05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸੜਕਾਂ ਨੂੰ ਸੀਵਰੇਜ ਬਹਾਨੇ ਪੁੱਟਣਾ ਸਰਕਾਰੀ ਖਜ਼ਾਨੇ ਦਾ ਨੁਕਸਾਨ- ਉਦੇਵੀਰ ਢਿੱਲੋਂ

ਲਾਲੜੂ, 4 ਨਵੰਬਰ (ਰਾਜਬੀਰ ਸਿੰਘ)- ਰੌਲਾ-ਰੱਪਾ ਪਾ ਕੇ ਮਸਾਂ ਬਣੀਆਂ ਸੜਕਾਂ ਨੂੰ ਸੀਵਰੇਜ ਪਾਉਣ ਦੇ ਬਹਾਨੇ ਪੁੱਟਣਾ ਜਿੱਥੇ ਸਰਕਾਰੀ ਖਜ਼ਾਨੇ ਦੀ ਸਿੱਧੀ-ਸਿੱਧੀ ਲੁੱਟ ਹੈ ,ਉੱਥੇ ਇਹ ਪ੍ਰਸ਼ਾਸਨ ਦੀ ਕਾਰਗੁਜਾਰੀ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲਿਆਉਂਦੀ ਹੈ । ਉਕਤ ਦੋਸ਼ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਉਦੇਵੀਰ ਸਿੰਘ ਢਿੱਲੋਂ ਨੇ ਮਗਰਾ-ਬੱਸੀ ਦਰਮਿਆਨ ਬਣੀ ਨਵੀਂ ਸੜਕ ਵਿਚਕਾਰ ਪਾਈ ਜਾ ਰਹੀ ਸੀਵਰੇਜ ਸੰਬੰਧੀ ਮੌਕੇ ਦਾ ਦੌਰਾ ਕਰਦਿਆਂ ਲਗਾਏ।

Ad Position 21
No active advertisement
ਸੀਵਰੇਜ ਪਾਉਣ ਲਈ ਪੁੱਟੀ ਮਗਰਾ-ਬਸੀ ਸੰਪਰਕ ਸੜਕ ਵਿਖਾਂਦੇ ਹੋਏ ਸੀਨੀਅਰ ਕਾਂਗਰਸੀ ਆਗੂ ਉਦੇਬੀਰ ਸਿੰਘ ਢਿੱਲੋਂ। ਤਸਵੀਰ : ਰਾਜਬੀਰ ਸਿੰਘ 05-11-2026
ਲਾਲੜੂ, 4 ਨਵੰਬਰ (ਰਾਜਬੀਰ ਸਿੰਘ)- ਰੌਲਾ-ਰੱਪਾ ਪਾ ਕੇ ਮਸਾਂ ਬਣੀਆਂ ਸੜਕਾਂ ਨੂੰ ਸੀਵਰੇਜ ਪਾਉਣ ਦੇ ਬਹਾਨੇ ਪੁੱਟਣਾ ਜਿੱਥੇ ਸਰਕਾਰੀ ਖਜ਼ਾਨੇ ਦੀ ਸਿੱਧੀ-ਸਿੱਧੀ ਲੁੱਟ ਹੈ ,ਉੱਥੇ ਇਹ ਪ੍ਰਸ਼ਾਸਨ ਦੀ ਕਾਰਗੁਜਾਰੀ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲਿਆਉਂਦੀ ਹੈ । ਉਕਤ ਦੋਸ਼ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਉਦੇਵੀਰ ਸਿੰਘ ਢਿੱਲੋਂ ਨੇ ਮਗਰਾ-ਬੱਸੀ ਦਰਮਿਆਨ ਬਣੀ ਨਵੀਂ ਸੜਕ ਵਿਚਕਾਰ ਪਾਈ ਜਾ ਰਹੀ ਸੀਵਰੇਜ ਸੰਬੰਧੀ ਮੌਕੇ ਦਾ ਦੌਰਾ ਕਰਦਿਆਂ ਲਗਾਏ। ਕਾਂਗਰਸੀ ਆਗੂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਸੜਕਾਂ ਦੀ ਹਾਲਤ ਬੇਹੱਦ ਖਰਾਬ ਸੀ ਤੇ ਉਨ੍ਹਾਂ ਲਗਾਤਾਰ ਮੀਡੀਆ ਵਿਚ ਇਹ ਮਸਲਾ ਉਠਾ ਕੇ ਪ੍ਰਸ਼ਾਸਨ ਨੂੰ ਇਹ ਸੜਕ ਬਣਵਾਉਣ ਲਈ ਮਜ਼ਬੂਰ ਕੀਤਾ ਸੀ ਤੇ ਹੁਣ ਜਦੋ ਇਹ ਸੜਕ ਬਣ ਗਈ ਹੈ ਤਾਂ ਇਸ ਨੂੰ ਸੀਵਰੇਜ ਪਾਉਣ ਦੇ ਬਹਾਨੇ ਮੁੜ ਪੁੱਟਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਉਹ ਸੀਵਰੇਜ ਪਾਉਣ ਦੇ ਵਿਰੋਧੀ ਨਹੀਂ ਪਰ ਇਹ ਜਰੂਰ ਕਹਿਣਾ ਚਾਹੁੰਦੇ ਹਨ ਇਕ ਤਾਂ ਸੀਵਰੇਜ ਸੜਕ ਪਾਉਣ ਤੋਂ ਪਹਿਲਾਂ ਪਾਉਣੀ ਚਾਹੀਦੀ ਸੀ ਤੇ ਦੂਜਾ ਸੀਵਰੇਜ ਦੇ ਪਾਈਪ ਵੀ ਬੇਹੱਦ ਛੋਟੇ ਹਨ । ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਸੜਕ ਬਣਨ ਵਿਚ ਹੀ ਬਹੁਤ ਸਮਾਂ ਲੱਗਿਆ ਸੀ ਤੇ ਹੁਣ ਫਿਰ ਸੜਕ ਪੁੱਟ ਕੇ ਲੋਕਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਝੋਨੇ ਦੀ ਵਢਾਈ ਤੇ ਕਣਕ ਦੀ ਬਿਜਾਈ ਦੇ ਸੀਜਨ ਵਿਚ ਖੇਤਾਂ ਵਾਲਾ ਰਸਤਾ ਪੁੱਟਣ ਕਾਰਨ ਕਿਸਾਨ ਆਪਣੇ ਕੰਮ ਕਾਰ ਕਰਨ ਵਿਚ ਵੱਡੀਆਂ ਦਿੱਕਤਾਂ ਦਾ ਵੱਖਰਾ ਸਾਹਮਣਾ ਕਰ ਰਹੇ ਹਨ । ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਦੇ ਸਹਿਰੀ ਪ੍ਰਧਾਨ ਸੁਸ਼ੀਲ ਮਗਰਾ, ਮਾਸਟਰ ਮੋਹਨ ਸਿੰਘ , ਯੁਗਵਿੰਦਰ ਸਿੰਘ ਰਾਠੌਰ , ਜਸਵੀਰ ਲੈਹਲੀ, ਰਮੇਸ਼ ਪ੍ਰਜਾਪਤ, ਉਮਵੀਰ ਰਾਣਾ ਮਗਰਾ, ਅਰੁਣਪਾਲ ਸਿੰਘ ਮਗਰਾ, ਸੁਖਪਾਲ ਸਿੰਘ ਮਗਰਾ, ਰਾਮ ਸਿੰਘ ਜਲਾਲਪੁਰ,ਮਨਜੀਤ ਸਿੰਘ ਜਲਾਲਪੁਰ, ਗਗਨ ਮਗਰਾ, ਦਰਸ਼ਨ ਸਿੰਘ ਤੇ ਰਾਜਿੰਦਰ ਸਿੰਘ ਲੀਲਾ ਆਦਿ ਹਾਜ਼ਰ ਸਨ । ਇਸ ਸੰਬੰਧੀ ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਜੇ. ਈ. ਨਵੀਨ ਜੋਸ਼ੀ ਨੇ ਕਿਹਾ ਇਹ ਸਮੱਸਿਆ ਸੀਵਰੇਜ ਦੀ ਮਨਜ਼ੂਰੀ ਵਿਚ ਦੇਰੀ ਹੋਣ ਕਾਰਨ ਆਈ ਹੈ ਜਦਕਿ ਸੀਵਰੇਜ ਬੋਰਡ ਦੇ ਐਸ. ਡੀ. ਓ. ਲਵਕੇਸ ਕੁਮਾਰ ਨੇ ਕਿਹਾ ਕਿ ਸੀਵਰੇਜ ਪਾਉਣ ਸਮੇਂ ਸੜਕ ਦੀ ਘੱਟ ਤੋਂ ਘੱਟ ਪੁਟਾਈ ਕੀਤੀ ਜਾਵੇਗੀ ਤੇ ਹੋਏ ਨੁਕਸਾਨ ਨੂੰ ਦੋਵੇਂ ਵਿਭਾਗ ਪੂਰਾ ਕਰ ਦੇਣਗੇ।
Ad Position 22
No active advertisement
ਪਿਛਲੀ ਖ਼ਬਰ ‘ਆਪਣੇ ਵੋਟ ਦੇ ਅਧਿਕਾਰ ਨੂੰ ਜਾਣੋ ’ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਮੁੰਧੋਂ ਵਲੋਂ ਪਿੰਡ ਅਭੇਪੁਰ ਵਿਖੇ ਮੀਟਿੰਗ
Ad Position 24