19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਪੰਜਾਬ ਹਾਕੀ ਲੀਗ -2026 ( ਜੂਨੀਅਰ ਪੱਧਰ ) ਮੁਹਾਲੀ ਵਿਖੇ ਸ਼ੁਰੂ

ਐੱਸ. ਏ.

Ad Position 21
No active advertisement
ਅਜੀਤ ਡੈਸਕ 20-11-2026
ਐੱਸ. ਏ. ਐੱਸ. ਨਗਰ, 19 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਦੇਸ਼ ਦੇ ਸਭ ਤੋਂ ਵੱਡੇ ਜੂਨੀਅਰ ਪੱਧਰ ਦੇ ਹਾਕੀ ਟੂਰਨਾਮੈਂਟ ਪੰਜਾਬ ਹਾਕੀ ਲੀਗ (ਪੀ. ਐੱਚ. ਐੱਲ.) ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਫੇਜ਼-9 ਮੁਹਾਲੀ ਵਿਖੇ ਸ਼ਾਨੋ-ਸ਼ੌਕਤ ਨਾਲ ਹੋਈ। ਭਾਰਤੀ ਪੁਰਸ਼ ਹਾਕੀ ਟੀਮ ਦੇ ਉਪ ਕਪਤਾਨ ਤੇ ਪੀ. ਐੱਚ. ਐਲ. 2026 ਦੇ ਬ੍ਰਾਂਡ ਅੰਬੈਸਡਰ ਹਾਰਦਿਕ ਸਿੰਘ ਨੇ ਉਦਘਾਟਨੀ ਸਮਾਰੋਹ ਵਿਚ ਸ਼ਿਰਕਤ ਕੀਤੀ। ਇਸ ਮੌਕੇ ਸਰਪਾਲ ਸਿੰਘ (ਦ੍ਰੋਣਾਚਾਰਿਆ ਪੁਰਸਕਾਰ ਜੇਤੂ ਅਤੇ ਰਾਊਂਡ ਗਲਾਸ ਦੇ ਸੰਸਥਾਪਕ ਡਾਇਰੈਕਟਰ), ਦਿਲਪ੍ਰੀਤ ਸਿੰਘ (ਟੋਕੀਓ 2020 ਓਲੰਪਿਕ ਕਾਂਸੀ ਤਗ਼ਮਾ ਜੇਤੂ ਤੇ ਭਾਰਤੀ ਅੰਤਰਰਾਸ਼ਟਰੀ ਹਾਕੀ ਖਿਡਾਰੀ), ਰਾਜਪਾਲ ਸਿੰਘ (ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ) ਅਤੇ ਰਾਜਿੰਦਰ ਸਿੰਘ ਸੀਨੀਅਰ (ਮਾਸਕੋ 1980 ਓਲੰਪਿਕ ਸੋਨ ਤਗ਼ਮਾ ਜੇਤੂ, ਦ੍ਰੋਣਾਚਾਰਿਆ ਪੁਰਸਕਾਰ ਜੇਤੂ ਤੇ ਰਾਊਂਡ ਗਲਾਸ ਹਾਕੀ ਅਕੈਡਮੀ ਦੇ ਤਕਨੀਕੀ ਮੁਖੀ) ਵੀ ਹਾਜ਼ਰ ਸਨ। ਇਸ ਮੌਕੇ ਮੇਜ਼ਬਾਨ ਰਾਊਂਡ ਗਲਾਸ ਹਾਕੀ ਅਕੈਡਮੀ ਨੇ ਦਿਨ ਦੇ ਮੁੱਖ ਮੁਕਾਬਲੇ ਵਿਚ ਰਿਪਬਲਿਕਨ ਸਪੋਰਟਸ ਕਲੱਬ ਮੁੰਬਈ ਨੂੰ 3-0 ਨਾਲ ਹਰਾਇਆ। ਦਿਨ ਦੇ ਪਹਿਲੇ ਮੈਚ ਵਿਚ ਘੁਮੰਹੇਰਾ ਰਾਈਜਰਜ਼ ਅਕੈਡਮੀ ਨਵੀਂ ਦਿੱਲੀ ਨੇ ਸਪੋਰਟਸ ਡਿਵੈਲਪਮੈਂਟ ਅਥਾਰਟੀ ਆਫ਼ ਤਾਮਿਲਨਾਡੂ ਨੂੰ 7-2 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਜ਼ੋਰਦਾਰ ਸ਼ੁਰੂਆਤ ਕੀਤੀ। ਰਾਊਂਡ ਗਲਾਸ ਹਾਕੀ ਅਕੈਡਮੀ ਅਤੇ ਹਾਕੀ ਪੰਜਾਬ ਵਲੋਂ ਸਾਂਝੇ ਤੌਰ ‘ਤੇ ਕਰਵਾਈ ਜਾ ਰਹੀ ਇਸ ਹਾਕੀ ਲੀਗ ਵਿਚ ਦੇਸ਼ ਭਰ ਦੀਆਂ 10 ਪ੍ਰਮੁੱਖ ਅਕੈਡਮੀਆਂ ਦੀਆਂ ਟੀਮਾਂ ਲੀਗ-ਕਮ-ਨਾਕਆਊਟ ਫਾਰਮੈਟ ਵਿਚ ਹਿੱਸਾ ਲੈ ਰਹੀਆਂ ਹਨ। ਲੀਗ ਪੜਾਅ 3 ਦਸੰਬਰ ਤੱਕ ਚੱਲੇਗਾ, ਜਿਸ ਤੋਂ ਬਾਅਦ ਨਾਕ ਆਊਟ ਮੁਕਾਬਲੇ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਹੋਣਗੇ। ਸੈਮੀਫਾਈਨਲ ਮੁਕਾਬਲੇ 5 ਦਸੰਬਰ ਨੂੰ ਤੇ ਸ਼ਾਨਦਾਰ ਫਾਈਨਲ 6 ਦਸੰਬਰ ਨੂੰ ਖੇਡਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਮੈਡੀਕਲ ਜਾਂਚ ਕੈਂਪ ਅੱਜ ਅਗਲੀ ਖ਼ਬਰ ਚੰਡੀਗੜ੍ਹ ਕਾਰਨੀਵਲ ਅੱਜ ਤੋਂ ਸ਼ੁਰੂ , ਟ੍ਰੈਫਿਕ ਪੁਲਿਸ ਵਲੋਂ ਆਵਾਜਾਈ ਤੇ ਪਾਰਕਿੰਗ ਸੰਬੰਧੀ ਐਡਵਾਈਜ਼ਰੀ ਜਾਰੀ
Ad Position 24