29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਚੰਡੀਮੰਦਰ ਦੇ ਹਾਈ ਸਕਿਓਰਿਟੀ ਫ਼ੌਜੀ ਇਲਾਕੇ ’ਚ ਚੋਰੀ ਦੀ ਕੋਸ਼ਿਸ਼, ਪਤੀ-ਪਤਨੀ ਕਾਬੂ

ਪੰਚਕੂਲਾ, 29 ਅਕਤੂਬਰ (ਕਪਿਲ)- ਪੰਚਕੂਲਾ ਦੇ ਚੰਡੀਮੰਦਰ ਸਥਿਤ ਹਾਈ ਸਕਿਓਰਿਟੀ ਫ਼ੌਜੀ ਇਲਾਕੇ ਵਿਚ ਐੱਮ. ਈ.

Ad Position 21
No active advertisement
ਅਜੀਤ ਡੈਸਕ 30-10-2026
ਪੰਚਕੂਲਾ, 29 ਅਕਤੂਬਰ (ਕਪਿਲ)- ਪੰਚਕੂਲਾ ਦੇ ਚੰਡੀਮੰਦਰ ਸਥਿਤ ਹਾਈ ਸਕਿਓਰਿਟੀ ਫ਼ੌਜੀ ਇਲਾਕੇ ਵਿਚ ਐੱਮ. ਈ. ਐੱਸ. ਦੇ ਠੇਕੇਦਾਰ ਦੇ ਸਟੋਰ ਦਾ ਤਾਲਾ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਪਤੀ-ਪਤਨੀ ਨੂੰ ਫ਼ੌਜੀ ਜਵਾਨਾਂ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਮੁਲਜ਼ਮਾਂ ਕੋਲੋਂ ਛੈਣੀ, ਹਥੌੜਾ ਅਤੇ ਲੋਹੇ ਦੀ ਰਾਡ ਸਮੇਤ ਹੋਰ ਔਜ਼ਾਰ ਬਰਾਮਦ ਹੋਏ ਹਨ। ਮੁੱਢਲੀ ਪੁੱਛਗਿੱਛ ਦੌਰਾਨ ਇਸ ਮਾਮਲੇ ਵਿਚ ਸਟੋਰ ਦੇ ਸਾਬਕਾ ਮੁਲਾਜ਼ਮ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਪੁਲਿਸ ਨੇ ਤਿੰਨ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਿਸਾਰ ਵਾਸੀ ਠੇਕੇਦਾਰ ਪਰਮਜੀਤ ਸਿੰਘ ਦੀ ਕੰਪਨੀ ਚੰਡੀਮੰਦਰ ਮਿਲਟਰੀ ਇਲਾਕੇ ਵਿਚ ਠੇਕੇਦਾਰੀ ਦਾ ਕੰਮ ਕਰਦੀ ਹੈ। ਸੈਕਟਰ-ਡੀ ਸਥਿਤ ਮਕਾਨ ਨੰ. 2904 ਵਿਚ ਕੰਪਨੀ ਦਾ ਸਟੋਰ ਬਣਿਆ ਹੋਇਆ ਹੈ। 27 ਅਕਤੂਬਰ ਦੀ ਰਾਤ ਕਰੀਬ 1 ਵਜੇ ਪਰਮਜੀਤ ਸਿੰਘ ਨੂੰ ਸੂਚਨਾ ਮਿਲੀ ਕਿ ਸਟੋਰ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕਰ ਰਹੇ ਦੋ ਵਿਅਕਤੀਆਂ ਨੂੰ ਫ਼ੌਜੀ ਜਵਾਨਾਂ ਨੇ ਕਾਬੂ ਕਰ ਲਿਆ ਹੈ। ਜਦੋਂ ਉਹ ਸ਼ਕਤੀ ਗੇਟ ਟੈਂਕ ਚੌਕ ਪਹੁੰਚੇ ਤਾਂ ਫ਼ੌਜੀ ਜਵਾਨਾਂ ਦੀ ਹਿਰਾਸਤ ਵਿਚ ਅੰਬਾਲਾ ਸ਼ਹਿਰ ਦੇ ਹੀਰਾ ਨਗਰ ਵਾਸੀ ਮਨਦੀਪ ਸਿੰਘ ਅਤੇ ਉਸ ਦੀ ਪਤਨੀ ਨਵਜੋਤ ਕੌਰ ਮੌਜੂਦ ਸਨ। ਮੁਲਜ਼ਮਾਂ ਕੋਲੋਂ ਇਕ ਮੋਟਰਸਾਈਕਲ ਅਤੇ ਤਾਲਾ ਤੋੜਨ ਲਈ ਵਰਤੇ ਜਾਣ ਵਾਲੇ ਔਜ਼ਾਰਾਂ ਨਾਲ ਭਰਿਆ ਬੈਗ ਬਰਾਮਦ ਹੋਇਆ। ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਮਨਦੀਪ ਸਿੰਘ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਸ ਨੂੰ ਸਟੋਰ ਦੇ ਸਾਬਕਾ ਮੁਲਾਜ਼ਮ ਮੁਖਤਿਆਰ ਸਿੰਘ ਵਾਸੀ ਡੇਰਾਬੱਸੀ ਨੇ ਚੋਰੀ ਕਰਨ ਲਈ ਭੇਜਿਆ ਸੀ। ਉਸ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਕਰੀਬ 10 ਦਿਨ ਪਹਿਲਾਂ ਉਹ ਮੁਖਤਿਆਰ ਸਿੰਘ ਨਾਲ ਮਿਲ ਕੇ ਇਸੇ ਸਟੋਰ ਵਿਚੋਂ ਬਿਜਲੀ ਦੀਆਂ ਤਾਰਾਂ ਦੇ ਬੰਡਲ ਚੋਰੀ ਕਰਕੇ ਲੈ ਗਿਆ ਸੀ। ਚੰਡੀਮੰਦਰ ਥਾਣੇ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਨਦੀਪ ਸਿੰਘ, ਨਵਜੋਤ ਕੌਰ ਅਤੇ ਮੁਖਤਿਆਰ ਸਿੰਘ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 305, 331 (4), 62 ਅਤੇ 3 (5) ਤਹਿਤ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਪਤੀ-ਪਤਨੀ ਨੂੰ ਪੁਲਿਸ ਹਿਰਾਸਤ ਵਿਚ ਲੈ ਕੇ ਔਜ਼ਾਰ ਜ਼ਬਤ ਕਰ ਲਏ ਗਏ ਹਨ। ਫ਼ਰਾਰ ਮੁਲਜ਼ਮ ਮੁਖਤਿਆਰ ਸਿੰਘ ਦੀ ਗ੍ਰਿਫ਼ਤਾਰੀ ਅਤੇ ਚੋਰੀ ਕੀਤੀਆਂ ਤਾਰਾਂ ਦੀ ਬਰਾਮਦਗੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ‘ ਗੈਂਗਸਟਰਾਂ ’ਤੇ ਵਾਰ’ ਦਾ 282ਵਾਂ ਦਿਨ ਪੰਜਾਬ ਪੁਲਿਸ ਵਲੋਂ 528 ਥਾਈਂ ਛਾਪੇਮਾਰੀ, 188 ਕਾਬੂ ਅਗਲੀ ਖ਼ਬਰ ਚੰਨ ਦਾ ਦੀਦਾਰ ਕਰਕੇ ਸੁਹਾਗਣ ਔਰਤਾਂ ਨੇ ...
Ad Position 24