12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਬਠਿੰਡਾ ਦੇ ਪਿੰਡ ਵਿਰਕ ਕਲਾਂ ਦੇ ਜਸਲੀਨ ਸਿੰਘ ਵਿਰਕ ਨੇ ਕੈਨੇਡਾ ’ਚ ਗੱਡੇ ਸਫਲਤਾ ਦੇ ਝੰਡੇ

ਬੱਲੂਆਣਾ (ਬਠਿੰਡਾ), 11 ਸਤੰਬਰ (ਗੁਰਨੈਬ ਸਾਜਨ)- ਬਠਿੰਡਾ ਜ਼ਿਲ੍ਹਾ ਦੇ ਪਿੰਡ ਵਿਰਕ ਕਲਾਂ ਦੇ ਜਸਲੀਨ ਸਿੰਘ ਜਸ਼ਨ ਵਿਰਕ ਨੇ ਮਿਸਾਲ ਪੈਦਾ ਕੀਤੀ ਹੈ, ਟਿੱਬਿਆਂ ਦੇ ਪਿੰਡ ’ਚੋਂ ਉੱਠ ਕੇ ਸੱਤ ਸਮੁੰਦਰੋਂ ਪਾਰ ਕੈਨੇਡਾ ਦੀ ਪੁਲਿਸ ਵਿਚ ਅਫ਼ਸਰ ਬਣ ਕੇ । ਸਧਾਰਨ ਕਿਸਾਨ ਗੁਰਮੀਤ ਸਿੰਘ ਵਿਰਕ ਦੇ ਘਰ ਮਾਤਾ ਮਨਪ੍ਰੀਤ ਕੌਰ ਵਿਰਕ ਦੀ ਕੁੱਖੋਂ ਜਨਮਿਆਂ ਜਸਲੀਨ ਸਿੰਘ ਜਸ਼ਨ ਵਿਰਕ ਸਾਲ 2018 ’ਚ ਕੈਨੇਡਾ ਗਿਆ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਬੱਲੂਆਣਾ (ਬਠਿੰਡਾ), 11 ਸਤੰਬਰ (ਗੁਰਨੈਬ ਸਾਜਨ)- ਬਠਿੰਡਾ ਜ਼ਿਲ੍ਹਾ ਦੇ ਪਿੰਡ ਵਿਰਕ ਕਲਾਂ ਦੇ ਜਸਲੀਨ ਸਿੰਘ ਜਸ਼ਨ ਵਿਰਕ ਨੇ ਮਿਸਾਲ ਪੈਦਾ ਕੀਤੀ ਹੈ, ਟਿੱਬਿਆਂ ਦੇ ਪਿੰਡ ’ਚੋਂ ਉੱਠ ਕੇ ਸੱਤ ਸਮੁੰਦਰੋਂ ਪਾਰ ਕੈਨੇਡਾ ਦੀ ਪੁਲਿਸ ਵਿਚ ਅਫ਼ਸਰ ਬਣ ਕੇ । ਸਧਾਰਨ ਕਿਸਾਨ ਗੁਰਮੀਤ ਸਿੰਘ ਵਿਰਕ ਦੇ ਘਰ ਮਾਤਾ ਮਨਪ੍ਰੀਤ ਕੌਰ ਵਿਰਕ ਦੀ ਕੁੱਖੋਂ ਜਨਮਿਆਂ ਜਸਲੀਨ ਸਿੰਘ ਜਸ਼ਨ ਵਿਰਕ ਸਾਲ 2018 ’ਚ ਕੈਨੇਡਾ ਗਿਆ ਸੀ। ਕੈਨੇਡਾ ਜਾ ਕੇ ਉਸ ਨੇ ਹਾਸਪੀਟੈਲਿਟੀ ਦੀ ਪੜ੍ਹਾਈ ਕੀਤੀ, ਪਰ ਉਸ ਦੀ ਅਸਲੀ ਪੜ੍ਹਾਈ ਸਿਰਫ਼ ਕਾਲਜ ਦੀਆਂ ਕਿਤਾਬਾਂ ਤੱਕ ਸੀਮਿਤ ਨਹੀਂ ਸੀ, ਜਸ਼ਨ ਦਾ ਕੈਨੇਡਾ ਵਿਚ ਪੁਲਿਸ ਅਫ਼ਸਰ ਬਣਨ ਦਾ ਸੁਪਨਾ ਸੀ, ਸਖ਼ਤ ਮਿਹਨਤ ਦੇ ਬਲਬੂਤੇ ਨਵੰਬਰ 2025 ’ਚ ਜਸ਼ਨ ਨੂੰ ਕੈਨੇਡਾ ਦੀ, ਪੀਲ ਰਿਜਨਲ ਪੁਲਿਸ ਵਲੋਂ ਪੁਲਿਸ ਅਫ਼ਸਰ ਵਜੋਂ ਚੁਣ ਲਿਆ ਗਿਆ । ਅਗਸਤ 2026 ’ਚ ਉਸ ਨੇ ਆਪਣੀ ਪੁਲਿਸ ਦੀ ਸਿਖਲਾਈ ਸਫਲਤਾਪੂਰਵਕ ਪੂਰੀ ਕੀਤੀ ਅਤੇ ਪੀਲ ਰਿਜਨਲ ਪੁਲਿਸ ਦਾ ਪੂਰੀ ਤਰ੍ਹਾਂ ਸੇਵਾ ਨਿਭਾਉਣ ਵਾਲਾ ਪੁਲਿਸ ਅਫ਼ਸਰ ਬਣ ਗਿਆ । ਇਕ ਛੋਟੇ ਜਿਹੇ ਪਿੰਡ ਤੋਂ ਹਜ਼ਾਰਾਂ ਕਿੱਲੋਮੀਟਰ ਦੂਰ ਆਪਣੀ ਕਿਸਮਤ ਬਣਾਉਣ ਨਿਕਲਿਆ ਜਸ਼ਨ ਕਾਰ ਵਾਸ਼ ਤੋਂ ਲੈ ਕੇ ਕੰਸਟਰਕਸ਼ਨ, ਫ਼ੈਕਟਰੀਆਂ, ਰੈਸਟੋਰੈਂਟਾਂ ਅਤੇ ਸਿਕਿਉਰਿਟੀ ਦੀਆਂ ਅਣਗਿਣਤ ਸ਼ਿਫ਼ਟਾਂ ਵਿਚ ਦਿਨ ਰਾਤ ਮਿਹਨਤ ਸੀ। ਜਸਲੀਨ ਸਿੰਘ ਦੇ ਪਿਤਾ ਗੁਰਮੀਤ ਸਿੰਘ ਵਿਰਕ ਨੇ ਕੈਨੇਡਾ ਤੋਂ ਅਜੀਤ ਦੇ ਪੱਤਰਕਾਰ ਨਾਲ ਆਪਣੇ ਪੁੱਤਰ ਦੀ ਕੈਨੇਡਾ ਪੁਲਿਸ ਵਿਚ ਅਫ਼ਸਰ ਬਣਨ ਦੀ ਖ਼ੁਸ਼ੀ ਸਾਂਝੀ ਕੀਤੀ । ਡਾ. ਗੁਰਚਰਨ ਸਿੰਘ ਵਿਰਕ ਕਲਾਂ ਨੇ ਆਪਣੇ ਪਿੰਡ ਦੇ ਹੋਣਹਾਰ ਨੌਜਵਾਨ ਜਸਲੀਨ ਸਿੰਘ ਜਸ਼ਨ ਦੀ ਕੈਨੇਡਾ ਪੁਲਿਸ ਵਿਚ ਅਫ਼ਸਰ ਬਣਨ ’ਤੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ 9/11 ਹਮਲੇ ਦੀ 25ਵੀਂ ਵਰ੍ਹੇਗੰਢ: ਵੈਨਕੂਵਰ ਹਵਾਈ ਅੱਡੇ ਦੇ ਸਾਬਕਾ ਮੁਲਾਜ਼ਮਾਂ ਨੂੰ ਅੱਜ ਵੀ ਯਾਦ ਹੈ ਹਫੜਾ-ਦਫੜੀ ਵਾਲਾ ਮ... ਅਗਲੀ ਖ਼ਬਰ ਜਸਨੂਰਦੀਪ ਸਿੰਘ ਨੇ 11 ਵੀਂ ਓਪਨ ਜੂਨੀਅਰ ਗਤਕਾ ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸੀ ਤਗਮਾ
Ad Position 24