31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਨਗਰ ਕੌਂਸਲ ਦਾ ਜੁਰਮਾਨੇ ਵਾਲਾ ਮਤਾ ਵੀ ਬੇਅਸਰ, ਖਾਲੀ ਪਲਾਟਾਂ ’ਚ ਕੂੜਾ ਸੁੱਟਣ ਤੇ ਸਾੜਨ ਦਾ ਸਿਲਸਿਲਾ ਜਾਰੀ ਗੁਲਾਬਗੜ੍ਹ ਸੜਕ ’ ਤੇ ਦਿਨ - ਦਿਹਾੜੇ ਕੂੜੇ ਨੂੰ ਲਾਈ ਜਾ ਰਹੀ ਅੱਗ , ਧੂੰਏਂ ਤੇ ਬਦਬੂ ਤੋਂ ਲੋਕ ਪ੍ਰੇਸ਼ਾਨ

ਡੇਰਾਬੱਸੀ, 30 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਨਗਰ ਕੌਂਸਲ ਦੀ ਮੀਟਿੰਗ ਵਿਚ ਖਾਲੀ ਪਲਾਟਾਂ ਅੰਦਰ ਕੂੜਾ ਸੁੱਟਣ ਵਾਲਿਆਂ ਨੂੰ ਜੁਰਮਾਨੇ ਕਰਨ ਸੰਬੰਧੀ ਮਤਾ ਪਾਏ ਜਾਣ ਦੇ ਬਾਵਜੂਦ ਸ਼ਹਿਰ ਵਿਚ ਇਸ ਸਮੱਸਿਆ ਨੂੰ ਠੱਲ੍ਹ ਨਹੀਂ ਪੈ ਰਹੀ। ਗੁਲਾਬਗੜ੍ਹ ਸੜਕ ‘ਤੇ ਗਲੀ ਨੰ.

Ad Position 21
No active advertisement
ਡੇਰਾਬੱਸੀ ਗੁਲਾਬਗੜ੍ਹ ਰੋਡ ’ਤੇ ਗਲੀ ਨੰ. 9 ਨੇੜੇ ਖਾਲੀ ਪਲਾਟ ਵਿਚ ਕੂੜੇ ਨੂੰ ਲਗਾਈ ਅੱਗ ਦਾ ਦ੍ਰਿਸ਼। ਤਸਵੀਰ : ਰਣਬੀਰ ਸਿੰਘ ਪੜ੍ਹੀ 31-10-2026
ਡੇਰਾਬੱਸੀ, 30 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਨਗਰ ਕੌਂਸਲ ਦੀ ਮੀਟਿੰਗ ਵਿਚ ਖਾਲੀ ਪਲਾਟਾਂ ਅੰਦਰ ਕੂੜਾ ਸੁੱਟਣ ਵਾਲਿਆਂ ਨੂੰ ਜੁਰਮਾਨੇ ਕਰਨ ਸੰਬੰਧੀ ਮਤਾ ਪਾਏ ਜਾਣ ਦੇ ਬਾਵਜੂਦ ਸ਼ਹਿਰ ਵਿਚ ਇਸ ਸਮੱਸਿਆ ਨੂੰ ਠੱਲ੍ਹ ਨਹੀਂ ਪੈ ਰਹੀ। ਗੁਲਾਬਗੜ੍ਹ ਸੜਕ ‘ਤੇ ਗਲੀ ਨੰ.9 ਨੇੜੇ ਮੁੱਖ ਸੜਕ ਨਾਲ ਲੱਗਦੇ ਖਾਲੀ ਪਲਾਟ ਵਿਚ ਲਗਾਤਾਰ ਸੁੱਟਿਆ ਜਾ ਰਿਹਾ ਕੂੜਾ ਅਤੇ ਦਿਨ-ਦਿਹਾੜੇ ਉਸ ਨੂੰ ਲਗਾਈ ਜਾ ਰਹੀ ਅੱਗ ਨਗਰ ਕੌਂਸਲ ਦੇ ਸਫ਼ਾਈ ਪ੍ਰਬੰਧਾਂ ਅਤੇ ਫ਼ੈਸਲਿਆਂ ਨੂੰ ਲਾਗੂ ਕਰਵਾਉਣ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਵਲੋਂ ਸ਼ਹਿਰ ਦੇ ਖਾਲੀ ਪਲਾਟਾਂ ਨੂੰ ਕੂੜੇ ਦੇ ਅੱਡੇ ਬਣਨ ਤੋਂ ਰੋਕਣ ਲਈ ਜੁਰਮਾਨੇ ਲਗਾਉਣ ਦਾ ਮਤਾ ਪਾਇਆ ਗਿਆ ਸੀ, ਪਰ ਇਸ ਦੇ ਬਾਵਜੂਦ ਮੁੱਖ ਸੜਕ ਦੇ ਨਾਲ ਹੀ ਸ਼ਰੇਆਮ ਕੂੜਾ ਸੁੱਟਿਆ ਜਾਣਾ ਚਿੰਤਾ ਦਾ ਵਿਸ਼ਾ ਹੈ। ਸਥਾਨਕ ਵਾਸੀਆਂ ਦਾ ਸਵਾਲ ਹੈ ਕਿ ਜੇਕਰ ਮਤੇ ਪਾਸ ਹੋਣ ਤੋਂ ਬਾਅਦ ਵੀ ਨਿਯਮਾਂ ਦੀ ਉਲੰਘਣਾ ਜਾਰੀ ਹੈ ਤਾਂ ਇਨ੍ਹਾਂ ਫ਼ੈਸਲਿਆਂ ਦਾ ਜ਼ਮੀਨੀ ਪੱਧਰ ‘ਤੇ ਕੀ ਲਾਭ। ਲੋਕਾਂ ਅਨੁਸਾਰ ਪਲਾਟ ਵਿਚ ਰੋਜ਼ਾਨਾ ਕੂੜੇ ਨਾਲ ਭਰੇ ਲਿਫ਼ਾਫ਼ੇ ਸੁੱਟੇ ਜਾਂਦੇ ਹਨ। ਕੂੜਾ ਸੜਕ ਤੱਕ ਖਿਲਰਿਆ ਰਹਿੰਦਾ ਹੈ, ਜਦਕਿ ਇਸ ਨੂੰ ਅੱਗ ਲਗਾਉਣ ਨਾਲ ਉੱਠਦਾ ਧੂੰਆਂ ਅਤੇ ਬਦਬੂ ਆਸ-ਪਾਸ ਦੇ ਘਰਾਂ ਤੱਕ ਪਹੁੰਚਦੀ ਹੈ। ਪਲਾਸਟਿਕ ਸਮੇਤ ਹੋਰ ਰਹਿੰਦ-ਖੂੰਹਦ ਸਾੜਨ ਨਾਲ ਹਵਾ ਪ੍ਰਦੂਸ਼ਿਤ ਹੋਣ ਦੇ ਨਾਲ ਸਾਹ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵਧਦਾ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਨਗਰ ਕੌਂਸਲ ਸਿਰਫ਼ ਮਤੇ ਪਾਸ ਕਰਨ ਤੱਕ ਸੀਮਿਤ ਨਾ ਰਹੇ, ਸਗੋਂ ਕੂੜਾ ਸੁੱਟਣ ਅਤੇ ਸਾੜਨ ਵਾਲਿਆਂ ਦੀ ਪਛਾਣ ਕਰਕੇ ਜੁਰਮਾਨੇ ਲਗਾਏ। ਖਾਲੀ ਪਲਾਟ ਮਾਲਕਾਂ ਦੀ ਬਣਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਸਮੱਸਿਆ ਦਾ ਪੱਕਾ ਹੱਲ ਨਾ ਹੋਣ ‘ਤੇ ਉਹ ਰੋਸ ਪ੍ਰਗਟਾਉਣ ਲਈ ਮਜ਼ਬੂਰ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ’ਚ ਕਾਂਗਰਸ ਪਾਰਟੀ ਦੀ ਟਿਕਟ ਲਈ ਪਿਓ-ਪੁੱਤਰ ਸਮੇਤ ਚਾਰ ਆਗੂਆਂ ਨੇ ਠੋਕਿਆ ਦਾਅਵਾ ਅਗਲੀ ਖ਼ਬਰ ਸਿਤਾਰਪੁਰ-ਜੜੌਤ ਸੜਕ ਦੀ ਰਿਪੇਅਰ ਦਾ ਕੰਮ ਇਕ ਹਫ਼ਤੇ ਤੋਂ ਬੰਦ
Ad Position 24