19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਡੇਰਾਬੱਸੀ ਤ੍ਰਿਵੇਦੀ ਕੈਂਪ ਤੋਂ 15 ਸਾਲਾ ਵਿਦਿਆਰਥੀ ਭੇਦਭਰੀ ਹਾਲਤ ’ ਚ ਲਾਪਤਾ ਮੁਬਾਰਿਕਪੁਰ ’ਚ ਬੱਚੇ ਨੂੰ ਝਾਂਸਾ ਦੇ ਕੇ ਸਿਲੰਡਰ ਲੈ ਉੱਡੇ ਬਦਮਾਸ਼

ਡੇਰਾਬੱਸੀ, 19 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨੇੜਲੇ ਤ੍ਰਿਵੇਦੀ ਕੈਂਪ ਤੇ ਮੁਬਾਰਿਕਪੁਰ ਵਿਖੇ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ ਨੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ। ਜਿੱਥੇ ਤ੍ਰਿਵੇਦੀ ਕੈਂਪ ਦੀ ਸ਼ਿਵਾਲਿਕ ਕਾਲੋਨੀ ਤੋਂ ਇਕ 15 ਸਾਲਾ ਵਿਦਿਆਰਥੀ ਭੇਦਭਰੀ ਹਾਲਤ ਵਿਚ ਲਾਪਤਾ ਹੈ, ਉਥੇ ਹੀ ਮੁਬਾਰਿਕਪੁਰ ਦੇ ਬਾਜ਼ਾਰ ਵਿਚ ਦਿਨ-ਦਿਹਾੜੇ ਦੋ ਮੋਟਰਸਾਈਕਲ ਸਵਾਰ ਬਦਮਾਸ਼ ਇਕ 10 ਸਾਲਾ ਬੱਚੇ ਨੂੰ ਝਾਂਸਾ ਦੇ ਕੇ ਗੈਸ ਸਿਲੰਡਰ ਲੈ ਕੇ ਫ਼ਰਾਰ ਹੋ ਗਏ।

Ad Position 21
No active advertisement
ਅਜੀਤ ਡੈਸਕ 20-11-2026
ਡੇਰਾਬੱਸੀ, 19 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨੇੜਲੇ ਤ੍ਰਿਵੇਦੀ ਕੈਂਪ ਤੇ ਮੁਬਾਰਿਕਪੁਰ ਵਿਖੇ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ ਨੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ। ਜਿੱਥੇ ਤ੍ਰਿਵੇਦੀ ਕੈਂਪ ਦੀ ਸ਼ਿਵਾਲਿਕ ਕਾਲੋਨੀ ਤੋਂ ਇਕ 15 ਸਾਲਾ ਵਿਦਿਆਰਥੀ ਭੇਦਭਰੀ ਹਾਲਤ ਵਿਚ ਲਾਪਤਾ ਹੈ, ਉਥੇ ਹੀ ਮੁਬਾਰਿਕਪੁਰ ਦੇ ਬਾਜ਼ਾਰ ਵਿਚ ਦਿਨ-ਦਿਹਾੜੇ ਦੋ ਮੋਟਰਸਾਈਕਲ ਸਵਾਰ ਬਦਮਾਸ਼ ਇਕ 10 ਸਾਲਾ ਬੱਚੇ ਨੂੰ ਝਾਂਸਾ ਦੇ ਕੇ ਗੈਸ ਸਿਲੰਡਰ ਲੈ ਕੇ ਫ਼ਰਾਰ ਹੋ ਗਏ। ਪਹਿਲੀ ਘਟਨਾ ਸੰਬੰਧੀ ਰਾਜ ਕੁਮਾਰ ਪੁੱਤਰ ਸ਼ਿਵਨਾਥ ਮੂਲ ਵਾਸੀ ਜ਼ਿਲ੍ਹਾ ਭੋਜਪੁਰ (ਬਿਹਾਰ) ਹਾਲ ਵਾਸੀ ਸ਼ਿਵਾਲਿਕ ਕਾਲੋਨੀ ਨੇ ਦੱਸਿਆ ਕਿ ਉਹ ਇਕ ਨਿੱਜੀ ਕੰਪਨੀ ਵਿਚ ਸੁਰੱਖਿਆ ਕਰਮੀ ਵਜੋਂ ਤਾਇਨਾਤ ਹੈ। ਉਸ ਦਾ 15 ਸਾਲਾ ਪੁੱਤਰ ਸੰਭਵ ਭਾਂਖਰਪੁਰ ਦੇ ਸਰਕਾਰੀ ਸਕੂਲ ’ਚ ਨੌਵੀਂ ਜਮਾਤ ਦਾ ਵਿਦਿਆਰਥੀ ਹੈ। ਬੀਤੀ 12 ਨਵੰਬਰ ਨੂੰ ਸ਼ਾਮ ਕਰੀਬ 6 ਵਜੇ ਉਹ ਘਰੋਂ ਖੇਡਣ ਲਈ ਗਿਆ ਸੀ, ਪਰ ਮੁੜ ਘਰ ਨਹੀਂ ਪਰਤਿਆ। ਪਰਿਵਾਰ ਵਲੋਂ ਰਿਸ਼ਤੇਦਾਰਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਭਾਲ ਕਰਨ ਉਪਰੰਤ 14 ਨਵੰਬਰ ਨੂੰ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ। ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਬੱਚੇ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਪਰਿਵਾਰ ਡੂੰਘੀ ਚਿੰਤਾ ਵਿਚ ਹੈ। ਦੂਜੇ ਪਾਸੇ ਮੁਬਾਰਿਕਪੁਰ ਦੇ ਮੁੱਖ ਬਾਜ਼ਾਰ ਦੇ ਚੌਕ ਵਿਚ ਅੱਜ ਦੁਪਹਿਰ ਕ੍ਰਿਸ਼ਨਾ ਨਾਂਅ ਦਾ 10 ਸਾਲਾ ਬੱਚਾ ਖ਼ਾਲੀ ਸਿਲੰਡਰ ਲੈ ਕੇ ਗੈਸ ਵਾਲੀ ਗੱਡੀ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਆਪਣੇ ਆਪ ਨੂੰ ਗੈਸ ਏਜੰਸੀ ਦੇ ਮੁਲਾਜ਼ਮ ਦੱਸਦਿਆਂ ਸਿਲੰਡਰ ਭਰਵਾ ਕੇ ਲਿਆਉਣ ਦਾ ਝਾਂਸਾ ਦਿੱਤਾ ਅਤੇ ਸਿਲੰਡਰ ਲੈ ਕੇ ਰਫ਼ੂਚੱਕਰ ਹੋ ਗਏ। ਸਮੁੱਚੀ ਵਾਰਦਾਤ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਮੁਬਾਰਿਕਪੁਰ ਦੇ ਸਾਬਕਾ ਕੌਂਸਲਰ ਮਾਨਵੇਂਦਰ ਟੋਨੀ ਰਾਣਾ, ਸਮਾਜ ਸੇਵੀ ਰਵਿੰਦਰ ਪਾਲ ਸ਼ਰਮਾ ਤੇ ਪਵਨ ਸ਼ਰਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਇਕੋ ਦਿਨ ਲੁੱਟ-ਖੋਹ ਦੀਆਂ ਦੋ ਵਾਰਦਾਤਾਂ ਵਾਪਰੀਆਂ ਸਨ। ਇਸ ਤੋਂ ਪਹਿਲਾਂ ਰਾਧਾ ਕ੍ਰਿਸ਼ਨ ਮੰਦਰ ਵਿਚੋਂ ਵੀ ਲੱਖਾਂ ਰੁ. ਦੀਆਂ ਮੂਰਤੀਆਂ ਤੇ ਕੀਮਤੀ ਸਾਮਾਨ ਚੋਰੀ ਹੋ ਚੁੱਕਾ ਹੈ। ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਪਰਾਧਿਕ ਅਨਸਰਾਂ ਨੂੰ ਨੱਥ ਪਾਉਣ ਅਤੇ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ। ਪੁਲਿਸ ਵਲੋਂ ਦੋਵੇਂ ਮਾਮਲਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਐੱਮ . ਪੀ . ਅੰਮ੍ਰਿਤਪਾਲ ਸਿੰਘ ਦੀ ਸੋਚ ਸਦਕਾ ਵੱਡੇ ਪੱਧਰ ’ ਤੇ ਨੌਜਵਾਨ ਜਥੇਬੰਦੀ ਨਾਲ ਜੁੜ ਰਹੇ ਹਨ - ਭੰਗੂ ਅਗਲੀ ਖ਼ਬਰ ਅੰਮ੍ਰਿਤਸਰ ਦਿਹਾਤੀ ਤੇ ਤਰਨ ਤਾਰਨ ਵਿਖੇ ਦੋ - ਰੋਜ਼ਾ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ , 16 ਕਿੱਲੋ ਹੈਰੋਇਨ , 3 ਪਿਸਤੌਲਾਂ ਸ...
Ad Position 24