07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਹੋਈ ਪਹਿਲੇ ਦਿਨ ਖਿਡਾਰੀਆਂ ’ਚ ਹੋਏ ਦਿਲਚਸਪ ਮੁਕਾਬਲੇ

ਝੁਨੀਰ/ਬੁਢਲਾਡਾ, 7 ਸਤੰਬਰ (ਸੰਜੀਵ ਸਿੰਗਲਾ/ਸੁਨੀਲ ਮਨਚੰਦਾ)- ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਸ੍ਰੀ ਗੁਰੂ ਤੇਗ਼ ਬਹਾਦਰ ਸਟੇਡੀਅਮ ਬੁਢਲਾਡਾ ਅਤੇ ਐਨਲਾਈਟਡ ਕਾਲਜ ਝੁਨੀਰ ਵਿਖੇ ਹੋਈ। ਖੇਡਾਂ ਦੀ ਸ਼ੁਰੂਆਤ ਕਰਵਾਉਂਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਖੇਡਾਂ ’ਚ ਖਿਡਾਰੀਆਂ ਦੇ ਦਿਲਚਸਪ ਮੁਕਾਬਲੇ ਕਰਵਾਏ ਗਏ ਹਨ।

Ad Position 21
repet_subhas-goyals [Copy P29]
ਸ੍ਰੀ ਗੁਰੂ ਤੇਗ਼ ਬਹਾਦਰ ਸਟੇਡੀਅਮ ਬੁਢਲਾਡਾ ਵਿਖੇ ਬਲਾਕ ਪੱਧਰੀ ਖੇਡਾਂ ਮੌਕੇ ਵਾਲੀਬਾਲ ਮੈਚ ਦਾ ਦ੍ਰਿਸ਼। ਅਜੀਤ ਤਸਵੀਰ 08-09-2026
ਝੁਨੀਰ/ਬੁਢਲਾਡਾ, 7 ਸਤੰਬਰ (ਸੰਜੀਵ ਸਿੰਗਲਾ/ਸੁਨੀਲ ਮਨਚੰਦਾ)- ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਸ੍ਰੀ ਗੁਰੂ ਤੇਗ਼ ਬਹਾਦਰ ਸਟੇਡੀਅਮ ਬੁਢਲਾਡਾ ਅਤੇ ਐਨਲਾਈਟਡ ਕਾਲਜ ਝੁਨੀਰ ਵਿਖੇ ਹੋਈ। ਖੇਡਾਂ ਦੀ ਸ਼ੁਰੂਆਤ ਕਰਵਾਉਂਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਖੇਡਾਂ ’ਚ ਖਿਡਾਰੀਆਂ ਦੇ ਦਿਲਚਸਪ ਮੁਕਾਬਲੇ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਅੰਡਰ-17 ਵਰਗ ਦੇ 100 ਮੀਟਰ ਦੌੜ ਮੁਕਾਬਲੇ ’ਚ ਦਵਿੰਦਰ ਸਿੰਘ ਘੁੱਦੂਵਾਲਾ, ਹਸਨਪ੍ਰੀਤ ਸਿੰਘ ਘੁੱਦੂਵਾਲਾ ਤੇ ਲਵਪ੍ਰੀਤ ਸਿੰਘ ਘੁੱਦੂਵਾਲਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਦੇ 600 ਮੀਟਰ ਦੌੜ ਮੁਕਾਬਲੇ ’ਚ ਕਰਮਨ ਸਿੰਘ ਝੁਨੀਰ, ਹੁਸਨਪ੍ਰੀਤ ਸਿੰਘ ਬਹਿਣੀਵਾਲ ਤੇ ਸਾਹਿਲਪ੍ਰੀਤ ਲਾਲਿਆਂਵਾਲੀ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਅੰਡਰ-14 ਲੰਬੀ ਛਾਲ ’ਚ ਪਵਨਪ੍ਰੀਤ ਸਿੰਘ ਬਹਿਣੀਵਾਲ, ਗੁਰਕੀਰਤ ਸਿੰਘ ਪੇਰੋਂ ਤੇ ਨਰਾਇਣਪ੍ਰੀਤ ਸਿੰਘ ਬਹਿਣੀਵਾਲ ਨੇ ਮੋਹਰੀ ਸਥਾਨ ਹਾਸਲ ਕੀਤੇ। ਅੰਡਰ-21 ਦੇ 5 ਹਜ਼ਾਰ ਮੀਟਰ ਦੌੜ ਮੁਕਾਬਲੇ ’ਚ ਜਸਕਰਨ ਸਿੰਘ ਦਲੇਲਵਾਲਾ ਨੇ ਪਹਿਲਾ, ਲਵਪ੍ਰੀਤ ਸਿੰਘ ਦਲੇਲਵਾਲਾ ਨੇ ਦੂਜਾ ਤੇ ਰੁਪਿੰਦਰ ਸਿੰਘ ਭਲਾਈਕੇ ਨੇ ਤੀਜਾ ਸਥਾਨ ਮੱਲਿਆ। ਵਾਲੀਬਾਲ ਅੰਡਰ-21 ’ਚ ਝੁਨੀਰ ਅਤੇ ਐਨਲਾਈਟਡ ਕਾਲਜ ਦੀ ਟੀਮ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ’ਤੇ ਰਹੀ। ਬਲਾਕ ਬੁਢਲਾਡਾ ਵਿਖੇ ਹੋਏ ਮੁਕਾਬਲਿਆਂ ਦੌਰਾਨ ਨੈਸ਼ਨਲ ਕਬੱਡੀ ’ਚ ਕਿਸ਼ਨਗੜ੍ਹ ਫਰਵਾਹੀ ਨੇ ਪਹਿਲਾ, ਮਨੂ ਵਾਟਿਕਾ ਸਕੂਲ ਨੇ ਦੂਜਾ ਅਤੇ ਸੇਂਟ ਜੇਵੀਅਰ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਅੰਡਰ-17 ਵਾਲੀਬਾਲ ਸ਼ੂਟਿੰਗ ’ਚ ਬੋੜਾਵਾਲ ਦੀ ਟੀਮ ਪਹਿਲੇ ਅਤੇ ਹਾਕਮ ਸਿੰਘ ਵਾਲਾ ਦੀ ਟੀਮ ਦੂਜੇ ਸਥਾਨ ’ਤੇ ਕਾਬਜ਼ ਰਹੀਆਂ। ਇਸ ਮੌਕੇ ਬਲਾਕ ਝੁਨੀਰ ਇੰਚਾਰਜ ਕੋਚ ਗੁਰਪ੍ਰੀਤ ਸਿੰਘ ਖੱਬਾ, ਭੁਪਿੰਦਰ ਸਿੰਘ, ਸ਼ਮਸ਼ੇਰ ਸਿੰਘ, ਰਾਜਨਦੀਪ ਸਿੰਘ, ਨਛੱਤਰ ਸਿੰਘ, ਧਰਮਿੰਦਰ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਬੁਢਲਾਡਾ ਬਲਾਕ ਦੇ ਕੋਚ ਗੁਰਮੀਤ ਸਿੰਘ, ਸ਼ਾਲੂ, ਕਰਮਜੀਤ ਸਿੰਘ, ਰਾਜ ਖ਼ਾਨ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਸੂਬੇ ’ਚ ਮਜ਼ਬੂਤ ਸਿਆਸੀ ਧਿਰ ਵਜੋਂ ਉੱਭਰੇਗਾ-ਔਲਖ ਅਗਲੀ ਖ਼ਬਰ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਨਹਿਰੂ ਕਾਲਜ ਦੀ ਕਮੇਟੀ ਦਾ ਗਠਨ
Ad Position 24