19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਦਸਮੇਸ਼ ਸਕੂਲ ਸਰਦੂਲਗੜ੍ਹ ਦੇ ਕਰਾਟੇ ਖਿਡਾਰੀਆਂ ਨੇ 83 ਤਗਮੇ ਜਿੱਤੇ

ਸਰਦੂਲਗੜ੍ਹ, 18 ਅਗਸਤ (ਜੀ. ਐਮ.

Ad Position 21
No active advertisement
ਅਜੀਤ ਡੈਸਕ 19-08-2026
ਸਰਦੂਲਗੜ੍ਹ, 18 ਅਗਸਤ (ਜੀ.ਐਮ.ਅਰੋੜਾ)- ਕੈਪਟਨ ਸੁਰਜੀਤ ਸਿੰਘ ਵੈੱਲਫੇਅਰ ਸੁਸਾਇਟੀ ਅਧੀਨ ਚੱਲ ਰਹੇ ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਅਤੇ ਦਸਮੇਸ਼ ਇੰਟਰਨੈਸ਼ਨਲ ਸਕੂਲ ਸਰਦੂਲਗੜ੍ਹ ਦੇ ਕਰਾਟੇ ਖਿਡਾਰੀਆਂ ਨੇ ਕੁੱਲ 83 ਤਗਮੇ ਜਿੱਤੇ। ਕਰਾਟੇ ਕੋਚ ਬਲਜਿੰਦਰ ਸਿੰਘ ਵਿੱਕੀ ਦੀ ਅਗਵਾਈ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 40 ਸੋਨ, 24 ਚਾਂਦੀ ਅਤੇ 19 ਕਾਂਸੇ ਕੁੱਲ 83 ਤਗਮੇ ਫੁੰਡੇ ਹਨ। ਅੰਡਰ-14 ’ਚ 3 ਲੜਕੀਆਂ ਅਤੇ 4 ਲੜਕਿਆਂ ਨੇ ਸੋਨ ਤਗਮੇ ਜਿੱਤੇ। ਅੰਡਰ-17 ’ਚ 10 ਲੜਕੀਆਂ ਅਤੇ 10 ਲੜਕਿਆਂ ਨੇ ਸੋਨ, ਅੰਡਰ-19 ’ਚ 6 ਲੜਕੀਆਂ ਅਤੇ 7 ਲੜਕਿਆਂ ਨੇ ਸੋਨ ਤਗਮੇ ਹਾਸਲ ਕੀਤੇ। ਇਸੇ ਤਰ੍ਹਾਂ ਅੰਡਰ-14 ’ਚ 4 ਲੜਕੀਆਂ ਅਤੇ 3 ਲੜਕਿਆਂ ਨੇ ਚਾਂਦੀ, ਅੰਡਰ-17 ’ਚ 3 ਲੜਕੀਆਂ ਅਤੇ 6 ਲੜਕਿਆਂ ਨੇ ਚਾਂਦੀ ਤਗਮੇ ਪ੍ਰਾਪਤ ਕੀਤੇ। ਅੰਡਰ-19 ’ਚ 2 ਲੜਕੀਆਂ ਅਤੇ 6 ਲੜਕਿਆਂ ਨੇ ਚਾਂਦੀ ਤਗਮੇ ਜਿੱਤੇ ਅਤੇ ਵੱਖ-ਵੱਖ ਵਰਗਾਂ ’ਚ ਲੜਕੇ ਅਤੇ ਲੜਕੀਆਂ ਨੇ 19 ਕਾਂਸੇ ਤਗਮੇ ਜਿੱਤੇ। ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ, ਕੋਚ ਬਲਜਿੰਦਰ ਸਿੰਘ, ਡੀ.ਪੀ.ਈ. ਮਨਦੀਪ ਸਿੰਘ, ਅਵਤਾਰ ਸਿੰਘ, ਅਮਨਦੀਪ ਸਿੰਘ, ਰਮਨਦੀਪ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਅਕੈਡਮੀ ਕਾਹਨੇਵਾਲਾ ਦਾ ਜ਼ੋਨ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਖੋ-ਖੋ ’ਚ ਪਹਿਲਾ ਸਥਾਨ ਹਾਸਿਲ ਕਰਦ... ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਬਹਾਦਰਪੁਰ ਵਿਖੇ ਤੀਆਂ ਤੀਜ ਦੀਆਂ ਪ੍ਰੋਗਰਾਮ ਕਰਵਾਇਆ
Ad Position 24