ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਸ਼ਾਮਿਲ ਹੋਣ ਵਾਲਿਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ- ਤਰਸੇਮ ਸਿੰਘ/ਇਆਲੀ
ਭੀਖੀ (ਮਾਨਸਾ), 18 ਅਗਸਤ (ਬਲਵਿੰਦਰ ਸਿੰਘ ਧਾਲੀਵਾਲ/ਬਲਕਾਰ ਸਿੰਘ ਸਹੋਤਾ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮਨਜੀਤ ਸਿੰਘ ਬੱਪੀਆਣਾ ਵੱਡੀ ਗਿਣਤੀ ’ਚ ਸਾਥੀਆਂ ਸਮੇਤ ਅਕਾਲੀ ਦਲ (ਵਾਰਿਸ ਪੰਜਾਬ ਦੇ) ’ ਚ ਸ਼ਾਮਲ ਹੋ ਗਏ। ਉਨ੍ਹਾਂ ਇਹ ਐਲਾਨ ਬੀ.
ਭ
ਭੀਖੀ ਵਿਖੇ ਸੁਖਵਿੰਦਰ ਸਿੰਘ ਔਲਖ ਦੀ ਅਗਵਾਈ ’ਚ ਕੀਤੇ ਇਕੱਠ ਮੌਕੇ ਮੰਚ ’ਤੇ ਤਰਸੇਮ ਸਿੰਘ, ਮਨਪ੍ਰੀਤ ਸਿੰਘ ਇਆਲੀ ਤੇ ਹੋਰ ਆਗੂ। ਤਸਵੀਰ : ਬਲਕਾਰ ਸਿੰਘ ਸਹੋਤਾ
19-08-2026
ਭੀਖੀ (ਮਾਨਸਾ), 18 ਅਗਸਤ (ਬਲਵਿੰਦਰ ਸਿੰਘ ਧਾਲੀਵਾਲ/ਬਲਕਾਰ ਸਿੰਘ ਸਹੋਤਾ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮਨਜੀਤ ਸਿੰਘ ਬੱਪੀਆਣਾ ਵੱਡੀ ਗਿਣਤੀ ’ਚ ਸਾਥੀਆਂ ਸਮੇਤ ਅਕਾਲੀ ਦਲ (ਵਾਰਿਸ ਪੰਜਾਬ ਦੇ) ’ ਚ ਸ਼ਾਮਲ ਹੋ ਗਏ। ਉਨ੍ਹਾਂ ਇਹ ਐਲਾਨ ਬੀ.ਐਮ.ਜੀ. ਰਿਜ਼ਾਰਟ ਭੀਖੀ ਵਿਖੇ ਵੱਡਾ ਇਕੱਠ ਕਰ ਕੇ ਦਲ ਦੇ ਸਰਪ੍ਰਸਤ ਤੇ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਪਿਤਾ ਤਰਸੇਮ ਸਿੰਘ ਤੇ ਸੀਨੀਅਰ ਆਗੂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਹਾਜ਼ਰੀ ’ਚ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਤਰਸੇਮ ਸਿੰਘ ਤੇ ਵਿਧਾਇਕ ਇਆਲੀ ਨੇ ਦਲ ’ਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰੀ ਤਾਕਤਾਂ ਬੇਸ਼ੱਕ ਭਾਜਪਾ ਹੋਵੇ ਜਾਂ ਕਾਂਗਰਸ, ਸਿੱਖਾਂ ਤੇ ਪੰਜਾਬੀਆਂ ਦੀ ਹੋਂਦ ਨੂੰ ਖ਼ਤਮ ਕਰਨ ’ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ’ਚ ਜਦੋਂ ਵੀ ਸਿੱਖਾਂ ਨੇ ਆਪਣੇ ਧਾਰਮਿਕ ਅਤੇ ਰਾਜਨੀਤਿਕ ਹਿਤਾਂ ਦੀ ਗੱਲ ਕੀਤੀ ਹੈ ਉਦੋਂ ਹੀ ਸਿੱਖਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿ ਕੇ ਕੌਮਾਂਤਰੀ ਪੱਧਰ ’ਤੇ ਭੰਡਿਆ ਹੀ ਨਹੀਂ ਬਲਕਿ ਸਿੱਖਾਂ ਦੀ ਨਸਲਕੁਸ਼ੀ ਕਰਨ ’ਚ ਵੀ ਕੋਈ ਕਸਰ ਨਹੀਂ ਛੱਡੀ ਗਈ। ਉਨ੍ਹਾਂ ਸਮੂਹ ਪੰਥਕ ਸੰਗਤ ਨੂੰ ਤਾਕੀਦ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਲਈ ਇੱਕ ਮੰਚ ’ਤੇ ਇਕੱਠਾ ਹੋਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੀ ਲੀਡਰਸ਼ਿਪ ਬੁਰੀ ਤਰਾਂ ਫ਼ੇਲ੍ਹ ਹੋਈ ਹੈ, ਜਿਸ ਦਾ ਖ਼ਮਿਆਜ਼ਾ ਅਕਾਲੀ ਦਲ ਅਤੇ ਸੰਗਤ ਨੂੰ ਭੁਗਤਣਾ ਪਿਆ ਹੈ। ਮਰਹੂਮ ਗਾਇਕ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਰਪੋਰੇਟ ਅਤੇ ਪੰਜਾਬ ਵਿਰੋਧੀ ਸਿਆਸੀ ਤਾਕਤਾਂ ਸਿੱਖਾਂ ਨੂੰ ਆਰਥਿਕ ਤੇ ਧਾਰਮਿਕ ਤੌਰ ’ਤੇ ਕਮਜ਼ੋਰ ਕਰਨ ਲਈ ਕੋਝੀਆਂ ਚਾਲਾਂ ਚੱਲ ਰਹੀਆਂ ਹਨ। ਇਕੱਠ ਨੂੰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਾਬਾ ਰਾਜਾ ਰਾਮ ਸਿੰਘ ਜਥੇਦਾਰ ਅਰਬਾਂ ਖਰਬਾਂ ਦਾ, ਅਮਰਜੀਤ ਸਿੰਘ, ਪਰਮਜੀਤ ਸਿੰਘ ਭੀਖੀ, ਚਰਨਜੀਤ ਕੌਰ ਬੀਰੋਕੇ, ਜਸਮੀਤ ਕੌਰ, ਲਵਪ੍ਰੀਤ ਕੌਰ, ਅਵਤਾਰ ਸਿੰਘ ਜਵਾਹਰਕੇ, ਗੁਰਦਰਸ਼ਨ ਸਿੰਘ ਨੇ ਵੀ ਸੰਬੋਧਨ ਕੀਤਾ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਛੱਡ ਕੇ ‘ਵਾਰਿਸ ਪੰਜਾਬ ਦੇ’ ਦਾ ਪੱਲਾ ਫੜਨ ਵਾਲਿਆਂ ’ਚ ਸੁਖਬੀਰ ਸਿੰਘ ਔਲਖ, ਗੁਰਵਿੰਦਰ ਸਿੰਘ ਪਟਵਾਰੀ, ਬਲਵਿੰਦਰ ਸਿੰਘ ਰੜ੍ਹ, ਭੀਮ ਸਿੰਘ, ਗੁਰਤੇਜ ਸਿੰਘ, ਜਗਸੀਰ ਸਿੰਘ, ਸੁਖਦੇਵ ਸਿੰਘ, ਹਰਬੰਸ ਸਿੰਘ, ਰਜਿੰਦਰ ਸਿੰਘ ਰਾਜੀ, ਜਸਵਿੰਦਰ ਸਿੰਘ ਰੱਲਾ, ਪਰਮਜੀਤ ਕੌਰ, ਨਾਜਮ ਸਿੰਘ ਬੀਰ, ਬਹਾਦਰ ਸਿੰਘ ਹੀਰੋਂ, ਨਾਜ਼ਰ ਸਿੰਘ ਭੀਖੀ, ਨੰਬਰਦਾਰ ਸਤਨਾਮ ਸਿੰਘ ਉੱਭਾ, ਜਗਸੀਰ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ ਭੀਖੀ, ਕੀਮਾ ਸਿੰਘ, ਜਸਵੰਤ ਸਿੰਘ, ਜੀਵਨ ਸਿੰਘ ਬਾਬੇਕਾ, ਰਾਜ ਸਿੰਘ ਹੀਰੋ ਕਲਾਂ, ਸਾਬਕਾ ਕੌਂਸਲਰ ਰਾਜ ਸਿੰਘ, ਮੱਖਣ ਸਿੰਘ, ਜਗਤਾਰ ਸਿੰਘ ਚੱਕ ਅਲੀਸ਼ੇਰ, ਮਨਜਿੰਦਰ ਸਿੰਘ ਬੱਪੀਆਣਾ, ਮੇਜਰ ਸਿੰਘ ਬੱਪੀਆਣਾ, ਰੂਪ ਸਿੰਘ ਫਰਮਾਹੀ, ਨਰੋਤਮ ਸਿੰਘ ਧਲੇਵਾਂ, ਗੁਰਜੰਟ ਸਿੰਘ ਮੱਤੀ, ਜੁਗਰਾਜ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਜਟਾਣਾ ਆਦਿ ਸਨ।