ਥਾਣਾ ਸਿਟੀ ਖਰੜ ਦੇ ਨਵ - ਨਿਯੁਕਤ ਇੰਚਾਰਜ ਨੇ ਅਹੁਦੇ ਦਾ ਕਾਰਜਭਾਰ ਸੰਭਾਲਿਆ
ਖਰੜ, 19 ਨਵੰਬਰ (ਜੰਡਪੁਰੀ)-ਪੁਲਿਸ ਥਾਣਾ ਸਿਟੀ ਖਰੜ ਦੇ ਨਵ-ਨਿਯੁਕਤ ਇੰਚਾਰਜ ਗੁਰਸੇਵਕ ਸਿੰਘ ਵਲੋਂ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਗਿਆ। ਉਹ ਪੁਲਿਸ ਥਾਣਾ ਬਨੂੰੜ ਤੋਂ ਬਦਲ ਕੇ ਇਥੇ ਆਏ ਹਨ।
ਖਰੜ, 19 ਨਵੰਬਰ (ਜੰਡਪੁਰੀ)-ਪੁਲਿਸ ਥਾਣਾ ਸਿਟੀ ਖਰੜ ਦੇ ਨਵ-ਨਿਯੁਕਤ ਇੰਚਾਰਜ ਗੁਰਸੇਵਕ ਸਿੰਘ ਵਲੋਂ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਗਿਆ। ਉਹ ਪੁਲਿਸ ਥਾਣਾ ਬਨੂੰੜ ਤੋਂ ਬਦਲ ਕੇ ਇਥੇ ਆਏ ਹਨ। ਇਸ ਮੌਕੇ ਐੱਸ. ਐੱਚ. ਓ. ਗੁਰਸੇਵਕ ਸਿੰਘ ਨੇ ਗੱਲਬਾਤ ਦੌਰਾਨ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਨੇ ਵੀ ਆਪਣੇ ਘਰ ਜਾਂ ਆਪਣੇ ਪੀ. ਜੀ. ‘ਚ ਕਿਰਾਏਦਾਰ ਰੱਖੇ ਹੋਏ ਹਨ, ਉਨ੍ਹਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਚੈਕਿੰਗ ਦੌਰਾਨ ਕੋਈ ਕਿਰਾਏਦਾਰ ਬਿਨਾਂ ਵੈਰੀਫਿਕੇਸ਼ਨ ਤੋਂ ਪਾਇਆ ਗਿਆ ਤਾਂ ਮਕਾਨ ਮਾਲਕ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਨਜਿੱਠਣ ਲਈ ਵੀ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ।