28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਵਿਧਾਇਕ ਵਲੋਂ ਰਾਮਪੁਰ ਮੰਡੇਰ, ਬੋਹਾ, ਗਾਮੀਵਾਲਾ ਦੇ ਸਕੂਲਾਂ ’ਚ ਕਮਰਿਆਂ ਦਾ ਉਦਘਾਟਨ

ਬੋਹਾ, 28 ਨਵੰਬਰ (ਰਮੇਸ਼ ਤਾਂਗੜੀ)- ਵਿਧਾਇਕ ਬੁੱਧ ਰਾਮ ਵਲੋਂ ‘ਸਿੱਖਿਆ ਕ੍ਰਾਂਤੀ’ ਮਿਸ਼ਨ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਮੰਡੇਰ, ਗਾਦੜਪੱਤੀ ਬੋਹਾ ਤੇ ਗਾਮੀਵਾਲਾ ਵਿਖੇ 9. 55-9.

Ad Position 21
No active advertisement
ਅਜੀਤ ਡੈਸਕ 29-11-2026
ਬੋਹਾ, 28 ਨਵੰਬਰ (ਰਮੇਸ਼ ਤਾਂਗੜੀ)- ਵਿਧਾਇਕ ਬੁੱਧ ਰਾਮ ਵਲੋਂ ‘ਸਿੱਖਿਆ ਕ੍ਰਾਂਤੀ’ ਮਿਸ਼ਨ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਮੰਡੇਰ, ਗਾਦੜਪੱਤੀ ਬੋਹਾ ਤੇ ਗਾਮੀਵਾਲਾ ਵਿਖੇ 9.55-9.55 ਲੱਖ ਰੁਪਏ ਤੋਂ ਵੱਧ ਲਾਗਤ ਨਾਲ ਬਣੇ ਸਮਾਰਟ ਕਮਰਿਆਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਸਿੱਖਿਆ, ਸਿਹਤ ਸਹੂਲਤਾਂ ਨੂੰ ਪ੍ਰਫੁੱਲਿਤ ਕਰਨਾ ਹੈ ਜਦਕਿ ਸਰਕਾਰ ਦੀ ਪਹਿਲਕਦਮੀ ਨਾਲ ਨੌਜਵਾਨਾਂ ਨੂੰ ਬਿਨਾ ਰਿਸ਼ਵਤ ਨੌਕਰੀਆਂ ਦੇਣੀ, ਕਿਸਾਨਾਂ ਨੂੰ ਨਹਿਰੀ ਪਾਣੀ, ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਸਹੂਲਤ, ਮਾਵਾਂ ਧੀਆਂ ਸਤਿਕਾਰ ਯੋਜਨਾ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਨੂੰ ਵਿਸ਼ੇਸ਼ ਪਹਿਲ ਦੇ ਕੇ ਸਕੂਲਾਂ ਅੰਦਰ ਆਉਂਦੀ ਹਰ ਘਾਟ ਨੂੰ ਪੂਰਾ ਕਰਨ ਹਲਕਾ ਬੁਢਲਾਡਾ ’ਚ 4 ਸਾਲਾਂ ਵਿਚ 48 ਕਰੋੜ ਰੁਪਏ ਸਰਕਾਰ ਨੇ ਖ਼ਰਚ ਕੀਤੇ ਹਨ। ਵਿਧਾਇਕ ਨੇ ਗਾਮੀਵਾਲਾ ਪਿੰਡ ਵਿਚ ਇਸ ਕਮਰੇ ਸਮੇਤ ਲਗਪਗ 20 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ। ਇਸ ਮੌਕੇ ਭੋਲਾ ਸਿੰਘ ਸਰਪੰਚ ਰਾਮਪੁਰ ਮੰਡੇਰ, ਭੋਲਾ ਸਿੰਘ ਪ੍ਰਧਾਨ, ਸਰਬਾ ਸਿੰਘ, ਵਿੱਕੀ ਸਿੰਘ, ਗਾਮੀਵਾਲਾ ਵਿਖੇ ਨਵਜੋਤ ਸਿੰਘ, ਹਰਦੇਵ ਸਿੰਘ, ਜਗਰਾਜ ਸਿੰਘ, ਗਾਦੜਪੱਤੀ ਬੋਹਾ ਵਿਖੇ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜਗਸੀਰ ਸਿੰਘ, ਮੀਤ ਪ੍ਰਧਾਨ ਕਿਰਪਾਲ ਸਿੰਘ, ਕੁਲਵੰਤ ਸਿੰਘ, ਚਰਨਜੀਤ ਸਿੰਘ ਚੰਨੀ, ਬਾਵਾ ਸਿੰਘ, ਲਖਵੀਰ ਸਿੰਘ ਲੱਖੀ ਯੂਥ ਪ੍ਰਧਾਨ, ਟਰੱਕ ਯੂਨੀਅਨ ਦੇ ਪ੍ਰਧਾਨ ਨੈਬ ਸਿੰਘ, ਮੁੱਖ ਮੰਤਰੀ ਤੀਰਥ ਯਾਤਰਾ ਦੇ ਹਲਕਾ ਕੋਆਰਡੀਨੇਟਰ ਸੰਤੋਖ ਸਾਗਰ ਐਮ. ਸੀ. ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਨਵੇਂ ਦਿਸਹੱਦੇ-2026’ ਪ੍ਰੋਗਰਾਮ ਤਹਿਤ ਮਾਨਸਾ ’ਚ ਰਾਜ ਪੱਧਰੀ ਮੁਕਾਬਲੇ 13 ਤੇ 14 ਨੂੰ ਅਗਲੀ ਖ਼ਬਰ ਅਕਾਲ ਅਕੈਡਮੀ ਕੌੜੀਵਾੜਾ ਵਿਖੇ ਸਾਲਾਨਾ ਖੇਡ ਮੇਲਾ ਤੇ ਇਨਾਮ ਵੰਡ ਸਮਾਰੋਹ ਕਰਵਾਇਆ
Ad Position 24