਦਿਆਂ ਕਿਹਾ ਕਿ ਸੱਚੇ ਮਨ ਨਾਲ ਕੀਤੀ ਭਗਤੀ ’ਚ ਇੰਨੀ ਸ਼ਕਤੀ ਹੁੰਦੀ ਹੈ ਕਿ ਹਰ ਅਸੰਭਵ ਕਾਰਜ ਨੂੰ ਸੰਭਵ ਬਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਜੋਕੀ ਰੁਝੇਵਿਆਂ ਭਰੀ ਜ਼ਿੰਦਗੀ ’ਚ ਲੋਕ ਭਗਤੀ ਨੂੰ ਭੁੱਲ ਗਏ ਹਨ ਜਦਕਿ ਜੀਵਨ ਦਾ ਅਸਲੀ ਮਾਰਗ ਭਗਤੀ ਹੀ ਹੈ। ਆਰਤੀ ਦੀ ਰਸਮ ਅਗਰਵਾਲ ਸਭਾ ਦੇ ਪ੍ਰਧਾਨ ਅਸ਼ੋਕ ਗਰਗ ਅਤੇ ਜੋਤੀ ਪ੍ਰਚੰਡ ਦੀ ਰਸਮ ਸੁਨੀਤਾ ਰਾਣੀ ਬੋਹਾ ਵਾਲਿਆਂ ਨੇ ਨਿਭਾਈ, ਜਦਕਿ ਮੰਚ ਸੰਚਾਲਨ ਬਿੰਦਰਪਾਲ ਗਰਗ ਨੇ ਕੀਤਾ। ਇਸ ਮੌਕੇ ਮਹਿਲਾ ਸਤਿਸੰਗ ਮੰਡਲ ਦੀ ਪ੍ਰਧਾਨ ਨਿਸ਼ਾ ਹੰਸ, ਰੇਣੂ ਅਰੋੜਾ, ਰਾਜੇਸ਼ ਪੰਧੇਰ, ਯੋਗੇਸ਼ ਸੋਨੂੰ, ਭਗਵਾਨ ਦਾਸ, ਦੀਪਕ ਗਰਗ, ਹਰੀ ਓਮ ਸ਼ਰਮਾ, ਤਰਸੇਮ ਚੰਦ, ਨਿਤਿਨ ਖੂੰਗਰ, ਕ੍ਰਿਸ਼ਨ ਮਦਾਨ, ਲਕਸ਼ ਬਾਂਸਲ, ਸੰਨੀ ਗੋਇਲ ਆਦਿ ਹਾਜ਼ਰ ਸਨ।