18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਕੌਮੀ ਸਿਹਤ ਮਿਸ਼ਨ ਕਰਮਚਾਰੀ ਹੁਣ 24 ਤੱਕ ਰਹਿਣਗੇ ਕੰਮ ਛੱਡੋ ਹੜਤਾਲ ’ਤੇ

ਮਾਨਸਾ, 17 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਪਿਛਲੇ ਸਮੇਂ ਤੋਂ ਸੰਘਰਸ਼ ਦੇ ਰਾਹ ਪਏ ਕੌਮੀ ਸਿਹਤ ਮਿਸ਼ਨ ਕਰਮਚਾਰੀਆਂ ਨੇ ਕੰਮ ਛੱਡੋ ਹੜਤਾਲ ’ਚ ਵਾਧਾ ਕਰ ਦਿੱਤਾ ਹੈ। ਉਹ ਹੁਣ 24 ਅਗਸਤ ਤੱਕ ਹੜਤਾਲ ’ਤੇ ਰਹਿਣਗੇ।

Ad Position 21
No active advertisement
ਅਜੀਤ ਡੈਸਕ 18-08-2026
ਮਾਨਸਾ, 17 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਪਿਛਲੇ ਸਮੇਂ ਤੋਂ ਸੰਘਰਸ਼ ਦੇ ਰਾਹ ਪਏ ਕੌਮੀ ਸਿਹਤ ਮਿਸ਼ਨ ਕਰਮਚਾਰੀਆਂ ਨੇ ਕੰਮ ਛੱਡੋ ਹੜਤਾਲ ’ਚ ਵਾਧਾ ਕਰ ਦਿੱਤਾ ਹੈ। ਉਹ ਹੁਣ 24 ਅਗਸਤ ਤੱਕ ਹੜਤਾਲ ’ਤੇ ਰਹਿਣਗੇ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੂੰ ਬਕਾਇਦਾ ਪੱਤਰ ਸੌਂਪ ਕੇ ਸੂਚਿਤ ਕਰ ਦਿੱਤਾ ਹੈ ਕਿ ਹੜਤਾਲ ਅੱਜ ਖ਼ਤਮ ਹੋਣੀ ਸੀ ਪਰ ਵਿਭਾਗ ਤੇ ਸਰਕਾਰ ਦੇ ਨਾਂਹ-ਪੱਖੀ ਹੁੰਗਾਰੇ ਕਾਰਨ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਐਨ.ਸੀ.ਡੀ ਸਕਰੀਨਿੰਗ ਕੰਪੇਨ, ਓ.ਪੀ.ਡੀ, ਕਲੀਨੀਕਲ ਡਿਊਟੀਆਂ, ਦਫ਼ਤਰੀ ਰਿਪੋਰਟਿੰਗ ਦਾ ਕੰਮ, ਆਨਲਾਈਨ ਅਤੇ ਆਫ਼ ਲਾਈਨ ਟਰੇਨਿੰਗਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਰੱਖਿਆ ਜਾਵੇਗਾ। ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ। ਜ਼ਿਲ੍ਹਾ ਆਗੂ ਕਰਮਵੀਰ ਕੌਰ ਨੇ ਮੰਗ ਕੀਤੀ ਕਿ ਐਨ.ਐਚ.ਐਮ. ਕਰਮਚਾਰੀਆਂ ਦੀਆਂ ਤਨਖ਼ਾਹਾਂ ਵਿਚ ਵਾਧਾ ਕਰਨ ਦੇ ਨਾਲ ਹੀ ਤਨਖ਼ਾਹਾਂ ਸਮੇਂ ਸਿਰ ਜਾਰੀ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਜਗਦੇਵ ਸਿੰਘ, ਲਵਲੀ ਗੋਇਲ, ਰਾਜਵੀਰ ਕੌਰ, ਵਰਿੰਦਰ ਮਹਿਤਾ, ਦੀਪ ਸ਼ਿਖਾ, ਮੀਨਾਕਸ਼ੀ, ਰੋਬਿਨ ਮਿੱਤਲ, ਸ਼ਰਨਜੀਤ ਕੌਰ, ਰੇਨੂੰ ਸਿੰਗਲਾ, ਅਵਤਾਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਬਠਿੰਡਾ ਨਗਰ ਨਿਗਮ ਦੇ ਟੈਂਡਰਾਂ ’ਚ ਕਰੋੜਾਂ ਦੇ ਘਪਲੇ ਦੇ ਦੋਸ਼, ਠੇਕੇਦਾਰਾਂ ਨੇ ਨਿਗਮ ਕਮਿਸ਼ਨਰ ਨੂੰ ਸੌਂਪਿਆ ਮੰਗ-ਪੱਤਰ ਸ...
Ad Position 24