ਆਂਗਣਵਾੜੀ ਸੇਵਾਵਾਂ ਨੂੰ ਦਰਕਿਨਾਰ ਕਰਕੇ ‘ਆਪ’ ਦੁਬਾਰਾ ਸੱਤਾ ਦੀ ਝਾਕ ਨਾ ਰੱਖੇ- ਯੂਨੀਅਨ
ਨਥਾਣਾ, 27 ਅਗਸਤ (ਗੁਰਦਰਸ਼ਨ ਲੁੱਧੜ) : ਮਹਾਂ ਹੜਤਾਲ ਦੇ ਦਿਨ ’ਤੇ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵਲੋਂ ਸਮੂਹਿਕ ਛੁੱਟੀ ਲੈ ਕੇ ਸਬ ਤਹਿਸੀਲ ਕੰਪਲੈਕਸ ਨਥਾਣਾ ਅੱਗੇ ਪੰਜਾਬ ਸਰਕਾਰ ਵਿਰੁੱਧ ਸਖ਼ਤ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਪੂਰਾ ਬਣਦਾ ਮਿਹਨਤਾਨਾ ਤਾਂ ਅੱਜ ਤੱਕ ਕਦੀ ਵੀ ਨਹੀਂ ਮਿਲਿਆ, ਪਿਛਲੀਆਂ ਸਰਕਾਰਾਂ ਉਨ੍ਹਾਂ ਦੇ ਮਿਹਨਤਾਨੇ ਵਿਚ ਥੋੜਾ-ਥੋੜਾ ਵਾਧਾ ਕਰਦੀਆਂ ਰਹੀਆਂ ਹਨ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮੌਜੂਦਾ ਹਕੂਮਤ ਪੰਜਾਬ ਦੀ ਪਹਿਲੀ ਸਰਕਾਰ ਹੈ ਜਿਸ ਨੇ ਆਂਗਣਵਾੜੀ ਮੁਲਾਜ਼ਮਾਂ ਦਾ ਮਿਹਨਤਾਨਾ ਵਧਾਉਣ ਤੋਂ ਇੱਕ ਤਰ੍ਹਾਂ ਨਾਲ ਲਕੀਰ ਖਿੱਚ ਦਿੱਤੀ ਹੈ।
ਸ
ਸਬ-ਤਹਿਸੀਲ ਨਥਾਣਾ ਅੱਗੇ ਮਹਾਂ ਹੜਤਾਲ ਦੇ ਦਿਨ ’ਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੀਆਂ ਸਰਵ ਆਂਗਣਵਾੜੀ ਵਰਕਰ ਯੂਨੀਅਨ ਦੀਆਂ ਮਹਿਲਾ ਮੁਲਾਜ਼ਮਾਂ। ਤਸਵੀਰ : ਗੁਰਦਰਸ਼ਨ ਲੁੁੱਧੜ
28-08-2026
ਨਥਾਣਾ, 27 ਅਗਸਤ (ਗੁਰਦਰਸ਼ਨ ਲੁੱਧੜ) : ਮਹਾਂ ਹੜਤਾਲ ਦੇ ਦਿਨ ’ਤੇ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵਲੋਂ ਸਮੂਹਿਕ ਛੁੱਟੀ ਲੈ ਕੇ ਸਬ ਤਹਿਸੀਲ ਕੰਪਲੈਕਸ ਨਥਾਣਾ ਅੱਗੇ ਪੰਜਾਬ ਸਰਕਾਰ ਵਿਰੁੱਧ ਸਖ਼ਤ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਪੂਰਾ ਬਣਦਾ ਮਿਹਨਤਾਨਾ ਤਾਂ ਅੱਜ ਤੱਕ ਕਦੀ ਵੀ ਨਹੀਂ ਮਿਲਿਆ, ਪਿਛਲੀਆਂ ਸਰਕਾਰਾਂ ਉਨ੍ਹਾਂ ਦੇ ਮਿਹਨਤਾਨੇ ਵਿਚ ਥੋੜਾ-ਥੋੜਾ ਵਾਧਾ ਕਰਦੀਆਂ ਰਹੀਆਂ ਹਨ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮੌਜੂਦਾ ਹਕੂਮਤ ਪੰਜਾਬ ਦੀ ਪਹਿਲੀ ਸਰਕਾਰ ਹੈ ਜਿਸ ਨੇ ਆਂਗਣਵਾੜੀ ਮੁਲਾਜ਼ਮਾਂ ਦਾ ਮਿਹਨਤਾਨਾ ਵਧਾਉਣ ਤੋਂ ਇੱਕ ਤਰ੍ਹਾਂ ਨਾਲ ਲਕੀਰ ਖਿੱਚ ਦਿੱਤੀ ਹੈ। ਮੌਜੂਦਾ ਰਾਜ ਸਰਕਾਰ ਦੇ ਸੱਤਾ ਸੰਭਾਲਣ ਤੋਂ ਲੈ ਕੇ ਅਖੀਰਲੇ ਵਰ੍ਹੇ ਤੱਕ ਉਨ੍ਹਾਂ ਦੇ ਮਿਹਨਤਾਨੇ ਵਿੱਚ ਇੱਕ ਧੇਲਾ ਵੀ ਵਾਧਾ ਨਹੀਂ ਕੀਤਾ ਗਿਆ, ਜਦੋਂ ਕਿ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਉਨ੍ਹਾਂ ਦਾ ਮਿਹਨਤਾਨੇ ਨੂੰ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ। ਜਿਸ ਤੋਂ ਮੁੱਕਰ ਕੇ ਪੰਜਾਬ ਦੀ ਹੁਕਮਰਾਨ ਧਿਰ ਨੇ ਕਿਰਤੀ ਮਹਿਲਾ ਸਮਾਜ ਪ੍ਰਤੀ ਆਪਣੀ ਨੀਅਤ ਅਤੇ ਨੀਤੀ ਸਪਸ਼ਟ ਜ਼ਾਹਿਰ ਕਰ ਦਿੱਤੀ ਹੈ। ਸਰਵ ਆਂਗਣਵਾੜੀ ਵਰਕਰ ਯੂਨੀਅਨ ਦੀਆਂ ਆਗੂਆਂ ਨੇ ਕਿਹਾ ਕਿ ਸਰਕਾਰ ਇਹ ਵੱਡੇ ਭੁਲੇਖੇ ਵਿਚ ਹੈ ਕਿ ਉਹ ਔਰਤਾਂ ਨੂੰ ਗੁਮਰਾਹ ਕਰਕੇ ਵੋਟਾਂ ਹਾਸਲ ਕਰਨ ਵਿਚ ਦੁਬਾਰਾ ਕਾਮਯਾਬ ਹੋਵੇਗੀ, ਪਰ ਪੰਜਾਬ ਦੀਆਂ ਮਹਿਲਾਵਾਂ ਵਲੋਂ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੀ ਹੰਢਣਸਾਰਤਾ ਬਾਰੇ ਆਂਗਣਵਾੜੀ ਵਰਕਰਾਂ ਤੋਂ ਹੀ ਪੁੱਛਿਆ ਜਾ ਰਿਹਾ ਹੈ ਅਤੇ ਚੋਣਾਂ ਦਾ ਐਲਾਨ ਹੋਣ ਉਪਰੰਤ ਇਸ ਸਕੀਮ ਦਾ ‘ਕੱਚ-ਸੱਚ’ ਉਹ ਲੋਕਾਂ ਦੀ ਕਚਹਿਰੀ ਵਿਚ ਖੁੱਲ੍ਹ ਕੇ ਦੱਸਣਗੀਆਂ। ਇਸ ਮੌਕੇ ਗੁਰਪ੍ਰੀਤ ਕੌਰ, ਸਰਬਜੀਤ ਕੌਰ, ਸਵਰਨਜੀਤ ਕੌਰ, ਰਾਜਵਿੰਦਰ ਕੌਰ, ਰੀਨਾ ਰਾਣੀ, ਪਰਮਜੀਤ ਕੌਰ, ਕਰਮਜੀਤ ਕੌਰ, ਸੁਰਿੰਦਰ ਕੌਰ, ਫੂਲਾ ਰਾਣੀ, ਬਲਜੀਤ ਕੌਰ, ਮਨਵੀਰ ਕੌਰ, ਲੱਛਮੀ ਅਤੇ ਤੀਰਥਪਾਲ ਕੌਰ ਵੀ ਹਾਜ਼ਰ ਸਨ।