28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਭਾਕਿਯੂ ਉਗਰਾਹਾਂ ਵਲੋਂ 30 ਅਗਸਤ ਦੇ ਦਿਨ-ਰਾਤ ਦੇ ਪੱਕੇ ਮੋਰਚਿਆਂ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਕੱਢਿਆ ਮੋਟਰਸਾਈਕਲ ਮਾਰਚ

ਬਾਲਿਆਂਵਾਲੀ, 27 ਅਗਸਤ (ਕੁਲਦੀਪ ਮਤਵਾਲਾ): ਬੀਕੇਯੂ ਉਗਰਾਹਾਂ ਵਲੋਂ ਕਿਸਾਨੀ ਮੰਗਾਂ ਲਈ 30 ਅਗਸਤ ਨੂੰ ਜ਼ਿਲ੍ਹਾ ਪੱਧਰੀ ਦਿੱਤੇ ਜਾਣ ਵਾਲੇ ਦਿਨ-ਰਾਤ ਦੇ ਧਰਨਿਆਂ ਦੀ ਲਾਮਬੰਦੀ ਲਈ ਰਾਮਪੁਰਾ ਬਲਾਕ ਦੇ ਕਈ ਪਿੰਡਾਂ ’ਚ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਹ ਮੋਟਰਸਾਈਕਲ ਮਾਰਚ ਦੌਰਾਨ ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜੋ ਭਾਰਤ ਅਮਰੀਕਾ ਵਾਰਤਾ ਸਮਝੌਤਾ ਹੋਣ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 28-08-2026
ਬਾਲਿਆਂਵਾਲੀ, 27 ਅਗਸਤ (ਕੁਲਦੀਪ ਮਤਵਾਲਾ): ਬੀਕੇਯੂ ਉਗਰਾਹਾਂ ਵਲੋਂ ਕਿਸਾਨੀ ਮੰਗਾਂ ਲਈ 30 ਅਗਸਤ ਨੂੰ ਜ਼ਿਲ੍ਹਾ ਪੱਧਰੀ ਦਿੱਤੇ ਜਾਣ ਵਾਲੇ ਦਿਨ-ਰਾਤ ਦੇ ਧਰਨਿਆਂ ਦੀ ਲਾਮਬੰਦੀ ਲਈ ਰਾਮਪੁਰਾ ਬਲਾਕ ਦੇ ਕਈ ਪਿੰਡਾਂ ’ਚ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਹ ਮੋਟਰਸਾਈਕਲ ਮਾਰਚ ਦੌਰਾਨ ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜੋ ਭਾਰਤ ਅਮਰੀਕਾ ਵਾਰਤਾ ਸਮਝੌਤਾ ਹੋਣ ਜਾ ਰਿਹਾ ਹੈ। ਉਸ ਦੇ ਵਿਰੋਧ ਵਿਚ ਇਹ ਪੱਕਾ ਮੋਰਚਾ ਲੱਗਣਾ ਹੈ, ਜਿਸ ਨਾਲ ਸਾਡੇ ਦੇਸ਼ ਦੀ ਅਰਥ ਵਿਵਸਥਾ ਦਾ ਉਜਾੜਾ ਤਹਿ ਹੈ ਜੇਕਰ ਸਮਝੌਤਾ ਹੋ ਜਾਂਦਾ ਹੈ ਤਾਂ ਕਿਸਾਨ ਮਜ਼ਦੂਰ ਛੋਟੀਆਂ ਸਨਅਤਾਂ ਤੇ ਕਾਮੇ ਸਾਰੇ ਹੀ ਇਸ ਦੀ ਮਾਰ ਹੇਠ ਆ ਜਾਣਗੇ। ਆਗੂਆਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੀ ਡਰੋਨਾਂ ਰਾਹੀਂ ਮੈਪਿੰਗ ਦਿਨ ਰਾਤ ਇੱਕ ਕਰਕੇ ਕੀਤੀ ਜਾ ਰਹੀ ਹੈ, ਨਕਸ਼ੇ ਤਿਆਰ ਹੋਣ ਤੋਂ ਬਾਅਦ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਜ਼ਮੀਨਾਂ ਵੀ ਇੱਕਵਾਇਰ ਵੀ ਕਰਨ ਲੱਗ ਜਾਣਗੇ, ਸਾਡੀ ਜਿੰਨੀ ਵੀ ਮੰਡੀ ਹੈ ਉਸ ਦੀ ਅਮਰੀਕਾ ਵਾਸਤੇ ਖੁੱਲ੍ਹ ਹੋ ਜਾਵੇਗੀ। ਇਸ ਕਰਕੇ ਲੋਕਾਂ ਨੂੰ ਸੱਦਾ ਦਿੰਦਾ ਹੋਇਆ ਇਹ ਮੋਟਰਸਾਈਕਲ ਮਾਰਚ ਕੋਟੜਾ ਕੌੜਾ, ਭੂੰਦੜ, ਢੱਡੇ, ਰਾਮਨਵਾਸ, ਮੰਡੀ ਖ਼ੁਰਦ, ਹਰਕਿਸ਼ਨ ਪੁਰਾ, ਨੰਦਗੜ੍ਹ ਕੋਟੜਾ, ਝੰਡੂਕੇ, ਗਿੱਲ ਖ਼ੁਰਦ, ਦੌਲਤਪੁਰਾ, ਬਾਲਿਆਂਵਾਲੀ ਤੱਕ ਇਹ ਮਾਰਚ ਕੱਢਿਆ ਗਿਆ। ਮਾਰਚ ਦੀ ਅਗਵਾਈ ਬਲਾਕ ਪ੍ਰਧਾਨ ਸੁਖਦੇਵ ਸਿੰਘ ਰਾਮਪੁਰਾ, ਗੁਲਾਬ ਸਿੰਘ ਜਿਉਂਦ, ਨਛੱਤਰ ਸਿੰਘ ਢੱਡੇ, ਬਲਦੇਵ ਸਿੰਘ ਚੌਕੇ, ਹਰਪ੍ਰੀਤ ਕੌਰ ਜੇਠੂਕੇ, ਬੂਟਾ ਸਿੰਘ ਬੱਲੋ੍ਹ, ਗੁਰਮੇਲ ਸਿੰਘ ਢੱਡੇ ਆਦਿ ਕਿਸਾਨ ਆਗੂ ਕਰ ਰਹੇ ਸਨ।
Ad Position 22
No active advertisement
ਪਿਛਲੀ ਖ਼ਬਰ ਬੁਰਜ ਸੇਮਾ ਸਕੂਲ ਦਾ ਮਾਮਲੇ ਵਿਚ ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ ਧਰਨਾ ਮੁਲਤਵੀ ਅਗਲੀ ਖ਼ਬਰ — ਮਾਮਲਾ ਮਾਨਸਾ ਦੀ ਵੀ . ਵੀ . ਆਈ . ਪੀ . ਸੜਕ ਦਾ — ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਡਾਇਰੈਕਟਰ ਵਿਜੀਲੈਂਸ ਬਿਊਰੋ...
Ad Position 24