12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਬਿਜਲੀ ਕੱਟਾਂ ਦੇ ਸਤਾਏ ਲੋਕ ਸੂਬਾ ਸਰਕਾਰ ਨੂੰ ਕੋਸਣ ਲੱਗੇ-ਮੁਕੇਸ਼ ਸ਼ਰਮਾ

ਭੁੱਚੋ ਮੰਡੀ, 11 ਸਤੰਬਰ (ਪਰਵਿੰਦਰ ਸਿੰਘ ਜੌੜਾ)-ਬਿਜਲੀ ਕੱਟਾਂ ਦੇ ਸਤਾਏ ਲੋਕ ਸੂਬਾ ਸਰਕਾਰ ਨੂੰ ਪਾਣੀ ਪੀ-ਪੀ ਕੋਸਣ ਲੱਗੇ ਹਨ। ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਜਦੋਂ 6 ਕੁ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ ਤਾਂ ਹੁਣ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਨੇ ਸਰਕਾਰ ਦੀ ਕਿਰਕਿਰੀ ਕਰਵਾ ਦਿੱਤੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਭੁੱਚੋ ਮੰਡੀ, 11 ਸਤੰਬਰ (ਪਰਵਿੰਦਰ ਸਿੰਘ ਜੌੜਾ)-ਬਿਜਲੀ ਕੱਟਾਂ ਦੇ ਸਤਾਏ ਲੋਕ ਸੂਬਾ ਸਰਕਾਰ ਨੂੰ ਪਾਣੀ ਪੀ-ਪੀ ਕੋਸਣ ਲੱਗੇ ਹਨ। ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਜਦੋਂ 6 ਕੁ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ ਤਾਂ ਹੁਣ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਨੇ ਸਰਕਾਰ ਦੀ ਕਿਰਕਿਰੀ ਕਰਵਾ ਦਿੱਤੀ ਹੈ। ਹਾਲਾਂਕਿ ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਆਗੂ ਇਸ ਨੂੰ ਕੇਂਦਰ ਵਲੋਂ ਸੂਬੇ ਦੀਆਂ ਆਗਾਮੀ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਜਾਣਬੁੱਝ ਕੇ ਖੜ੍ਹਾ ਕੀਤਾ ਬਿਜਲੀ ਸੰਕਟ ਕਰਾਰ ਦੇ ਰਹੇ ਹਨ ਅਤੇ ਕੇਂਦਰ ਵਲੋਂ ਤਾਪ ਬਿਜਲੀ ਘਰਾਂ ਲਈ ਲੋੜੀਂਦਾ ਕੋਲਾ ਨਾ ਭੇਜਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਪ੍ਰੰਤੂ ਵਿਰੋਧੀ ਧਿਰਾਂ ਇਸ ਨੂੰ ਸੂਬਾ ਸਰਕਾਰ ਦੀ ਨਾਕਾਮੀ ਵਜੋਂ ਪ੍ਰਚਾਰ ਰਹੀਆਂ ਹਨ। ਹਾਲਤ ਇਹ ਹਨ ਕਿ ਨਾ ਤਾਂ ਖੇਤਾਂ ਨੂੰ ਝੋਨੇ ਦੀ ਫ਼ਸਲ ਸਿੰਚਾਈ ਲਈ ਪੂਰੀ ਬਿਜਲੀ ਮਿਲ ਰਹੀ ਹੈ, ਦੂਜੇ ਪਾਸੇ ਘਰੇਲੂ ਅਤੇ ਵਪਾਰਕ ਬਿਜਲੀ ਦੇ ਵੀ ਦਿਨ-ਰਾਤ ਵਾਰ-ਵਾਰ ਕੱਟ ਲੱਗ ਰਹੇ ਹਨ, ਕਾਰਨ ਲੋਕਾਂ ਦੀ ਜ਼ਿੰਦਗੀ ਦਾ ਪਹੀਆ ਪਟੜੀ ਤੋਂ ਲਹਿੰਦਾ ਨਜ਼ਰ ਆ ਰਿਹਾ ਹੈ। ਹੁੰਮਸ ਭਰੀ ਗਰਮੀ ਵਿਚ ਲੋਕ ਰਾਤਾਂ ਜਾਗ ਕੇ ਕੱਟਣ ਲਈ ਮਜਬੂਰ ਹਨ। ਕਾਂਗਰਸ ਪਾਰਟੀ ਭੁੱਚੋ ਸ਼ਹਿਰੀ ਦੇ ਪ੍ਰਧਾਨ ਮੁਕੇਸ਼ ਸ਼ਰਮਾ ਕੇਸ਼ੀ ਦਾ ਕਹਿਣਾ ਸੀ ਕਿ ਵੀਰਵਾਰ ਵਾਲੇ ਦਿਨ ਬਿਜਲੀ ਆਉਣ ਨਾਲੋਂ ਬਿਜਲੀ ਜਾਣ ਦਾ ਸਮਾਂ ਵਧੇਰੇ ਰਿਹਾ, ਨਾਲ ਕਾਰੋਬਾਰਾਂ ‘ਤੇ ਮਾੜਾ ਅਸਰ ਪਿਆ। ਉਨ੍ਹਾਂ ਕਿਹਾ ਕਿ ਰਾਤ ਸਮੇਂ ਵੀ ਲਗਾਤਾਰ ਡੇਢ-ਡੇਢ ਘੰਟੇ ਦੇ ਕੱਟ ਲਗਦੇ ਰਹੇ, ਨਾਲ ਇਨਵਰਟਰ ਵੀ ਜਵਾਬ ਦੇ ਗਏ ਅਤੇ ਰਾਤ ਜਾਗ ਕੇ ਲੰਘਾਉਣੀ ਪਈ। ਜਿਨ੍ਹਾਂ ਗਰੀਬ ਲੋਕਾਂ ਕੋਲ ਇਨਵਰਟਰ ਵੀ ਨਹੀਂ ਹਨ, ਉਨ੍ਹਾਂ ਸਮੇਤ ਬਜ਼ੁਰਗਾਂ, ਬੱਚਿਆਂ ਅਤੇ ਮਰੀਜ਼ਾਂ ਦੀ ਹਾਲਤ ਹੋਰ ਵੀ ਬਦਤਰ ਹੋ ਗਈ। ਗਰਮੀ ਤੋਂ ਇਲਾਵਾ ਮੱਛਰ ਅਲੱਗ ਤੋਂ ਵੱਢ-ਵੱਢ ਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਜਾਂ ਸਥਾਨਕ ਬਿਜਲੀ ਅਧਿਕਾਰੀਆਂ ਵਲੋਂ 24 ਘੰਟਿਆਂ ਦਾ ਬਿਜਲੀ ਕੱਟਾਂ ਦਾ ਸ਼ਡਿਊਲ ਜਾਰੀ ਨਹੀਂ ਕੀਤਾ ਜਾਂਦਾ, ਸਗੋਂ ਕੱਟ ਲਾ ਕੇ ਹੀ ਬਿਜਲੀ ਆਉਣ ਦੀ ਸੰਭਾਵਨਾ ਬਾਰੇ ਦੱਸਿਆ ਜਾਂਦਾ ਹੈ। ਸ਼ਹਿਰ ਦੇ ਸਾਂਝੇ ਵਟਸਐਪ ਗਰੁੱਪਾਂ ਵਿਚ ਲੋਕ ਲਗਾਤਾਰ ਆਪਣੀਆਂ ਪ੍ਰੇਸ਼ਾਨੀਆਂ ਜ਼ਾਹਿਰ ਕਰਦੇ ਹੋਏ ਸੂਬਾ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਰੋਸ ਪ੍ਰਦਰਸ਼ਨ ਦੀਆਂ ਚਿਤਾਵਨੀਆਂ ਦੇ ਰਹੇ ਹਨ। ਜੇਕਰ ਜਲਦੀ ਹੀ ਬਿਜਲੀ ਕੱਟਾਂ ਤੋਂ ਲੋਕਾਂ ਨੂੰ ਛੁਟਕਾਰਾ ਨਾ ਮਿਲਿਆ ਤਾਂ ਆਉਂਦੇ ਸਮੇਂ ਵਿਚ ਇਹ ਮੁੱਦਾ ਸਰਕਾਰ ਦੇ ‘ਗਲੇ ਦੀ ਹੱਡੀ’ ਬਣਨ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡਾਂ ਵਿਚੋਂ ਸਰਕਾਰੀ ਸਕੂਲ ਪੂਹਲਾ ਨੇ ਨਾਮਣਾ ਖੱਟਿਆ ਅਗਲੀ ਖ਼ਬਰ ਜਥੇਬੰਦੀਆਂ ਨੇ ਨਗਰ ਨਿਗਮ ਤੇ ਫਾਇਰ ਕਰਮਚਾਰੀਆਂ ਦੀ ਜਨ-ਨਿਆਏ ਪੰਚਾਇਤ ’ਚ ਪਹੁੰਚ ਕੇ ਸਮਰਥਨ ਪ੍ਰਗਟ ਕੀਤਾ
Ad Position 24