25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸਵ. ਸ਼ਰਨਜੀਤ ਸਿੰਘ ਜਿੰਮੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਐੱਸ. ਏ.

Ad Position 21
No active advertisement
ਅਜੀਤ ਡੈਸਕ 25-10-2026
ਐੱਸ. ਏ. ਐੱਸ. ਨਗਰ - ਪ੍ਰੇਮ ਸਿੰਘ ਦਾ ਜਨਮ ਸੰਨ 1946 ਵਿਚ ਪਿਤਾ ਤੇਜਾ ਸਿੰਘ ਦੇ ਘਰ ਮਾਤਾ ਸੇਵਾ ਕੌਰ ਦੀ ਕੁੱਖੋਂ ਪਿੰਡ ਰਾਮਪੁਰ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਇਆ ਸੀ। ਪ੍ਰੇਮ ਸਿੰਘ ਹੁਰੀ ਚਾਰ ਭਰਾ ਅਤੇ ਦੋ ਭੈਣਾਂ ਸਨ, ਜੋ ਕਿ ਆਪੋ-ਆਪਣੇ ਪਰਿਵਾਰਾਂ ਸਮੇਤ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ । ਪ੍ਰੇਮ ਸਿੰਘ ਆਪਣੇ ਪਿੰਡ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸਨ, ਜਿਸ ਕਾਰਨ ਉਹ ਸਦਾ ਹੀ ਆਪਣੇ ਨਾਂਅ ਦੇ ਨਾਲ ਆਪਣੇ ਪਿੰਡ ਦਾ ਨਾਂਅ ਜ਼ਰੂਰ ਲਿਖਵਾਉਂਦੇ ਸਨ। ਪ੍ਰੇਮ ਸਿੰਘ ਨੇ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਬਲਾੜੀ ਕਲਾਂ ਦੇ ਸਕੂਲ ਤੋਂ ਕੀਤੀ। ਪੜ੍ਹਾਈ ਪੂਰੀ ਹੋਣ ਉਪਰੰਤ ਉਨ੍ਹਾਂ ਨੇ ਸੰਨ 1966 ਵਿਚ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਵਿਖੇ ਕਲਰਕ ਦੇ ਅਹੁਦੇ ‘ਤੇ ਨੌਕਰੀ ਜੁਆਇੰਨ ਕੀਤੀ। ਪ੍ਰੇਮ ਸਿੰਘ ਬਹੁਤ ਹੀ ਮਿਹਨਤੀ ਬਿਰਤੀ ਦੇ ਇਨਸਾਨ ਸਨ। ਉਨ੍ਹਾਂ ਨੇ ਨੌਕਰੀ ਦੇ ਨਾਲ-ਨਾਲ ਪਿੰਡ ਧਨਾਸ ਵਿਖੇ ਵੱਡੇ ਪੱਧਰ ਦਾ ਡੇਅਰੀ ਫਾਰਮ ਖੋਲ੍ਹ ਲਿਆ ਅਤੇ ਦੂਜੇ ਪਾਸੇ ਉਹ ਆਪਣੇ ਪਿੰਡ ਰਾਮਪੁਰ ਵਿਖੇ ਖੇਤੀਬਾੜੀ ਦਾ ਕੰਮ ਵੀ ਸੰਭਾਲਦੇ ਰਹੇ। ਪ੍ਰੇਮ ਸਿੰਘ ਹਰ ਸਮੇਂ ਲੋਕਾਂ ਦੀ ਮਦਦ ਲਈ ਤੱਤਪਰ ਰਹਿੰਦੇ ਸਨ ਅਤੇ ਹਰ ਲੋੜਵੰਦ ਇਨਸਾਨ ਦੀ ਦਿਲ ਖੋਲ੍ਹ ਕੇ ਬਿਨਾਂ ਕਿਸੇ ਲਾਲਚ ਤੋਂ ਮਦਦ ਕਰਦੇ ਸਨ। ਉਨ੍ਹਾਂ ਆਪਣੇ ਇਲਾਕੇ ਦੇ ਵੱਡੀ ਗਿਣਤੀ ਨੌਜਵਾਨਾਂ ਅਤੇ ਰਿਸ਼ਤੇਦਾਰਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ‘ਚ ਨੌਕਰੀਆਂ ਲਗਵਾਈਆਂ ਸਨ। ਇਸ ਉਪਰਾਲੇ ਕਾਰਨ ਹੀ ਅੱਜ ਉਨ੍ਹਾਂ ਦੇ ਦੋ ਭਤੀਜੇ ਦਲਜੀਤ ਸਿੰਘ ਅਤੇ ਗੁਰਨਾਮ ਸਿੰਘ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸੁਪਰਡੈਂਟ ਦੇ ਅਹੁਦਿਆਂ ‘ਤੇ ਤਾਇਨਾਤ ਹਨ। ਪ੍ਰੇਮ ਸਿੰਘ ਨੇ ਆਪਣੀ ਸਾਰੀ ਨੌਕਰੀ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਵਿਖੇ ਹੀ ਕੀਤੀ। ਪ੍ਰੇਮ ਸਿੰਘ ਸੰਨ 2004 ‘ਚ ਸੁਪਰਡੈਂਟ ਗ੍ਰੇਡ-1 ਦੇ ਉੱਚ ਅਹੁਦੇ ਤੋਂ ਪੂਰੇ ਮਾਣ-ਸਨਮਾਨ ਨਾਲ ਸੇਵਾ-ਮੁਕਤ ਹੋਏ ਸਨ। ਪ੍ਰੇਮ ਸਿੰਘ ਦੇ ਦੋ ਬੱਚੇ ਹਨ, ਜਿਨ੍ਹਾਂ ‘ਚੋਂ ਵੱਡੀ ਬੇਟੀ ਇੰਦਰਜੀਤ ਕੌਰ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਪਿੰਡ ਕੋੜਵਾ ਵਿਖੇ ਢਿੱਲੋਂ ਪਰਿਵਾਰ ਵਿਚ ਮੇਜਰ ਸਿੰਘ ਨੂੰ ਵਿਆਹੀ ਹੋਈ ਹੈ, ਜਦਕਿ ਛੋਟਾ ਬੇਟਾ ਗੁਰਜੀਤ ਸਿੰਘ ਪੰਜਾਬ ਪੁਲਿਸ ਵਿਭਾਗ ਵਿਚ ਸਰਕਲ ਡੀ. ਐੱਸ. ਪੀ. ਦੇ ਅਹੁਦੇ ‘ਤੇ ਮੋਰਿੰਡਾ ਵਿਖੇ ਤਾਇਨਾਤ ਹੈ। ਪਿਤਾ ਵਲੋਂ ਮਿਲੇ ਵਧੀਆ ਸੰਸਕਾਰਾਂ ਕਰਕੇ ਹੀ ਅੱਜ ਗੁਰਜੀਤ ਸਿੰਘ ਨੂੰ ਪੁਲਿਸ ਵਿਭਾਗ ‘ਚ ਇਮਾਨਦਾਰ ਤੇ ਦਲੇਰ ਅਫ਼ਸਰ ਵਜੋਂ ਜਾਣਿਆ ਜਾਂਦਾ ਹੈ। ਬੀਤੀ 21 ਅਕਤੂਬਰ ਨੂੰ ਸੰਖੇਪ ਬਿਮਾਰੀ ਉਪਰੰਤ ਗੁਰੂ ਚਰਨਾਂ ‘ਚ ਜਾ ਬਿਰਾਜੇ ਪ੍ਰੇਮ ਸਿੰਘ ਰਾਮਪੁਰੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਲੰਬਿਆਂ ਫੇਜ਼-8 ਮੁਹਾਲੀ ਵਿਖੇ ਦੁਪਹਿਰ 12.30 ਵਜੇ ਤੋਂ ਲੈ ਕੇ 1.30 ਵਜੇ ਦੇ ਵਿਚਕਾਰ ਹੋਵੇਗਾ, ਜਿਥੇ ਕਿ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਪਰਿਵਾਰ ਦੇ ਸਾਕ-ਸੰਬੰਧੀ ਤੇ ਮਿੱਤਰ-ਸਨੇਹੀ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਪੇਸ਼ਕਸ਼-ਪ੍ਰੋ. ਅਵਤਾਰ ਸਿੰਘ 24 ਐਮਓਐਚ 01 ਸਵ. ਪ੍ਰੇਮ ਸਿੰਘ ਰਾਮਪੁਰੀਆ।
Ad Position 22
No active advertisement
ਪਿਛਲੀ ਖ਼ਬਰ ਪੁਆਧੀ ਪੰਜਾਬੀ ਸੱਥ ਮੁਹਾਲੀ ਵਲੋਂ ਪੰਜ ਪੁਰਸਕਾਰਾਂ ਦਾ ਐਲਾਨ ਅਗਲੀ ਖ਼ਬਰ ਮਾਈਨਿੰਗ ਵਿਭਾਗ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲਾਣ ’ਚ ਨਾਜਾਇਜ਼ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ
Ad Position 24