ਸੀ. ਪੀ. ਆਈ. ਵਲੋਂ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ
ਮਾਨਸਾ, 29 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸੀ. ਪੀ.
ਮਾਨਸਾ, 29 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸੀ. ਪੀ. ਆਈ. ਵਰਕਰਾਂ ਵਲੋਂ ਰੋਸ ਪ੍ਰਦਰਸ਼ਨ ਉਪਰੰਤ ਮੁੱਖ ਚੋਣ ਕਮਿਸ਼ਨਰ ਦੀ ਅਰਥੀ ਫੂਕੀ ਗਈ। ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਹਰ ਨਾਗਰਿਕ ਨੂੰ ਲੋਕਤੰਤਰ ’ਚ ਵੋਟ ਦਾ ਅਧਿਕਾਰ ਤੇ ਸੰਵਿਧਾਨਕ ਹੱਕ ਹੈ, ਬਹੁਤ ਗੰਭੀਰ ਤੇ ਸੰਵਿਧਾਨ ਵਿਰੋਧੀ ਕਾਰਾ ਜੋ ਚੋਣ ਕਮਿਸ਼ਨਰ ਵਲੋਂ ਮੋਦੀ ਸਰਕਾਰ ਦੇ ਇਸ਼ਾਰੇ ’ਤੇ ਕੀਤਾ ਗਿਆ ਹੈ। ਉਸ ਤਹਿਤ ਚੋਣ ਪ੍ਰਕਿਰਿਆ ’ਚ ਪਾਰਦਰਸ਼ਤਾ, ਨਿਰਪੱਖਤਾ ਤੇ ਵੋਟਰਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੇਂਦਰ ਸਰਕਾਰ ਫੌਰੀ ਤੌਰ ’ਤੇ ਉਨ੍ਹਾਂ ਨੂੰ ਅਹੁਦੇ ਤੋਂ ਫ਼ਾਰਗ ਕਰ ਕੇ ਦੇਸ਼ ਧ੍ਰੋਹੀ ਦਾ ਮੁਕੱਦਮਾ ਦਰਜ ਕਰੇ। ਪਾਰਟੀ ਆਗੂ ਨਰਿੰਦਰ ਸੋਹਲ ਤੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੌਹਾਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਤਿੱਖੇ ਸੰਘਰਸ਼ ਲਈ ਤਿਆਰ ਹੋਣ ਦੀ ਅਪੀਲ ਕੀਤੀ ਅਤੇ ਐਸ. ਆਈ. ਆਰ. ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਵੈਦ ਪ੍ਰਕਾਸ਼ ਬੁਢਲਾਡਾ, ਸੀਤਾਰਾਮ ਗੋਬਿੰਦਪੁਰਾ , ਜਗਸੀਰ ਸਿੰਘ ਰਾਏਕੇ, ਰਤਨ ਭੋਲਾ, ਮਲਕੀਤ ਸਿੰਘ ਮੰਦਰਾਂ, ਬਲਵੰਤ ਸਿੰਘ ਫੱਕਰ, ਹਰਮੀਤ ਸਿੰਘ ਬੋੜਾਵਾਲ, ਅਰਵਿੰਦਰ ਕੌਰ, ਕਿਰਨਾ ਰਾਣੀ ਐਮ. ਸੀ., ਜੱਗਾ ਸਿੰਘ ਸ਼ੇਰਖਾਂ, ਬੂਟਾ ਸਿੰਘ ਬਾਜੇਵਾਲਾ, ਜਗਰਾਜ ਸਿੰਘ ਹੀਰਕੇ ਆਦਿ ਹਾਜ਼ਰ ਸਨ।