13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਜਨਤਾ ਤੇ ਤੂਫ਼ਾਨ ਐਕਸਪ੍ਰੈੱਸ ਰੇਲ ਸੇਵਾ ਬਹਾਲ ਕਰਨ ਦੀ ਮੰਗ

ਮਾਨਸਾ, 12 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਕੋਵਿਡ-19 ਮਹਾਂਵਾਰੀ ਦੌਰਾਨ ਭਾਰਤੀ ਰੇਲਵੇ ਵਲੋਂ ਜਨਤਾ ਐਕਸਪ੍ਰੈੱਸ ਅਤੇ ਤੂਫ਼ਾਨ ਐਕਸਪ੍ਰੈੱਸ ਸਮੇਤ ਕਈ ਯਾਤਰੀ ਰੇਲ-ਗੱਡੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਦੋਵੇਂ ਰੇਲ ਸੇਵਾਵਾਂ ਨੂੰ ਹਾਲੇ ਤੱਕ ਬਹਾਲ ਨਹੀਂ ਕੀਤਾ ਗਿਆ। ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਦੇ ਆਗੂ ਜਤਿੰਦਰ ਕੁਮਾਰ ਆਗਰਾ ਨੇ ਦੱਸਿਆ ਕਿ ਬਠਿੰਡਾ, ਮਾਨਸਾ, ਟੋਹਾਣਾ, ਨਰਵਾਣਾ, ਜੀਂਦ ਅਤੇ ਰੋਹਤਕ ਦੀਆਂ ਡੇਲੀ ਪੈਸੇਂਜ਼ਰ ਐਸੋਸੀਏਸ਼ਨਾਂ ਵਲੋਂ ਵੀ ਉਕਤ ਰੇਲ ਸੇਵਾਵਾਂ ਮੁੜ ਬਹਾਲ ਕਰਨ ਦੀ ਮੰਗ ਜ਼ੋਰ ਨਾਲ ਉਠਾਈ ਜਾ ਰਹੀ ਹੈ ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਮਾਨਸਾ, 12 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਕੋਵਿਡ-19 ਮਹਾਂਵਾਰੀ ਦੌਰਾਨ ਭਾਰਤੀ ਰੇਲਵੇ ਵਲੋਂ ਜਨਤਾ ਐਕਸਪ੍ਰੈੱਸ ਅਤੇ ਤੂਫ਼ਾਨ ਐਕਸਪ੍ਰੈੱਸ ਸਮੇਤ ਕਈ ਯਾਤਰੀ ਰੇਲ-ਗੱਡੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਦੋਵੇਂ ਰੇਲ ਸੇਵਾਵਾਂ ਨੂੰ ਹਾਲੇ ਤੱਕ ਬਹਾਲ ਨਹੀਂ ਕੀਤਾ ਗਿਆ। ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਦੇ ਆਗੂ ਜਤਿੰਦਰ ਕੁਮਾਰ ਆਗਰਾ ਨੇ ਦੱਸਿਆ ਕਿ ਬਠਿੰਡਾ, ਮਾਨਸਾ, ਟੋਹਾਣਾ, ਨਰਵਾਣਾ, ਜੀਂਦ ਅਤੇ ਰੋਹਤਕ ਦੀਆਂ ਡੇਲੀ ਪੈਸੇਂਜ਼ਰ ਐਸੋਸੀਏਸ਼ਨਾਂ ਵਲੋਂ ਵੀ ਉਕਤ ਰੇਲ ਸੇਵਾਵਾਂ ਮੁੜ ਬਹਾਲ ਕਰਨ ਦੀ ਮੰਗ ਜ਼ੋਰ ਨਾਲ ਉਠਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਇਹ ਰੇਲ ਸੇਵਾਵਾਂ ਖ਼ਾਸ ਤੌਰ ’ਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਕਾਫ਼ੀ ਲਾਭਦਾਇਕ ਸਨ ਅਤੇ ਲੋਕ ਘੱਟ ਖ਼ਰਚੇ ’ਚ ਲੰਬੀ ਦੂਰੀ ਦੀ ਯਾਤਰਾ ਕਰ ਕੇ ਮੁੰਬਈ ਤੇ ਕੋਲਕਾਤਾ ਵਰਗੇ ਵੱਡੇ ਸ਼ਹਿਰਾਂ ਤੱਕ ਆਸਾਨੀ ਨਾਲ ਪਹੁੰਚ ਸਕਦੇ ਸਨ । ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵਲੋਂ ਇਸ ਸੰਬੰਧੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਵੀ ਕਈ ਵਾਰ ਬੇਨਤੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਸੰਬੰਧਿਤ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਆਪਸੀ ਤਾਲਮੇਲ ਨਾਲ ਇਸ ਲੋਕ ਮੰਗ ਨੂੰ ਰੇਲਵੇ ਮੰਤਰਾਲੇ ਤੱਕ ਪਹੁੰਚਾ ਕੇ ਜਨਤਾ ਅਤੇ ਤੂਫ਼ਾਨ ਐਕਸਪ੍ਰੈੱਸ ਨੂੰ ਮੁੜ ਚਲਾਉਣ ਲਈ ਠੋਸ ਕਾਰਵਾਈ ਕਰਵਾਉਣ ਤਾਂ ਜੋ ਆਮ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਦੁਕਾਨਦਾਰ ਦੀ ਕੁੱਟਮਾਰ ਦੇ ਦੋਸ਼ੀ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ, ਧਰਨਾ ਕੱਲ੍ਹ ਅਗਲੀ ਖ਼ਬਰ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਘੱਟ ਮਿਲਣ ਦੇ ਰੋਸ ’ਚ ਕਿਸਾਨਾਂ ਵਲੋਂ ਪ੍ਰਦਰਸ਼ਨ ਬਰਨਾਲਾ - ਸਿਰਸਾ ਮੁੱਖ ਸੜਕ ’ ਤੇ ਲਗਾਇ...
Ad Position 24