ਪ੍ਰਸ਼ਨ ਮੰਚ ਮੁਕਾਬਲੇ ’ਚ ਵਿੱਦਿਆ ਮੰਦਰ ਭੀਖੀ ਦੀਆਂ ਵਿਦਿਆਰਥਣਾਂ ਅੱਵਲ
ਭੀਖੀ, 29 ਸਤੰਬਰ (ਸਹੋਤਾ)- ਸਰਵਹਿੱਤਕਾਰੀ ਸਿੱਖਿਆ ਸੰਮਤੀ ਵਲੋਂ ਸਾਧੂ ਆਸ਼ਰਮ ਸਰਵਹਿੱਤਕਾਰੀ ਵਿੱਦਿਆ ਮੰਦਰ ਸੰਗਰੂਰ ਵਿਖੇ ਕਰਵਾਏ ਗਏ 2 ਰੋਜ਼ਾ ਸੂਬਾਈ ਸੰਸਕ੍ਰਿਤੀ ਮਹਾਂਉਤਸਵ ਦੇ ਪ੍ਰਸ਼ਨ ਮੰਚ ਮੁਕਾਬਲਿਆਂ ’ਚ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਦੀਆਂ ਵਿਦਿਆਰਥਣਾਂ ਨੇ ਕਿਸ਼ੋਰ ਅਤੇ ਤਰੁਣ ਵਰਗ ’ਚ ਅੱਵਲ ਰਹਿ ਕੇ ਖੇਤਰੀ ਪੱਧਰ ’ਤੇ ਹੋਣ ਵਾਲੇ ਮੁਕਾਬਲਿਆਂ ’ਚ ਆਪਣਾ ਸਥਾਨ ਬਣਾਇਆ ਹੈ। ਪ੍ਰਿੰਸੀਪਲ ਡਾ.
ਭੀਖੀ, 29 ਸਤੰਬਰ (ਸਹੋਤਾ)- ਸਰਵਹਿੱਤਕਾਰੀ ਸਿੱਖਿਆ ਸੰਮਤੀ ਵਲੋਂ ਸਾਧੂ ਆਸ਼ਰਮ ਸਰਵਹਿੱਤਕਾਰੀ ਵਿੱਦਿਆ ਮੰਦਰ ਸੰਗਰੂਰ ਵਿਖੇ ਕਰਵਾਏ ਗਏ 2 ਰੋਜ਼ਾ ਸੂਬਾਈ ਸੰਸਕ੍ਰਿਤੀ ਮਹਾਂਉਤਸਵ ਦੇ ਪ੍ਰਸ਼ਨ ਮੰਚ ਮੁਕਾਬਲਿਆਂ ’ਚ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਦੀਆਂ ਵਿਦਿਆਰਥਣਾਂ ਨੇ ਕਿਸ਼ੋਰ ਅਤੇ ਤਰੁਣ ਵਰਗ ’ਚ ਅੱਵਲ ਰਹਿ ਕੇ ਖੇਤਰੀ ਪੱਧਰ ’ਤੇ ਹੋਣ ਵਾਲੇ ਮੁਕਾਬਲਿਆਂ ’ਚ ਆਪਣਾ ਸਥਾਨ ਬਣਾਇਆ ਹੈ। ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਸੂਬੇ ਭਰ ਤੋਂ 12 ਵਿਭਾਗਾਂ ਦੀਆਂ ਟੀਮਾਂ ਨੇ ਹਿੱਸਾ ਲਿਆ, ਜਿਸ ’ਚ ਸਥਾਨਕ ਸਕੂਲ ਦੇ ਵਿਦਿਆਰਥੀਆਂ ਨੇ ਦੋਵੇਂ ਵਰਗਾਂ ’ਚ ਬਾਜ਼ੀ ਮਾਰੀ ਹੈ। ਉਨ੍ਹਾਂ ਵਿਦਿਆਰਥਣਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦਾ ਆਧੁਨਿਕ ਸਿੱਖਿਆ ਦੇ ਨਾਲ ਨਾਲ ਆਪਣੀ ਸੰਸਕ੍ਰਿਤ, ਵਿਰਾਸਤ ਤੇ ਆਮ ਗਿਆਨ ’ਚ ਨਿਪੁੰਨ ਹੋਣਾ ਸਮੇਂ ਦੀ ਮੰਗ ਹੈ।