13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਗੋਆ ਦਾ ਵਫ਼ਦ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਚੰਡੀਗੜ੍ਹ ਦੇ ਦੌਰੇ ’ਤੇ ਪੁੱਜਾ

ਚੰਡੀਗੜ੍ਹ, 13 ਨਵੰਬਰ (ਮਾਰਕੰਡਾ)-ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਸੈਕਟਰ 20-ਡੀ ਚੰਡੀਗੜ੍ਹ ਵਿਖੇ ਐਚ. ਪੀ.

Ad Position 21
No active advertisement
ਅਜੀਤ ਡੈਸਕ 14-11-2026
ਚੰਡੀਗੜ੍ਹ, 13 ਨਵੰਬਰ (ਮਾਰਕੰਡਾ)-ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਸੈਕਟਰ 20-ਡੀ ਚੰਡੀਗੜ੍ਹ ਵਿਖੇ ਐਚ. ਪੀ. ਐਸ. ਐਮ. ਦੇ ਗਣਪਤ ਪਾਰਸੇਕਰ ਕਾਲਜ ਆਫ਼ ਐਜੂਕੇਸ਼ਨ ਹਰਮਲ (ਗੋਆ) ਦੇ ਇਕ ਵਫ਼ਦ ਦਾ ਸਵਾਗਤ ਇਕ ਅਕਾਦਮਿਕ ਐਕਸਚੇਂਜ ਤੇ ਵਿਦਿਆਰਥੀ ਅਧਿਐਨ ਟੂਰ ਦੇ ਹਿੱਸੇ ਵਜੋਂ ਕੀਤਾ, ਜਿਸ ਦਾ ਉਦੇਸ਼ ਅਕਾਦਮਿਕ ਆਪਸੀ ਤਾਲਮੇਲ ਨੂੰ ਉਤਸ਼ਾਹਿਤ ਕਰਨ, ਨਵੀਨਤਾਕਾਰੀ ਸਿੱਖਿਆ ਅਭਿਆਸਾਂ ਨੂੰ ਸਾਂਝਾ ਕਰਨ ਤੇ ਅੰਤਰ-ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਇਸ ਦੌਰੇ ਆਏ ਵਫ਼ਦ ਵਿਚ ਬੀ. ਏ.-ਬੀ. ਐੱਡ ਦੇ 42 ਵਿਦਿਆਰਥੀ ਸ਼ਾਮਿਲ ਸਨ। ਆਈ. ਟੀ. ਈ. ਪੀ. ਅਧੀਨ 7 ਫੈਕਲਟੀ ਮੈਂਬਰ ਤੇ 3 ਸਾਥੀ ਮੈਂਬਰ, ਜਿਸ ਨਾਲ ਕੁੱਲ ਭਾਗੀਦਾਰਾਂ ਦੀ ਗਿਣਤੀ 5 2 ਹੋ ਗਈ। ਵਫ਼ਦ ਦੀ ਅਗਵਾਈ ਡਾ. ਸਚਿਨ ਸੀ. ਗਾਓਂਕਰ ਭੂਗੋਲ ਦੀ ਸਹਾਇਕ ਪ੍ਰੋਫੈਸਰ, ਨਿਕਿਤਾ ਸ਼ਿਰੋਡਕਰ, ਯੁਵਰਤਨੀ ਨਾਇਕ, ਹੇਮਲ ਪੀ. ਚੌਗੁਲੇ, ਸੁਪ੍ਰਾਵੀ ਦੇਸਾਈ, ਵਿਨੇਸ਼ਾ ਦਾਭੋਲਕਰ ਤੇ ਪ੍ਰਜਕਤਾ ਰਾਣੇ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨ ਵਫ਼ਦ ਦੇ ਨਿੱਘੇ ਸਵਾਗਤ ਨਾਲ ਹੋਈ। ਪ੍ਰਿੰਸੀਪਲ ਡਾ. ਸਪਨਾ ਨੰਦਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਕ ਦਿਲਚਸਪ ਇੰਟਰਐਕਟਿਵ ਸੈਸ਼ਨ ਦੌਰਾਨ ਦੋਵਾਂ ਸੰਸਥਾਵਾਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀ-ਅਧਿਆਪਕਾਂ ਨੇ ਅਧਿਆਪਨ-ਸਿਖਲਾਈ ਅਭਿਆਸਾਂ, ਸਮਕਾਲੀ ਵਿਦਿਅਕ ਪਹੁੰਚਾਂ ਅਤੇ ਸੰਭਾਵੀ ਅਧਿਆਪਕਾਂ ਦੀ ਪੇਸ਼ੇਵਰ ਤਿਆਰੀ ਬਾਰੇ ਵਿਚਾਰਾਂ, ਅਨੁਭਵਾਂ ਤੇ ਦ੍ਰਿਸ਼ਟੀਕੋਣਾਂ ਦਾ ਆਦਾਨ-ਪ੍ਰਦਾਨ ਕੀਤਾ। ਇਸ ਫੇਰੀ ਦਾ ਤਾਲਮੇਲ ਡਾ. ਏ. ਕੇ. ਸ੍ਰੀਵਾਸਤਵ ਡੀਨ, ਡਾ. ਲੀਲੂ ਰਾਮ ਸਟਾਫ ਸਕੱਤਰ, ਡਾ. ਵੰਦਨਾ ਅਗਰਵਾਲ ਸੀ. ਸੀ. ਏ. ਇੰਚਾਰਜ ਤੇ ਡਾ. ਰਵਿੰਦਰ ਪਟਲੀਆਨ ਮੈਂਬਰ ਨੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀ-ਅਧਿਆਪਕਾਂ ਦੇ ਸਰਗਰਮ ਸਮਰਥਨ ਤੇ ਸਹਿਯੋਗ ਨਾਲ ਕੀਤਾ। ਪ੍ਰੋਗਰਾਮ ਦਾ ਸਮਾਪਨ ਰਸਮੀ ਧੰਨਵਾਦ ਦੇ ਮਤੇ ਨਾਲ ਹੋਇਆ।
Ad Position 22
No active advertisement
ਪਿਛਲੀ ਖ਼ਬਰ ਵਿਕਾਸ ਦੀਆਂ ਨਵੀਆਂ ਇਬਾਰਤਾਂ ਲਿਖਣਗੇ ਸੈਕਟਰ-15 ਤੇ 24 ਦੇ ਪ੍ਰਾਜੈਕਟ, ਚੰਡੀਗੜ੍ਹ ਦੇ ਪ੍ਰਸ਼ਾਸਕ ਕਟਾਰੀਆ ਨੇ ਰੱਖੇ ਨੀਂਹ... ਅਗਲੀ ਖ਼ਬਰ ‘ ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 297ਵਾਂ ਦਿਨ: ਪੰਜਾਬ ਪੁਲਿਸ ਵਲੋਂ 525 ਥਾਈਂ ਛਾਪੇਮਾਰੀ 163 ਕਾਬੂ
Ad Position 24