19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਪੀ . ਜੀ . ਆਈ . ਚੰਡੀਗੜ੍ਹ ਦੇ ਡਾਕਟਰਾਂ ਨੇ 74 ਸਾਲਾ ਮਹਿਲਾ ਦੇ ਦਿਲ ਦੇ ਵਾਲਵ ਦਾ ਕੀਤਾ ਸਫਲ ਆਪ੍ਰੇਸ਼ਨ ਹੈਦਰਾਬਾਦ ਕਾਨਫ਼ਰੰਸ ’ਚ ਕੀਤਾ ਸਿੱਧਾ ਪ੍ਰਸਾਰਣ

ਚੰਡੀਗੜ੍ਹ, 19 ਨਵੰਬਰ (ਮਾਰਕੰਡਾ)-ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੇ ਕਾਰਡੀਓਲੋਜੀ ਵਿਭਾਗ ਦੇ ਮਾਹਿਰ ਡਾਕਟਰਾਂ ਨੇ ਦਿਲ ਦੀ ਗੰਭੀਰ ਬਿਮਾਰੀ ਤੋਂ ਪੀੜਤ 74 ਸਾਲਾ ਮਹਿਲਾ ਦਾ ਗੁੰਝਲਦਾਰ ਹਾਰਟ ਵਾਲਵ ਬਦਲਣ ਦਾ ਆਪ੍ਰੇਸ਼ਨ ਸਫਲਤਾਪੂਰਵਕ ਕੀਤਾ ਗਿਆ। ਇਹ ਪ੍ਰਕਿਰਿਆ ਦਾ ਹੈਦਰਾਬਾਦ ਵਿਖੇ ਹੋਈ ਰਾਸ਼ਟਰੀ ਪੱਧਰ ਦੀ ਵਿਗਿਆਨਕ ਕਾਨਫ਼ਰੰਸ ‘ਹੈਦਰਾਬਾਦ ਵਾਲਵਜ਼ 2026’ ਦੌਰਾਨ ਸਿੱਧਾ ਪ੍ਰਸਾਰਣ ਵੀ ਕੀਤਾ।

Ad Position 21
No active advertisement
ਅਜੀਤ ਡੈਸਕ 20-11-2026
ਚੰਡੀਗੜ੍ਹ, 19 ਨਵੰਬਰ (ਮਾਰਕੰਡਾ)-ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੇ ਕਾਰਡੀਓਲੋਜੀ ਵਿਭਾਗ ਦੇ ਮਾਹਿਰ ਡਾਕਟਰਾਂ ਨੇ ਦਿਲ ਦੀ ਗੰਭੀਰ ਬਿਮਾਰੀ ਤੋਂ ਪੀੜਤ 74 ਸਾਲਾ ਮਹਿਲਾ ਦਾ ਗੁੰਝਲਦਾਰ ਹਾਰਟ ਵਾਲਵ ਬਦਲਣ ਦਾ ਆਪ੍ਰੇਸ਼ਨ ਸਫਲਤਾਪੂਰਵਕ ਕੀਤਾ ਗਿਆ। ਇਹ ਪ੍ਰਕਿਰਿਆ ਦਾ ਹੈਦਰਾਬਾਦ ਵਿਖੇ ਹੋਈ ਰਾਸ਼ਟਰੀ ਪੱਧਰ ਦੀ ਵਿਗਿਆਨਕ ਕਾਨਫ਼ਰੰਸ ‘ਹੈਦਰਾਬਾਦ ਵਾਲਵਜ਼ 2026’ ਦੌਰਾਨ ਸਿੱਧਾ ਪ੍ਰਸਾਰਣ ਵੀ ਕੀਤਾ। ਮਹਿਲਾ ਨੂੰ ਸਾਹ ਲੈਣ ਵਿਚ ਬਹੁਤ ਦਿੱਕਤ ਪੇਸ਼ ਆ ਰਹੀ ਸੀ ਅਤੇ ਦਿਲ ਦੀ ਧੜਕਣ ਕਾਰਨ ਉਸ ਨੂੰ ਵਾਰ-ਵਾਰ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪੈ ਰਿਹਾ ਸੀ। ਇਸ ਸੰਬੰਧੀ ਪੀ. ਜੀ. ਆਈ. ਦੇ ਕਾਰਡੀਓਲੋਜੀ ਵਿਭਾਗ ਦੇ ਪ੍ਰੋ. ਡਾ. ਰਾਜੇਸ਼ ਵਿਜੈਵਰਗੀਆ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਤੇ ਦਿਲ ਦੀ ਬਣਤਰ ਨੂੰ ਦੇਖਦਿਆਂ ਇਹ ਪ੍ਰਕਿਰਿਆ ਕਾਫ਼ੀ ਚੁਣੌਤੀਪੂਰਨ ਰਹੀ। ਪ੍ਰੋ. ਡਾ. ਵਿਜੈਵਰਗੀਆ ਦੀ ਅਗਵਾਈ ਹੇਠ ਡਾ. ਬਸੰਤ ਕੁਮਾਰ, ਪ੍ਰੋ. ਸੁੰਦਰ ਨੇਗੀ ਤੇ ਐਡਵਾਂਸਡ ਕਾਰਡਿਅਕ ਸੈਂਟਰ ਦੀ ਟੀਮ ਨੇ ਆਧੁਨਿਕ ਤਕਨੀਕ ਰਾਹੀਂ ਬਿਨਾਂ ਵੱਡਾ ਚੀਰਾ ਲਗਾਏ ਕੈਥੇਟਰ ਦੀ ਮਦਦ ਨਾਲ ਨਵਾਂ ਨਕਲੀ ਵਾਲਵ ਸਫਲਤਾਪੂਰਵਕ ਲਗਾਇਆ। ਇਸ ਤਕਨੀਕ ਨੂੰ ਟਰਾਂਸਕੈਥੇਟਰ ਏਓਰਟਿਕ ਵਾਲਵ ਇੰਪਲਾਂਟੇਸ਼ਨ (ਟੀ. ਏ. ਵੀ. ਆਈ.) ਕਿਹਾ ਜਾਂਦਾ ਹੈ। ਡਾਕਟਰਾਂ ਅਨੁਸਾਰ ਮਰੀਜ਼ ਦੇ ਦਿਲ ਦੇ ਵਾਲਵ ਦਾ ਆਕਾਰ ਛੋਟਾ ਹੋਣ ਕਾਰਨ ਉਸ ਨੂੰ ਸਹੀ ਢੰਗ ਨਾਲ ਲਗਾਉਣਾ ਕਾਫ਼ੀ ਮੁਸ਼ਕਿਲ ਸੀ। ਇਸ ਦੇ ਬਾਵਜੂਦ ਟੀਮ ਨੇ ਇਹ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਕੀਤੀ। ਸਫਲ ਇਲਾਜ ਤੋਂ ਬਾਅਦ ਮਰੀਜ਼ ਨੂੰ ਤਿੰਨ ਦਿਨਾਂ ਬਾਅਦ ਤਸੱਲੀਬਖ਼ਸ਼ ਹਾਲਤ ਵਿਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪ੍ਰੋ. ਡਾ. ਵਿਜੈਵਰਗੀਆ ਨੇ ਦੱਸਿਆ ਕਿ ਪੀ. ਜੀ. ਆਈ. ਚੰਡੀਗੜ੍ਹ ਦੇ ਕਾਰਡੀਓਲੋਜੀ ਵਿਭਾਗ ਨੇ ਸਾਲ 2019 ਵਿਚ ਟੀ. ਏ. ਵੀ. ਆਈ. ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਤੱਕ ਲਗਪਗ 300 ਅਜਿਹੀਆਂ ਪ੍ਰਕਿਰਿਆਵਾਂ ਸਫਲਤਾਪੂਰਵਕ ਕੀਤੀਆਂ ਜਾ ਚੁੱਕੀਆਂ ਹਨ। ਪਿਛਲੇ ਸੱਤ ਸਾਲਾਂ ਦੌਰਾਨ ਵਿਭਾਗ ਨੇ ਬਜ਼ੁਰਗ ਮਰੀਜ਼ਾਂ ਤੇ ਦਿਲ ਦੀ ਬਣਤਰ ਨਾਲ ਜੁੜੀਆਂ ਗੁੰਝਲਦਾਰ ਸਮੱਸਿਆਵਾਂ ਵਾਲੇ ਮਰੀਜ਼ਾਂ ਦੇ ਇਲਾਜ ਵਿਚ ਵਿਸ਼ੇਸ਼ ਤਜਰਬਾ ਹਾਸਿਲ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਨਗਰ ਨਿਗਮ ਨੇ 92 ਪਰਿਵਾਰਾਂ ਨੂੰ ਦਿੱਤਾ ਰੁਜ਼ਗਾਰ ਦਾ ਤੋਹਫ਼ਾ ਮੇਅਰ ਸੌਰਭ ਜੋਸ਼ੀ ਤੇ ਕਮਿਸ਼ਨਰ ਅਮਿਤ ਕੁਮਾਰ ਨੇ ਸੌ... ਅਗਲੀ ਖ਼ਬਰ ਸੀ . ਜੀ . ਸੀ . ਯੂਨੀਵਰਸਿਟੀ ਮੁਹਾਲੀ ਵਿਖੇ ਗਲੋਬਲ ਲੀਗਲ ਸਮਿੱਟ ਕਰਵਾਈ
Ad Position 24