25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਅੰਕਿਤ ਗੋਇਲ ਨੇ ਨੀਟ ਪੀ. ਜੀ. ’ੀਚ ਪੰਜਾਬ ‘ਚੋਂ ਪਹਿਲਾ ਸਥਾਨ ਹਾਸਿਲ ਕਰਕੇ ਕੁਰਾਲੀ ਦਾ ਮਾਣ ਵਧਾਇਆ-ਰਾਣਾ ਗਿੱਲ

ਕੁਰਾਲੀ, 24 ਅਕਤੂਬਰ (ਬਿੱਲਾ ਅਕਾਲਗੜ੍ਹੀਆ)-ਹਲਕਾ ਖਰੜ ਅਤੇ ਕੁਰਾਲੀ ਸ਼ਹਿਰ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਅੰਕਿਤ ਗੋਇਲ ਨੇ ਨੀਟ ਪੀ. ਜੀ.

Ad Position 21
No active advertisement
ਅਜੀਤ ਡੈਸਕ 25-10-2026
ਕੁਰਾਲੀ, 24 ਅਕਤੂਬਰ (ਬਿੱਲਾ ਅਕਾਲਗੜ੍ਹੀਆ)-ਹਲਕਾ ਖਰੜ ਅਤੇ ਕੁਰਾਲੀ ਸ਼ਹਿਰ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਅੰਕਿਤ ਗੋਇਲ ਨੇ ਨੀਟ ਪੀ. ਜੀ. ਦੇ ਐਲਾਨੇ ਗਏ ਨਤੀਜਿਆਂ ‘ਚ ਪੰਜਾਬ ਪੱਧਰ ‘ਤੇ ਪਹਿਲਾ ਸਥਾਨ ਅਤੇ ਆਲ ਇੰਡੀਆ ਪੱਧਰ ‘ਤੇ 207ਵਾਂ ਸਥਾਨ ਹਾਸਿਲ ਕਰਕੇ ਆਪਣੇ ਮਾਪਿਆਂ, ਸ਼ਹਿਰ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਵਿਚਾਰ ਭਾਜਪਾ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਰਣਜੀਤ ਸਿੰਘ ਰਾਣਾ ਗਿੱਲ ਨੇ ਅੰਕਿਤ ਗੋਇਲ ਦਾ ਸਨਮਾਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ। ਇਸ ਮੌਕੇ ਰਾਣਾ ਗਿੱਲ ਨੇ ਕਿਹਾ ਕਿ ਅੰਕਿਤ ਵਰਗੇ ਹੋਣਹਾਰ ਵਿਦਿਆਰਥੀ ਸਾਡੀ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸ੍ਰੋਤ ਅਤੇ ਆਦਰਸ਼ ਹਨ। ਉਨ੍ਹਾਂ ਕਿਹਾ ਕਿ ਅੰਕਿਤ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਇਹ ਵੱਡੀ ਉਪਲੱਬਧੀ ਹਾਸਿਲ ਕੀਤੀ ਹੈ, ਜਿਸ ਨਾਲ ਪੂਰੇ ਇਲਾਕੇ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਉਨ੍ਹਾਂ ਅੰਕਿਤ ਦੇ ਪਿਤਾ ਰੋਹਿਤ ਗੋਇਲ ਅਤੇ ਮਾਤਾ ਨੀਨਾ ਗੋਇਲ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਸਫ਼ਲਤਾ ਪਿੱਛੇ ਮਾਪਿਆਂ ਦੀ ਮਿਹਨਤ, ਸਹਿਯੋਗ ਅਤੇ ਸਹੀ ਮਾਰਗ-ਦਰਸ਼ਨ ਦਾ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੰਕਿਤ ਗੋਇਲ ਦੀ ਇਹ ਪ੍ਰਾਪਤੀ ਉਸ ਦੇ ਮਾਪਿਆਂ ਲਈ ਵੀ ਬੇਹੱਦ ਮਾਣ ਵਾਲੀ ਗੱਲ ਹੈ। ਉਨ੍ਹਾਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਅੰਕਿਤ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਮਿਹਨਤ, ਲਗਨ ਤੇ ਅਨੁਸ਼ਾਸਨ ਨਾਲ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਅੱਗੇ ਵਧਣ। ਇਸ ਮੌਕੇ ਆਸ਼ੂ ਗੋਇਲ, ਰਾਕੇਸ਼ ਗੋਇਲ, ਪ੍ਰਿੰਸ ਗੋਇਲ, ਅਭਿਸ਼ੇਕ ਗੋਇਲ, ਅਸ਼ੀਸ਼ ਸ਼ਰਮਾ, ਕੌਂਸਲਰ ਪਰਮਜੀਤ ਪੰਮੀ, ਕੌਂਸਲਰ ਆਸ਼ੂ ਰਾਣਾ, ਰਾਕੇਸ਼ ਅਗਰਵਾਲ ਤੇ ਪ੍ਰਿੰਸ ਅਗਰਵਾਲ ਸਮੇਤ ਵੱਡੀ ਗਿਣਤੀ ‘ਚ ਸਥਾਨਕ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਵਲੋਂ 97 ਲੱਖ ਦੀ ਲਾਗਤ ਨਾਲ ਬਣਨ ਵਾਲੀ ਲਿੰਕ ਸੜਕ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਅਗਲੀ ਖ਼ਬਰ ਪੁਆਧੀ ਪੰਜਾਬੀ ਸੱਥ ਮੁਹਾਲੀ ਵਲੋਂ ਪੰਜ ਪੁਰਸਕਾਰਾਂ ਦਾ ਐਲਾਨ
Ad Position 24