16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਲੋਹੇ ਦੇ ਗੁਦਾਮ ਦੀ ਕੰਧ ਡਿਗਣ ਨਾਲ ਇਕ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 30-01-2026
ਰਾਮਾਂ ਮੰਡੀ, 29 ਜਨਵਰੀ (ਤਰਸੇਮ ਸਿੰਗਲਾ)- ਅੱਜ ਦੇਰ ਸ਼ਾਮ ਸਥਾਨਕ ਕੈਂਚੀਆਂ ਰੋਡ 'ਤੇ ਇਕ ਲੋਹੇ ਦੇ ਗਡਾਊਨ ਵਿਚ ਟਰੱਕ ਬੈਕ ਕਰਦੇ ਸਮੇਂ ਅਚਾਨਕ ਕੰਧ ਵਿਚ ਵੱਜਣ ਨਾਲ ਕੰਧ ਉੱਥੇ ਖੜ੍ਹੇ ਮਾਲਕ ਦੇ ਲੜਕੇ ਉੱਪਰ ਡਿੱਗ ਗਈ | ਜਿਸ ਨਾਲ ਉਹ ਜ਼ਖ਼ਮੀ ਹੋ ਗਿਆ | ਸੂਚਨਾ ਮਿਲਦੇ ਹੀ ਹੈਲਪ ਲਾਈਨ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਆਪਣੇ ਵਲੰਟੀਅਰਜ਼ ਕਾਲਾ ਬੰਗੀ ਅਤੇ ਰਿੰਕਾ ਮਿਸਤਰੀ ਨਾਲ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੰੁਚੇ ਅਤੇ ਜ਼ਖਮੀ ਨੂੰ ਇਲਾਜ ਲਈ ਰਾਮਾਂ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ਜ਼ਖ਼ਮੀ ਨੇ ਆਪਣਾ ਨਾਮ ਲਕਸ਼ੇ ਗਰਗ ਪੁੱਤਰ ਪ੍ਰੇਮ ਗਰਗ ਵਾਸੀ ਰਾਮਾਂ ਦੱਸਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮਾਨਸਾ ਜ਼ਿਲੇ੍ਹ 'ਚ ਖੇਤੀ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲਾ ਗਰੋਹ ਸਰਗਰਮ <br/> ਅਗਲੀ ਖ਼ਬਰ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ-ਐਸ. ਐਸ. ਪੀ. <br/>
Ad Position 24