13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਡਾਇਟ ਅਹਿਮਦਪੁਰ ਵਿਖੇ ਤੀਜ ਦਾ ਤਿਉਹਾਰ ਮਨਾਇਆ

ਬੁਢਲਾਡਾ, 12 ਅਗਸਤ (ਸਵਰਨ ਸਿੰਘ ਰਾਹੀ)- ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਹੇਠ ਤੀਜ ਦਾ ਤਿਉਹਾਰ ਮਨਾਇਆ ਗਿਆ।

Ad Position 21
No active advertisement
ਅਜੀਤ ਡੈਸਕ 13-08-2026
ਬੁਢਲਾਡਾ, 12 ਅਗਸਤ (ਸਵਰਨ ਸਿੰਘ ਰਾਹੀ)- ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਹੇਠ ਤੀਜ ਦਾ ਤਿਉਹਾਰ ਮਨਾਇਆ ਗਿਆ। ਪ੍ਰੋਗਰਾਮ ਕੋਆਰਡੀਨੇਟਰ ਹਰਵਿੰਦਰ ਕੌਰ ਨੇ ਦੱਸਿਆ ਕਿ ਤੀਜ ਦੇ ਤਿਉਹਾਰ ਮੌਕੇ ਵਿਦਿਆਰਥਣਾਂ ਦੇ ਮਹਿੰਦੀ ਲਗਾਉਣ, ਸੇਵੀਆਂ ਵੱਟਣ, ਵਾਲਾਂ ਦੇ ਡਿਜ਼ਾਈਨ ਬਣਾਉਣ ਅਤੇ ਬਰਤਨ ਸਜਾਵਟ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਸਿੱਖਿਆਰਥੀਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ’ਚੋਂ ਸਤਨਾਮ ਸਿੰਘ ਨੇ ਪਹਿਲਾ ਜਦਕਿ ਮੰਗੂ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ। ਮਹਿੰਦੀ ਲਗਾਉਣ ਦੇ ਮੁਕਾਬਲੇ ’ਚੋਂ ਸੰਦੀਪ ਕੌਰ, ਰਜਨੀ ਅਤੇ ਸਿਮਰਨਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਸੇਵੀਆਂ ਵੱਟਣ ਦੇ ਮੁਕਾਬਲੇ ’ਚੋਂ ਅੱਕੀ ਕੌਰ, ਜਸਪ੍ਰੀਤ ਕੌਰ ਤੇ ਸੁਖਵਿੰਦਰ ਕੌਰ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਮੱਲਿਆ ਜਦਕਿ ਬਰਤਨ ਸਜਾਵਟ ਮੁਕਾਬਲੇ ’ਚੋਂ ਰਾਜਦੀਪ ਕੌਰ, ਇੰਦਰਜੀਤ ਕੌਰ ਤੇ ਪ੍ਰਭਜੋਤ ਕੌਰ ਅਤੇ ਵਾਲ ਬਣਾਉਣ ਦੇ ਮੁਕਾਬਲੇ ’ਚ ਬਲਜੀਤ ਕੌਰ, ਅੱਕੀ ਕੌਰ ਤੇ ਰਾਜਵਿੰਦਰ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮਿਸ ਤੀਜ ਮੁਕਾਬਲੇ ’ਚੋਂ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਬਲਜੀਤ ਕੌਰ ਨੇ ਦੂਜਾ ਤੇ ਸੰਦੀਪ ਕੌਰ ਨੇ ਤੀਜਾ ਸਥਾਨ ਮੱਲਿਆ। ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਅਜਿਹੇ ਤਿਉਹਾਰ ਅਮੀਰ ਵਿਰਸੇ ਦੀ ਪਛਾਣ ਹਨ ਅਤੇ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਜਰੀਆ ਹਨ। ਇਸ ਮੌਕੇ ਡਾ. ਅੰਗਰੇਜ਼ ਸਿੰਘ ਵਿਰਕ, ਲੈਕਚਰਾਰ ਸਰੋਜ ਸਿੰਗਲਾ, ਬਲਵਿੰਦਰ ਸਿੰਘ ਬਾਘਾ, ਪ੍ਰਸ਼ੋਤਮ ਸਿੰਘ, ਸਤਨਾਮ ਸਿੰਘ, ਬਲਦੇਵ ਪ੍ਰਕਾਸ਼ ਸਿੰਗਲਾ, ਡਾ. ਗੁਰਪ੍ਰੀਤ ਕੌਰ, ਜਸਪਾਲ ਕੌਰ, ਮਗਿੰਦਰਜੀਤ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਕਾਲਜ ਭੀਖੀ ਦੇ ਅੱਵਲ ਰਹੇ ਵਿਦਿਆਰਥੀ। ਨੈਸ਼ਨਲ ਕਾਲਜ ਭੀਖੀ ਦਾ ਪੀ. ਜੀ. ਡੀ. ਸੀ. ਏ. ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਖ਼ਿਆਲਾ ਕਲਾਂ ਦੇ ਹਸਪਤਾਲ ਨੂੰ ਟਰੋਮਾ ਸੈਂਟਰ ਬਣਾਉਣ ਦੀ ਮੰਗ ਨੂੰ ਲੈ ਕੇ ਵੱਡਾ ਇਕੱਠ 16 ਨੂੰ
Ad Position 24