28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕੇ . ਬੀ . ਡੀ . ਗਰੁੱਪ ਵਲੋਂ ਐੱਲ . ਆਰ . ਐੱਲ . ਬਿਲਡਰਜ਼ ਐਂਡ ਪ੍ਰਮੋਟਰਜ਼ ’ ਦੀ ਸ਼ੁਰੂਆਤ

ਖਨੌਰੀ, 25 ਅਕਤੂਬਰ (ਬਲਵਿੰਦਰ ਸਿੰਘ ਥਿੰਦ) - ਰੀਅਲ ਅਸਟੇਟ ਦੇ ਖੇਤਰ ਵਿੱਚ ਆਪਣੀ ਪਛਾਣ ਰੱਖਣ ਵਾਲੇ ਕੇ. ਬੀ.

Ad Position 21
No active advertisement
ਅਜੀਤ ਡੈਸਕ 28-10-2026
ਖਨੌਰੀ, 25 ਅਕਤੂਬਰ (ਬਲਵਿੰਦਰ ਸਿੰਘ ਥਿੰਦ) - ਰੀਅਲ ਅਸਟੇਟ ਦੇ ਖੇਤਰ ਵਿੱਚ ਆਪਣੀ ਪਛਾਣ ਰੱਖਣ ਵਾਲੇ ਕੇ.ਬੀ.ਡੀ. ਗਰੁੱਪ ਵਲੋਂ ਐੱਲ.ਆਰ.ਐੱਲ. ਬਿਲਡਰਜ਼ ਐਂਡ ਪ੍ਰਮੋਟਰਜ਼’ ਦੇ ਨਾਂ ਹੇਠ ਨਵੀਂ ਕੰਪਨੀ ਦੀ ਸ਼ੁਰੂਆਤ ਕੀਤੀ ਗਈ ਹੈ। ਖਨੌਰੀ ਖੇਤਰ ਦੇ ਨਾਲ-ਨਾਲ ਮੋਹਾਲੀ ਟਰਾਈਸਿਟੀ ਵਿੱਚ ਰੀਅਲ ਅਸਟੇਟ ਦੇ ਕਾਰੋਬਾਰ ਨੂੰ ਨਵੀਆਂ ਸੰਭਾਵਨਾਵਾਂ ਨਾਲ ਅੱਗੇ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇਸ ਕੰਪਨੀ ਦਾ ਨਾਂ ਸੰਸਥਾਪਕ ਪਰਿਵਾਰ ਦੇ ਮੁਖੀ ਰੌਸ਼ਨ ਲਾਲ ਤੋਂ ਪ੍ਰੇਰਿਤ ਹੈ। ਕੰਪਨੀ ਦੇ ਸੀ.ਐੱਮ.ਡੀ. ਰਮੇਸ਼ ਗੋਇਲ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ 33 ਸਾਲਾਂ ਤੋਂ ਰੀਅਲ ਅਸਟੇਟ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੇ ਪਿਤਾ ਰੋਸ਼ਨ ਲਾਲ ਨੇ ਸਾਲ 1993 ਵਿੱਚ ਇਸ ਖੇਤਰ ਵਿੱਚ ਕਦਮ ਰੱਖਿਆ ਸੀ। ਸ਼ੁਰੂਆਤੀ ਦੌਰ ਵਿੱਚ ਜ਼ਮੀਨਾਂ ਦੀ ਖ਼ਰੀਦੋ-ਫ਼ਰੋਖ਼ਤ ਦਾ ਕੰਮ ਕੀਤਾ ਜਾਂਦਾ ਸੀ, ਪਰ ਸਮੇਂ ਦੇ ਨਾਲ ਪਰਿਵਾਰ ਨੇ ਜ਼ਮੀਨਾਂ ਦੇ ਵਿਕਾਸ ਦੇ ਖੇਤਰ ਵਿੱਚ ਵੀ ਆਪਣੀਆਂ ਸਰਗਰਮੀਆਂ ਦਾ ਵਿਸਥਾਰ ਕੀਤਾ। ਰਮੇਸ਼ ਗੋਇਲ ਨੇ ਦੱਸਿਆ ਕਿ ਉਹ ਪਿਛਲੇ ਅੱਠ ਸਾਲਾਂ ਤੋਂ ਮੋਹਾਲੀ ਟਰਾਈਸਿਟੀ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਹਨ। ਖਨੌਰੀ ਵਿੱਚ ਕੰਪਨੀ ਵਲੋਂ ਕਈ ਪ੍ਰਾਜੈਕਟ ਮੁਕੰਮਲ ਕੀਤੇ ਜਾ ਚੁੱਕੇ ਹਨ, ਜਦਕਿ ਹੁਣ ਚੰਡੀਗੜ੍ਹ ਟਰਾਈਸਿਟੀ ਵਿੱਚ ਵੀ ਜ਼ਮੀਨਾਂ ਦੇ ਵਿਕਾਸ ਸਬੰਧੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਵੀਂ ਕੰਪਨੀ ਦੇ ਬੈਨਰ ਹੇਠ ਆਉਣ ਵਾਲੇ ਸਮੇਂ ਵਿੱਚ ਕਈ ਨਵੇਂ ਪ੍ਰਾਜੈਕਟ ਪੇਸ਼ ਕੀਤੇ ਜਾਣਗੇ। ਕੰਪਨੀ ਦਾ ਉਦੇਸ਼ ਆਪਣੇ ਪੁਰਾਣੇ ਤਜਰਬੇ ਅਤੇ ਗਾਹਕਾਂ ਦੇ ਭਰੋਸੇ ਨੂੰ ਆਧਾਰ ਬਣਾ ਕੇ ਰੀਅਲ ਅਸਟੇਟ ਦੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਤਲਾਸ਼ਣਾ ਹੈ। ਇਸ ਮੌਕੇ ਕੰਪਨੀ ਦੇ ਨਿਰਦੇਸ਼ਕ ਯਸ਼ ਗੋਇਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਇਸ ਕਾਰੋਬਾਰ ਵਿੱਚ ਤੀਜੀ ਪੀੜ੍ਹੀ ਵਜੋਂ ਸ਼ਾਮਲ ਹੋਏ ਹਨ। ਨਵੀਂ ਕੰਪਨੀ ਦੀ ਸ਼ੁਰੂਆਤ ਅਤੇ ਲੋਗੋ ਦੀ ਪੇਸ਼ਕਾਰੀ ਦੇ ਨਾਲ ਉਨ੍ਹਾਂ ਨੇ ਵੀ ਇਸ ਖੇਤਰ ਵਿੱਚ ਆਪਣੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪਿਤਾ ਰਮੇਸ਼ ਗੋਇਲ ਦੀ ਅਗਵਾਈ ਹੇਠ ਨਵੀਨਤਮ ਸੋਚ, ਆਧੁਨਿਕ ਡਿਜ਼ਾਈਨ ਅਤੇ ਨਵੇਂ ਤਰੀਕਿਆਂ ਨੂੰ ਅਪਣਾ ਕੇ ਕਾਰੋਬਾਰ ਨੂੰ ਹੋਰ ਅੱਗੇ ਵਧਾਉਣ ਲਈ ਯਤਨਸ਼ੀਲ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ‘ ਆਪ ’ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਯਤਨਸ਼ੀਲ - ਪਰਮਿੰਦਰ ਗੋਲਡੀ ਫੁੱਟਬਾਲ ਖਿਡਾਰੀਆਂ ਨੂੰ ਖੇਡ ਕਿੱਟਾਂ...
Ad Position 24