ਮੁੱਲਾਂਪੁਰ ਏਅਰ ਫੋਰਸ ਸਟੇਸ਼ਨ ਨੇੜਿਓਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼
ਮੁੱਲਾਂਪੁਰ ਗਰੀਬਦਾਸ, 29 ਅਕਤੂਬਰ (ਖੈਰਪੁਰ) - ਪੁਲਿਸ ਨੇ ਭੇਦਭਰੀ ਹਾਲਤ ਵਿਚ ਸਥਾਨਕ ਏਅਰ ਫੋਰਸ ਸਟੇਸ਼ਨ ਨੇੜਿਓਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਏ.
ਮੁੱਲਾਂਪੁਰ ਗਰੀਬਦਾਸ, 29 ਅਕਤੂਬਰ (ਖੈਰਪੁਰ) - ਪੁਲਿਸ ਨੇ ਭੇਦਭਰੀ ਹਾਲਤ ਵਿਚ ਸਥਾਨਕ ਏਅਰ ਫੋਰਸ ਸਟੇਸ਼ਨ ਨੇੜਿਓਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਏ. ਐਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਅੱਜ ਥਾਣਾ ਮੁੱਲਾਂਪੁਰ ‘ਚ ਇਤਲਾਹ ਮਿਲੀ ਸੀ ਕਿ ਏਅਰ ਫੋਰਸ ਸਟੇਸ਼ਨ ਨੇੜੇ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਪਈ ਹੈ। ਜਿਸ ਸੰਬੰਧੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਪੜਤਾਲ ਕੀਤੀ, ਪਰ ਉਸ ਦੀ ਪਛਾਣ ਨਹੀਂ ਹੋ ਸਕੀ, ਜਿਸ ਦੀ ਲਾਸ਼ ਸ਼ਨਾਖਤ ਦੇ ਮੱਦੇਨਜ਼ਰ 72 ਘੰਟਿਆਂ ਲਈ ਸਿਵਲ ਹਸਪਤਾਲ ਖਰੜ ਵਿਖੇ ਮੋਰਚਰੀ ਵਿਚ ਰੱਖੀ ਗਈ ਹੈ। ਮ੍ਰਿਤਕ ਦੀ ਉਮਰ 30/35 ਸਾਲ, ਨੀਲੇ ਰੰਗ ਦੀ ਪੈਂਟ ਅਤੇ ਕਾਲੇ ਰੰਗ ਦੀ ਕਮੀਜ ਪਹਿਨੀ ਹੋਈ ਹੈ। ਇਹ ਲਾਸ਼ 6/7 ਦਿਨ ਪੁਰਾਣੀ ਜਾਪਦੀ ਹੈ।