28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪਿੰਡ ਮਹਿਮਾ ਸਰਕਾਰੀ ਵਿਖੇ ਭਾਰਤੀ ਮਿਆਰ ਬਿਊਰੋ ਵਲੋਂ ਗ੍ਰਾਮ ਚੌਪਾਲ ਕਰਵਾਈ

ਮਹਿਮਾ ਸਰਜਾ, 28 ਸਤੰਬਰ (ਬਲਦੇਵ ਸੰਧੂ)- ਭਾਰਤੀ ਮਿਆਰ ਬਿਊਰੋ ਦੀ ਚੰਡੀਗੜ੍ਹ ਸ਼ਾਖਾ ਨੇ ਸੰਕਲਪ ਐਜੂਕੇਸ਼ਨਲ ਵੈਲਫ਼ੇਅਰ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਮਹਿਮਾ ਸਰਕਾਰੀ ਵਿਖੇ ਵਿਸ਼ਵ ਮਾਨਕ ਦਿਵਸ 2026 ਨੂੰ ਸਮਰਪਿਤ ਗ੍ਰਾਮ ਚੌਪਾਲ ਕਰਵਾਈ। ਪ੍ਰੋਗਰਾਮ ਵਿਚ ਬੀ.

Ad Position 21
No active advertisement
ਅਜੀਤ ਡੈਸਕ 29-09-2026
ਮਹਿਮਾ ਸਰਜਾ, 28 ਸਤੰਬਰ (ਬਲਦੇਵ ਸੰਧੂ)- ਭਾਰਤੀ ਮਿਆਰ ਬਿਊਰੋ ਦੀ ਚੰਡੀਗੜ੍ਹ ਸ਼ਾਖਾ ਨੇ ਸੰਕਲਪ ਐਜੂਕੇਸ਼ਨਲ ਵੈਲਫ਼ੇਅਰ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਮਹਿਮਾ ਸਰਕਾਰੀ ਵਿਖੇ ਵਿਸ਼ਵ ਮਾਨਕ ਦਿਵਸ 2026 ਨੂੰ ਸਮਰਪਿਤ ਗ੍ਰਾਮ ਚੌਪਾਲ ਕਰਵਾਈ। ਪ੍ਰੋਗਰਾਮ ਵਿਚ ਬੀ.ਆਈ.ਐਸ. ਮਿਆਰਾਂ, ਆਈ.ਐਸ.ਆਈ. ਮਾਰਕਾ ਅਤੇ ਹਾਲਮਾਰਕਿੰਗ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਬੀ.ਆਈ.ਐਸ. ਦੇ ਰਿਸੋਰਸ ਪਰਸਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਕਿਹਾ ਕਿ ਮਿਆ ਰ ਉਤਪਾਦ ਦੀ ਗੁਣਵੱਤਾ, ਸੁਰੱਖਿਆ ਅਤੇ ਭਰੋਸੇ ਨਾਲ ਜੁੜੇ ਹੁੰਦੇ ਹਨ। ਉਨ੍ਹਾਂ ਨੇ ਬਿਜਲੀ ਦੇ ਸਮਾਨ, ਗੈਸ ਉਪਕਰਣ, ਹੈਲਮੈਟ, ਸੀਮੈਂਟ, ਸਟੀਲ ਅਤੇ ਪੈਕ ਕੀਤੇ ਸਾਮਾਨ ਦੀ ਖਰੀਦ ਸਮੇਂ ਆਈ. ਐਸ. ਆਈ. ਮਾਰਕਾ ਤੇ ਹਾਲਮਾਰਕ ਦੀ ਜਾਂਚ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਅਸਲੀ-ਨਕਲੀ ਸਾਮਾਨ ਦੀ ਪਛਾਣ ਲਈ ਬੀ.ਆਈ.ਐਸ. ਕੇਅਰ ਐਪ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ। ਇਹ ਪ੍ਰੋਗਰਾਮ ਬੀ.ਆਈ.ਐਸ. ਚੰਡੀਗੜ੍ਹ ਸ਼ਾਖਾ ਦੀ ਡਾਇਰੈਕਟਰ ਸ਼ਾਲੂ ਵਰਸ਼ਨੇ ਦੀ ਅਗਵਾਈ ਹੇਠ, ਗ੍ਰਾਮ ਪੰਚਾਇਤ ਮਹਿਮਾ ਸਰਕਾਰੀ ਅਤੇ ਸਮਾਜ ਸੇਵਕ ਜਗਤਾਰ ਸਿੰਘ ਮਾਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਰਪੰਚ ਮੇਲ ਕੌਰ ਨੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਰਪੰਚ ਬਲਤੇਜ ਸਿੰਘ, ਕੁਲਦੀਪ ਸਿੰਘ ਮਾਨ, ਜਗਤਾਰ ਸਿੰਘ ਮਾਨ, ਜਸਅਮ੍ਰਿਤ ਸਿੰਘ ਮਾਨ, ਜਸਪਾਲ ਸਿੰਘ, ਭਵਕੀਰਤ ਸਿੰਘ ਸੰਧੂ ਅਤੇ ਪੰਚਾਇਤ ਨੁਮਾਇੰਦੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਲਕਾਣਾ ਵਿਖੇ ਲੋਕ ਮਿਲਣੀ ਦੌਰਾਨ 20 ਦੇ ਕਰੀਬ ਪਰਿਵਾਰ ‘ਆਪ’ ਵਿਚ ਸ਼ਾਮਿਲ ਅਗਲੀ ਖ਼ਬਰ ਕਰਮਚਾਰੀ ਦੀ ਕੁੱਟਮਾਰ ਕਰਨ ਵਾਲੇ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਥਾਣੇ ਅੱਗੇ ਧਰਨਾ
Ad Position 24