ਸਫ਼ਾਈ ਦੇ ਦਾਅਵਿਆਂ ਦੇ ਬਾਵਜੂਦ ਸਕੂਲੀ ਬੱਚੇ ਵੀ ਕੂੜੇ ਦੀ ਮਾਰ ਸਹਿਣ ਲਈ ਮਜਬੂਰ
ਡੇਰਾਬੱਸੀ, 21 ਅਕਤੂਬਰ (ਗੁਰਮੀਤ ਸਿੰਘ)-ਸਵੱਛਤਾ ਦੇ ਨਾਅਰਿਆਂ ਅਤੇ ਸਫ਼ਾਈ ਮੁਹਿੰਮਾਂ ਦੇ ਬਾਵਜੂਦ ਡੇਰਾਬੱਸੀ ਦੇ ਮੁਬਾਰਿਕਪੁਰ ਤੇ ਮੀਰਪੁਰ ਖੇਤਰ ‘ਚ ਕੂੜੇ ਦੀ ਸਮੱਸਿਆ ਲੋਕਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਮੁਬਾਰਿਕਪੁਰ ਸੜਕ ‘ਤੇ ਸਥਿਤ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੀਰਪੁਰ ਦੇ ਬਾਹਰ ਲੱਗੇ ਕੂੜੇ ਦੇ ਢੇਰ ਸਫ਼ਾਈ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਰਹੇ ਹਨ।
ਡੇਰਾਬੱਸੀ, 21 ਅਕਤੂਬਰ (ਗੁਰਮੀਤ ਸਿੰਘ)-ਸਵੱਛਤਾ ਦੇ ਨਾਅਰਿਆਂ ਅਤੇ ਸਫ਼ਾਈ ਮੁਹਿੰਮਾਂ ਦੇ ਬਾਵਜੂਦ ਡੇਰਾਬੱਸੀ ਦੇ ਮੁਬਾਰਿਕਪੁਰ ਤੇ ਮੀਰਪੁਰ ਖੇਤਰ ‘ਚ ਕੂੜੇ ਦੀ ਸਮੱਸਿਆ ਲੋਕਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਮੁਬਾਰਿਕਪੁਰ ਸੜਕ ‘ਤੇ ਸਥਿਤ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੀਰਪੁਰ ਦੇ ਬਾਹਰ ਲੱਗੇ ਕੂੜੇ ਦੇ ਢੇਰ ਸਫ਼ਾਈ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। ਸਕੂਲ ‘ਚ ਪੜ੍ਹਨ ਲਈ ਆਉਣ ਵਾਲੇ ਬੱਚਿਆਂ ਨੂੰ ਰੋਜ਼ਾਨਾ ਗੰਦਗੀ ਦੇ ਵਿਚਕਾਰੋਂ ਲੰਘਣਾ ਪੈਂਦਾ ਹੈ, ਜਦਕਿ ਸੜਕ ਕਿਨਾਰੇ ਪਿਆ ਕੂੜਾ ਆਉਣ-ਜਾਣ ਵਾਲੇ ਲੋਕਾਂ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸਮੱਸਿਆ ਸਿਰਫ਼ ਸਕੂਲ ਦੇ ਬਾਹਰ ਤੱਕ ਸੀਮਿਤ ਨਹੀਂ ਹੈ, ਸਗੋਂ ਮੁਬਾਰਿਕਪੁਰ ਸੜਕ ‘ਤੇ ਚੌਕ ਨੇੜੇ ਅਤੇ ਹੋਰਨਾਂ ਥਾਵਾਂ ‘ਤੇ ਵੀ ਖੁੱਲ੍ਹੇ ‘ਚ ਕੂੜਾ ਸੁੱਟਿਆ ਜਾ ਰਿਹਾ ਹੈ। ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਕੂੜਾ ਇਕੱਠਾ ਹੁੰਦਾ ਰਹਿੰਦਾ ਹੈ, ਜੋ ਕਿ ਢੇਰਾਂ ਦਾ ਰੂਪ ਧਾਰਨ ਕਰ ਲੈਂਦਾ ਹੈ। ਸਥਾਨਕ ਵਸਨੀਕਾਂ ਅਨੁਸਾਰ ਸਕੂਲ ਪ੍ਰਬੰਧਕਾਂ ਵਲੋਂ ਵੀ ਇਸ ਸਮੱਸਿਆ ਵੱਲ ਸਥਾਨਕ ਪ੍ਰਸ਼ਾਸਨ ਦਾ ਕਈ ਵਾਰ ਧਿਆਨ ਦਿਵਾਇਆ ਜਾ ਚੁੱਕਾ ਹੈ, ਪਰ ਹਾਲਾਤਾਂ ‘ਚ ਕੋਈ ਠੋਸ ਤਬਦੀਲੀ ਦਿਖਾਈ ਨਹੀਂ ਦੇ ਰਹੀ। 12 ਸਾਲਾਂ ਬਾਅਦ ਵੀ ਬੁਨਿਆਦੀ ਸਹੂਲਤ ਨੂੰ ਤਰਸ ਰਹੇ ਨੇ ਲੋਕ ਪਿੰਡ ਵਾਸੀਆਂ ਨੇ ਦੱਸਿਆ ਕਿ ਮੀਰਪੁਰ ਅਤੇ ਮੁਬਾਰਿਕਪੁਰ ਨੂੰ ਕਰੀਬ 12 ਸਾਲ ਪਹਿਲਾਂ ਡੇਰਾਬੱਸੀ ਨਗਰ ਕੌਂਸਲ ਦੀ ਹਦੂਦ ‘ਚ ਸ਼ਾਮਿਲ ਕੀਤਾ ਗਿਆ ਸੀ। ਇਸ ਤੋਂ ਬਾਅਦ ਵਿਕਾਸ ਕਾਰਜਾਂ ‘ਤੇ ਕਰੋੜਾਂ ਰੁ. ਖ਼ਰਚਣ ਦੇ ਦਾਅਵੇ ਕੀਤੇ ਗਏ, ਪਰ ਸਫ਼ਾਈ ਵਰਗੀ ਮੁੱਢਲੀ ਸਹੂਲਤ ਲਈ ਲੋਕ ਹਾਲੇ ਵੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ‘ਚ ਤਿੰਨ ਸਰਕਾਰੀ ਸਕੂਲ ਹਨ, ਜਿਸ ਕਾਰਨ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਹੈ। ਕੂੜੇ ਨੂੰ ਅੱਗ ਲਗਾਉਣ ਨਾਲ ਫੈਲ ਰਿਹੈ ਪ੍ਰਦੂਸ਼ਣ ਲੋਕਾਂ ਨੇ ਦੋਸ਼ ਲਗਾਇਆ ਕਿ ਕੁਝ ਥਾਵਾਂ ‘ਤੇ ਕੂੜਾ ਚੁੱਕਣ ਦੀ ਬਜਾਏ ਉਸ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਇਸ ਨਾਲ ਧੂੰਏਂ ਕਾਰਨ ਹਵਾ ਪ੍ਰਦੂਸ਼ਿਤ ਹੋਣ ਦੇ ਨਾਲ-ਨਾਲ ਆਲੇ-ਦੁਆਲੇ ਦੇ ਦਰੱਖ਼ਤਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਸਕੂਲਾਂ ਦੇ ਬਾਹਰ ਸਫ਼ਾਈ ਕਰਵਾਉਣ, ਸੜਕ ਕਿਨਾਰੇ ਪਏ ਕੂੜੇ ਨੂੰ ਚੁਕਵਾਉਣ ਅਤੇ ਨਿਯਮਿਤ ਸਾਫ਼-ਸਫ਼ਾਈ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ ਜਾਣ।