ਹਰਸਿਮਰਤ ਕੌਰ ਬਾਦਲ ਵਲੋਂ ਧਲੇਵਾਂ ਪਿੰਡ ਦੇ ਵਿਕਾਸ ਲਈ 10 ਲੱਖ ਦੀ ਗ੍ਰਾਂਟ ਜਾਰੀ
ਭੀਖੀ, 7 ਸਤੰਬਰ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਧਲੇਵਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਖ਼ਤਿਆਰੀ ਫ਼ੰਡ ’ਚੋਂ 10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ । ਗ੍ਰਾਂਟ ਦਾ ਪੱਤਰ ਪਿੰਡ ਵਾਸੀਆਂ ਨੂੰ ਸੌਂਪਦੇ ਹੋਏ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਹਮੇਸ਼ਾ ਪੰਜਾਬ ਅਤੇ ਇਲਾਕੇ ਦੀ ਤਰੱਕੀ ਲਈ ਯਤਨਸ਼ੀਲ ਹਨ ।
ਪ
ਪਿੰਡ ਧਲੇਵਾਂ ਵਿਖੇ ਗ੍ਰਾਮ ਪੰਚਾਇਤ ਨੂੰ ਗ੍ਰਾਂਟ ਪੱਤਰ ਸੌਂਪਦੇ ਹੋਏ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ। ਤਸਵੀਰ : ਬਲਕਾਰ ਸਿੰਘ ਸਹੋਤਾ
08-09-2026
ਭੀਖੀ, 7 ਸਤੰਬਰ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਧਲੇਵਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਖ਼ਤਿਆਰੀ ਫ਼ੰਡ ’ਚੋਂ 10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ । ਗ੍ਰਾਂਟ ਦਾ ਪੱਤਰ ਪਿੰਡ ਵਾਸੀਆਂ ਨੂੰ ਸੌਂਪਦੇ ਹੋਏ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਹਮੇਸ਼ਾ ਪੰਜਾਬ ਅਤੇ ਇਲਾਕੇ ਦੀ ਤਰੱਕੀ ਲਈ ਯਤਨਸ਼ੀਲ ਹਨ । ਉਨ੍ਹਾਂ ਕਿਹਾ ਕਿ ਬੀਬਾ ਬਾਦਲ ਵਲੋਂ ਨਿਰੰਤਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਆਪਣੇ ਅਖ਼ਤਿਆਰੀ ਫ਼ੰਡ ’ਚੋਂ ਬਿਨਾਂ ਕਿਸੇ ਭੇਦਭਾਵ ਦੇ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ । ਸਰਪੰਚ ਸੁਖਵਿੰਦਰ ਸਿੰਘ ਨੇ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਫ਼ੰਡਾਂ ਦੀ ਭਾਰੀ ਜ਼ਰੂਰਤ ਹੈ ਅਤੇ ਅਜਿਹੇ ’ਚ ਉਨ੍ਹਾਂ ਵਲੋਂ ਆਪਣੇ ਅਖ਼ਤਿਆਰੀ ਫ਼ੰਡ ’ਚੋਂ ਗ੍ਰਾਂਟ ਜਾਰੀ ਕਰਨ ਨਾਲ ਵਿਕਾਸ ਕਾਰਜਾਂ ਨੂੰ ਤੇਜ਼ੀ ਮਿਲੇਗੀ । ਇਸ ਮੌਕੇ ਕੁਲਸ਼ੇਰ ਸਿੰਘ ਰੂਬਲ, ਪ੍ਰਸ਼ੋਤਮ ਸਿੰਘ, ਸੁਖਵਿੰਦਰ ਸਿੰਘ ਸ਼ੈਲੀ, ਅਮਰੀਕ ਸਿੰਘ, ਗੁਰਦੀਪ ਸਿੰਘ, ਮਾ. ਬਲਦੇਵ ਸਿੰਘ, ਓਂਕਾਰ ਸਿੰਘ ਮਿੱਤਲ, ਬਿੰਦਰ ਸਿੰਘ ਆਦਿ ਹਾਜ਼ਰ ਸਨ। ਲਾਲਾ ਦੌਲਤ ਮੱਲ ਪਾਰਕ ਲਈ ਵੀ 2 ਲੱਖ ਦੀ ਗ੍ਰਾਂਟ- ਸਥਾਨਕ ਲਾਲਾ ਦੌਲਤ ਮੱਲ ਮਿਊਂਸੀਪਲ ਪਾਰਕ ਦੇ ਵਿਕਾਸ ਲਈ ਵੀ ਹਰਸਿਮਰਤ ਕੌਰ ਬਾਦਲ ਨੇ ਅਖ਼ਤਿਆਰੀ ਫ਼ੰਡ ’ਚੋਂ 2 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ । ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਗ੍ਰਾਂਟ ਦਾ ਪੱਤਰ ਸੌਂਪਦਿਆਂ ਕਿਹਾ ਕਿ ਸ਼ੁੱਧ ਵਾਤਾਵਰਣ ਅਤੇ ਸਾਫ਼ ਚੁਗਿਰਦਾ ਜਿੱਥੇ ਮਨੁੱਖੀ ਸਿਹਤ ਲਈ ਅਤਿ ਅਹਿਮ ਹੈ, ਉੱਥੇ ਦਰਖ਼ਤ ਪੰਛੀਆਂ ਦਾ ਵੀ ਟਿਕਾਣਾ ਬਣਦੇ ਹਨ । ਉਨ੍ਹਾਂ ਕਿਹਾ ਕਿ ਪਾਰਕ ਦੇ ਸੁੰਦਰੀਕਰਨ ਅਤੇ ਵਿਕਾਸ ਲਈ 2 ਲੱਖ ਰੁਪਏ ਦੀ ਗ੍ਰਾਂਟ ਯਕੀਨਨ ਲਾਹੇਵੰਦ ਸਹਾਈ ਹੋਵੇਗੀ । ਇਸ ਮੌਕੇ ਪਾਰਕ ਸੰਭਾਲ ਕਮੇਟੀ ਦੇ ਗੁਰਜੀਤ ਸਿੰਘ ਬਬਰੇਕਾ, ਨਰਿੰਦਰ ਕੁਮਾਰ ਡੀਸੀ, ਡਾ. ਸੁਲਤਾਨ ਸ਼ਾਹ, ਅਮਨਦੀਪ ਸ਼ਾਰਦਾ, ਸੁਰੇਸ਼ ਸਿੰਗਲਾ, ਨਰਿੰਦਰ ਨਿੰਦੀ, ਕਾ. ਗੁਰਨਾਮ ਸਿੰਘ, ਰਿਸ਼ਵ ਸਿੰਗਲਾ, ਹਰਦੇਵ ਸਿੰਘ, ਓਂਕਾਰ ਸਿੰਘ ਮਿੱਤਲ, ਸਨੇਹਇੰਦਰ, ਸਾਬਕਾ ਕੌਂਸਲਰ ਮੀਤਾ ਸਿੰਘ ਆਦਿ ਹਾਜ਼ਰ ਸਨ ।