13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਨੈਸ਼ਨਲ ਕਾਲਜ ਭੀਖੀ ਦੇ ਅੱਵਲ ਰਹੇ ਵਿਦਿਆਰਥੀ। ਨੈਸ਼ਨਲ ਕਾਲਜ ਭੀਖੀ ਦਾ ਪੀ. ਜੀ. ਡੀ. ਸੀ. ਏ. ਦਾ ਨਤੀਜਾ ਰਿਹਾ ਸ਼ਾਨਦਾਰ

ਭੀਖੀ, 12 ਅਗਸਤ (ਬਲਕਾਰ ਸਿੰਘ ਸਹੋਤਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਪੀ. ਜੀ.

Ad Position 21
No active advertisement
ਅਜੀਤ ਡੈਸਕ 13-08-2026
ਭੀਖੀ, 12 ਅਗਸਤ (ਬਲਕਾਰ ਸਿੰਘ ਸਹੋਤਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਪੀ.ਜੀ.ਡੀ.ਸੀ.ਏ. ਸਮੈਸਟਰ ਦੂਜੇ ਦੇ ਨਤੀਜਿਆਂ ’ਚ ਸਥਾਨਕ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਪ੍ਰਿੰਸੀਪਲ ਡਾ. ਐਮ.ਕੇ. ਮਿਸ਼ਰਾ ਨੇ ਦੱਸਿਆ ਕਿ ਸੋਨੀਆ ਨੇ 425 ਅੰਕਾਂ ਨਾਲ ਪਹਿਲਾ, ਸਨੇਹਾ ਰਾਣੀ ਨੇ 419 ਅੰਕਾਂ ਨਾਲ ਦੂਜਾ ਜਦਕਿ ਜਗਦੀਪ ਸਿੰਘ ਤੇ ਅਰਸ਼ ਗੋਇਲ ਨੇ 409 ਅੰਕਾਂ ਨਾਲ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਕਾਲਜ ਸਟਾਫ਼ ਦੀ ਮਿਹਨਤ ਸਦਕਾ ਕਾਲਜ ਦੇ ਸਾਰੇ ਕੋਰਸਾਂ ਦਾ ਨਤੀਜਾ ਹਰ ਸਾਲ 100 ਫ਼ੀਸਦੀ ਆਉਂਦਾ ਹੈ। ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰੋ. ਗੁਰਤੇਜ ਸਿੰਘ ਤੇਜ਼ੀ, ਪ੍ਰੋ. ਨਵਦੀਪ ਕੌਰ, ਪ੍ਰੋ. ਗਗਨਦੀਪ ਕੌਰ, ਪ੍ਰੋ. ਕਰਮਜੀਤ ਕੌਰ, ਪ੍ਰੋ. ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਡੀ-ਵਾਰਮਿੰਗ ਦਿਵਸ ਮੌਕੇ ਸਰਕਾਰੀ ਸਕੂਲ (ਲੜਕੀਆਂ) ਵਿਖੇ ਸਮਾਗਮ ਕਰਵਾਇਆ ਅਗਲੀ ਖ਼ਬਰ ਡਾਇਟ ਅਹਿਮਦਪੁਰ ਵਿਖੇ ਤੀਜ ਦਾ ਤਿਉਹਾਰ ਮਨਾਇਆ
Ad Position 24