19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਚੰਡੀਗੜ੍ਹ ਕਾਰਨੀਵਲ ਅੱਜ ਤੋਂ ਸ਼ੁਰੂ , ਟ੍ਰੈਫਿਕ ਪੁਲਿਸ ਵਲੋਂ ਆਵਾਜਾਈ ਤੇ ਪਾਰਕਿੰਗ ਸੰਬੰਧੀ ਐਡਵਾਈਜ਼ਰੀ ਜਾਰੀ

ਚੰਡੀਗੜ੍ਹ, 19 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਵਿਚ 20 ਤੋਂ 22 ਨਵੰਬਰ ਤੱਕ ਸੈਕਟਰ-10 ਸਥਿਤ ਮਿਊਜ਼ੀਅਮ ਤੇ ਆਰਟ ਗੈਲਰੀ ਦੇ ਸਾਹਮਣੇ ਖੁੱਲ੍ਹੇ ਮੈਦਾਨ ਵਿਚ ਕਰਵਾਏ ਜਾ ਰਹੇ ਚੰਡੀਗੜ੍ਹ ਕਾਰਨੀਵਲ-2026 ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਨੇ ਆਵਾਜਾਈ ਤੇ ਪਾਰਕਿੰਗ ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਨੇ ਲੋਕਾਂ ਨੂੰ ਆਪਣੇ ਵਾਹਨ ਨਿਰਧਾਰਿਤ ਪਾਰਕਿੰਗ ਥਾਵਾਂ ’ਤੇ ਹੀ ਖੜ੍ਹੇ ਕਰਨ ਦੀ ਅਪੀਲ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 20-11-2026
ਚੰਡੀਗੜ੍ਹ, 19 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਵਿਚ 20 ਤੋਂ 22 ਨਵੰਬਰ ਤੱਕ ਸੈਕਟਰ-10 ਸਥਿਤ ਮਿਊਜ਼ੀਅਮ ਤੇ ਆਰਟ ਗੈਲਰੀ ਦੇ ਸਾਹਮਣੇ ਖੁੱਲ੍ਹੇ ਮੈਦਾਨ ਵਿਚ ਕਰਵਾਏ ਜਾ ਰਹੇ ਚੰਡੀਗੜ੍ਹ ਕਾਰਨੀਵਲ-2026 ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਨੇ ਆਵਾਜਾਈ ਤੇ ਪਾਰਕਿੰਗ ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਨੇ ਲੋਕਾਂ ਨੂੰ ਆਪਣੇ ਵਾਹਨ ਨਿਰਧਾਰਿਤ ਪਾਰਕਿੰਗ ਥਾਵਾਂ ’ਤੇ ਹੀ ਖੜ੍ਹੇ ਕਰਨ ਦੀ ਅਪੀਲ ਕੀਤੀ ਹੈ। ਐਡਵਾਈਜ਼ਰੀ ਅਨੁਸਾਰ ਸਾਈਕਲ ਟਰੈਕ, ਪੈਦਲ ਚੱਲਣ ਵਾਲੇ ਰਸਤਿਆਂ ਅਤੇ ਨੋ-ਪਾਰਕਿੰਗ ਜ਼ੋਨ ਵਿਚ ਵਾਹਨ ਖੜ੍ਹੇ ਕਰਨ ਜਾਂ ਚਲਾਉਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਵਾਹਨ ਟੋਅ ਵੀ ਕੀਤੇ ਜਾ ਸਕਦੇ ਹਨ। ਟੋਅ ਜਾਂ ਕਲੈਂਪ ਕੀਤੇ ਵਾਹਨਾਂ ਸੰਬੰਧੀ ਜਾਣਕਾਰੀ ਲਈ ਟ੍ਰੈਫਿਕ ਹੈਲਪਲਾਈਨ ਨੰਬਰ 1073 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਾਰਨੀਵਲ ਵਿਚ ਆਉਣ ਵਾਲੇ ਲੋਕਾਂ ਲਈ ਸੈਕਟਰ-10 ਵਿਚ ਆਰਮੀ ਟੈਂਕ ਨੇੜੇ ਖੁੱਲ੍ਹੇ ਮੈਦਾਨ, ਆਰਟ ਕਾਲਜ ਸਾਹਮਣੇ ਕੱਚੀ ਪਾਰਕਿੰਗ ਤੇ ਸਕੇਟਿੰਗ ਰਿੰਗ ਗਰਾਊਂਡ ਵਿਚ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੈਕਟਰ-9 ਵਿਚ ਪੁਲਿਸ ਹੈੱਡਕੁਆਰਟਰ, ਚੰਡੀਗੜ੍ਹ ਹਾਊਸਿੰਗ ਬੋਰਡ ਤੇ ਯੂ. ਟੀ. ਸਕੱਤਰੇਤ ਦੇ ਪਿੱਛੇ, ਪੰਜਾਬ ਪੁਲਿਸ ਹੈੱਡਕੁਆਰਟਰ ਤੋਂ ਕੇਂਦਰੀ ਸਦਨ ਤੱਕ ਅਤੇ ਮੱਧ ਮਾਰਗ ’ਤੇ ਐੱਸ. ਸੀ. ਓਜ਼. ਦੇ ਸਾਹਮਣੇ ਪਾਰਕਿੰਗ ਉਪਲਬਧ ਰਹੇਗੀ। ਸੈਕਟਰ-16 ਦੇ ਰੋਜ਼ ਗਾਰਡਨ ਦੇ ਮੁੱਖ ਗੇਟ ਸਾਹਮਣੇ ਅਤੇ ਪਿਛਲੇ ਪਾਸੇ, ਸੈਕਟਰ-17 ਵਿਚ ਹੋਟਲ ਤਾਜ ਅਤੇ ਟੀ. ਡੀ. ਆਈ. ਮਾਲ ਦੇ ਸਾਹਮਣੇ, ਮਲਟੀ ਲੈਵਲ ਪਾਰਕਿੰਗ ਅਤੇ ਹੋਰ ਨਿਰਧਾਰਿਤ ਪਾਰਕਿੰਗ ਸਥਾਨਾਂ ਦੀ ਵਰਤੋਂ ਵੀ ਕੀਤੀ ਜਾ ਸਕੇਗੀ। ਲੋਕਾਂ ਦੀ ਸਹੂਲਤ ਲਈ ਸੈਕਟਰ-9 ਦੇ ਦਫ਼ਤਰਾਂ ਦੇ ਪਿਛਲੇ ਪਾਸੇ ਤੇ ਸੈਕਟਰ-10 ਵਿਚ ਸਕੇਟਿੰਗ ਰਿੰਗ ਦੀ ਪਿਛਲੀ ਸਲਿੱਪ ਰੋਡ ’ਤੇ ਪਿਕ ਐਂਡ ਡਰਾਪ ਪੁਆਇੰਟ ਬਣਾਏ ਗਏ ਹਨ। ਟ੍ਰੈਫਿਕ ਪੁਲਿਸ ਨੇ ਵਾਹਨਾਂ ਦੀ ਵੱਧ ਆਮਦ ਦੇ ਮੱਦੇਨਜ਼ਰ ਕਾਰ ਪੂਲਿੰਗ, ਟੈਕਸੀ ਜਾਂ ਜਨਤਕ ਆਵਾਜਾਈ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਕਾਰਨੀਵਲ ਦੌਰਾਨ ਕੁਝ ਸੜਕਾਂ ’ਤੇ ਆਵਾਜਾਈ ਨੂੰ ਰੋਕਿਆ ਜਾਂ ਬਦਲਵੇਂ ਰਸਤਿਆਂ ਰਾਹੀਂ ਚਲਾਇਆ ਜਾ ਸਕਦਾ ਹੈ। ਪੁਲਿਸ ਨੇ ਲੋਕਾਂ ਨੂੰ ਬੇਲੋੜੇ ਹਾਰਨ ਨਾ ਵਜਾਉਣ, ਟ੍ਰੈਫਿਕ ਜਾਮ ਦੌਰਾਨ ਸਬਰ ਰੱਖਣ ਅਤੇ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਐਮਰਜੈਂਸੀ ਵਾਹਨਾਂ ਅਤੇ ਮੈਡੀਕਲ ਸਹਾਇਤਾ ਦੀ ਲੋੜ ਵਾਲੇ ਵਿਅਕਤੀਆਂ ਦੀ ਆਵਾਜਾਈ ਸੁਚਾਰੂ ਰੱਖੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਹਾਕੀ ਲੀਗ -2026 ( ਜੂਨੀਅਰ ਪੱਧਰ ) ਮੁਹਾਲੀ ਵਿਖੇ ਸ਼ੁਰੂ ਅਗਲੀ ਖ਼ਬਰ 82.56 ਲੱਖ ਰੁ . ਦੀ ਲਾਗਤ ਨਾਲ ਭਾਂਖਰਪੁਰ - ਮੁਬਾਰਿਕਪੁਰ ਸੜਕ ਦੀ ਬਦਲੇਗੀ ਨੁਹਾਰ , ਵਿਧਾਇਕ ਰੰਧਾਵਾ ਨੇ ਕਰਵਾਈ ਨਿਰਮਾਣ...
Ad Position 24