22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਚੰਡੀਗੜ੍ਹ ਪੁਲਿਸ ਵਲੋਂ ਸ਼ਹੀਦ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ

ਚੰਡੀਗੜ੍ਹ, 21 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਵਲੋਂ ਪੁਲਿਸ ਸ਼ਹੀਦੀ ਦਿਵਸ ਮੌਕੇ ਸੈਕਟਰ-17 ਸਥਿਤ ਥਾਣੇ ਦੇ ਮੈਦਾਨ ਵਿਚ ਯਾਦਗਾਰੀ ਪਰੇਡ ਕਰਵਾਈ ਗਈ। ਇਸ ਮੌਕੇ ਡੀ.

Ad Position 21
No active advertisement
ਅਜੀਤ ਡੈਸਕ 22-10-2026
ਚੰਡੀਗੜ੍ਹ, 21 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਵਲੋਂ ਪੁਲਿਸ ਸ਼ਹੀਦੀ ਦਿਵਸ ਮੌਕੇ ਸੈਕਟਰ-17 ਸਥਿਤ ਥਾਣੇ ਦੇ ਮੈਦਾਨ ਵਿਚ ਯਾਦਗਾਰੀ ਪਰੇਡ ਕਰਵਾਈ ਗਈ। ਇਸ ਮੌਕੇ ਡੀ. ਜੀ. ਪੀ. ਡਾ. ਸਾਗਰ ਪ੍ਰੀਤ ਹੁੱਡਾ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਯਾਦਗਾਰ ‘ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਸਮਾਗਮ ਵਿਚ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਏ ਤੇ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਪੁਲਿਸ ਵਿਭਾਗ ਵਲੋਂ ਸਾਂਝੀ ਜਾਣਕਾਰੀ ਅਨੁਸਾਰ 1 ਸਤੰਬਰ, 2025 ਤੋਂ 31 ਅਗਸਤ, 2026 ਤੱਕ ਦੇਸ਼ ਭਰ ਵਿਚ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ 154 ਅਧਿਕਾਰੀ ਤੇ ਮੁਲਾਜ਼ਮ ਡਿਊਟੀ ਨਿਭਾਉਂਦਿਆਂ ਸ਼ਹੀਦ ਹੋਏ। ਇਨ੍ਹਾਂ ਵਿਚ ਬੀ. ਐੱਸ. ਐੱਫ. ਦੇ 25, ਸੀ. ਆਰ. ਪੀ. ਐੱਫ. ਦੇ 2, ਆਈ. ਟੀ. ਬੀ. ਪੀ. ਦੇ 9, ਜੰਮੂ-ਕਸ਼ਮੀਰ ਦੇ 9 ਅਤੇ ਪੰਜਾਬ ਪੁਲਿਸ ਦੇ 2 ਜਵਾਨ ਸ਼ਾਮਲ ਹਨ। ਚੰਡੀਗੜ੍ਹ ਪੁਲਿਸ ਦੇ 10 ਸ਼ਹੀਦਾਂ ਨੂੰ ਕੀਤਾ ਯਾਦ- ਚੰਡੀਗੜ੍ਹ ਪੁਲਿਸ ਨੇ ਆਪਣੇ ਉਨ੍ਹਾਂ 10 ਮੁਲਾਜ਼ਮਾਂ ਦੀਆਂ ਕੁਰਬਾਨੀਆਂ ਨੂੰ ਵੀ ਯਾਦ ਕੀਤਾ, ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ। ਇਨ੍ਹਾਂ ਵਿਚ ਇੰਸਪੈਕਟਰ ਜਗਜੀਤ ਸਿੰਘ, ਇੰਸਪੈਕਟਰ ਸੁੱਚਾ ਸਿੰਘ, ਸਬ-ਇੰਸਪੈਕਟਰ ਅਮਰਜੀਤ ਸਿੰਘ, ਏ. ਐੱਸ. ਆਈ. ਅਮਰਜੀਤ ਸਿੰਘ, ਏ. ਐੱਸ. ਆਈ. ਲਾਲੂ ਰਾਮ, ਏ. ਐੱਸ. ਆਈ. ਅਮੀਨ ਚੰਦ, ਹੈੱਡ ਕਾਂਸਟੇਬਲ ਸੁਖਜਿੰਦਰ ਸਿੰਘ, ਕਾਂਸਟੇਬਲ ਸ਼ਮਸ਼ੇਰ ਸਿੰਘ, ਕਾਂਸਟੇਬਲ ਸੁਖਦਰਸ਼ਨ ਸਿੰਘ ਤੇ ਹੋਮ ਗਾਰਡ ਵਲੰਟੀਅਰ ਰਾਜੇਸ਼ ਕੁਮਾਰ ਸ਼ਾਮਲ ਹਨ। ਪੁਲਿਸ ਅਨੁਸਾਰ ਇੰਸਪੈਕਟਰ ਜਗਜੀਤ ਸਿੰਘ 17 ਜੁਲਾਈ, 1988 ਨੂੰ ਸੈਕਟਰ-45 ਵਿਚ ਅਤਿਵਾਦੀਆਂ ਦੇ ਟਿਕਾਣੇ ‘ਤੇ ਛਾਪੇਮਾਰੀ ਦੌਰਾਨ ਗੋਲੀਆਂ ਲੱਗਣ ਕਾਰਨ ਸ਼ਹੀਦ ਹੋ ਗਏ ਸਨ। ਏ . ਐੱਸ. ਆਈ. ਅਮਰਜੀਤ ਸਿੰਘ 8 ਦਸੰਬਰ, 1989 ਨੂੰ ਕਜਹੇੜੀ ਨੇੜੇ ਗਸ਼ਤ ਦੌਰਾਨ ਅਤਿਵਾਦੀਆਂ ਦੇ ਹਮਲੇ ਵਿਚ ਸ਼ਹੀਦ ਹੋਏ ਸਨ। ਏ. ਐੱਸ. ਆਈ. ਲਾਲੂ ਰਾਮ ਅਤੇ ਏ. ਐੱਸ. ਆਈ. ਅਮੀਨ ਚੰਦ 29 ਅਗਸਤ, 1991 ਨੂੰ ਤਤਕਾਲੀ ਐੱਸ. ਐੱਸ. ਪੀ. ਦੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ਵਿਚ ਸ਼ਹੀਦ ਹੋ ਗਏ ਸਨ। ਸਬ-ਇੰਸਪੈਕਟਰ ਅਮਰਜੀਤ ਸਿੰਘ 25 ਫਰਵਰੀ, 1992 ਨੂੰ ਇਲਾਜ ਲਈ ਪੀ. ਜੀ. ਆਈ. ਲਿਜਾਏ ਜਾ ਰਹੇ ਹਵਾਲਾਤੀਆਂ ਦੀ ਸੁਰੱਖਿਆ ਦੌਰਾਨ ਪੁਲਿਸ ਪਾਰਟੀ ‘ਤੇ ਹੋਏ ਹਮਲੇ ਵਿਚ ਸ਼ਹੀਦ ਹੋਏ ਸਨ। ਕਾਂਸਟੇਬਲ ਸ਼ਮਸ਼ੇਰ ਸਿੰਘ ਨੂੰ 25 ਜਨਵਰੀ, 1991 ਨੂੰ ਘਰ ਪਹੁੰਚਣ ‘ਤੇ ਅਤਿਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ। ਇੰਸਪੈਕਟਰ ਸੁੱਚਾ ਸਿੰਘ 9 ਜੂਨ, 2013 ਦੀ ਰਾਤ ਨੂੰ ਸੈਕਟਰ-17 ਜ਼ਿਲ੍ਹਾ ਅਦਾਲਤ ਨੇੜੇ ਚੈਕਿੰਗ ਦੌਰਾਨ ਹਮਲੇ ਵਿਚ ਸ਼ਹੀਦ ਹੋ ਗਏ ਸਨ। ਹੈੱਡ ਕਾਂਸਟੇਬਲ ਸੁਖਜਿੰਦਰ ਸਿੰਘ ਦੀ ਅੰਮ੍ਰਿਤਸਰ ਜ਼ਿਲ੍ਹੇ ਵਿਚ ਸੰਮਨ ਅਤੇ ਵਾਰੰਟਾਂ ਦੀ ਤਾਮੀਲ ਲਈ ਜਾਂਦਿਆਂ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਜਨਵਰੀ, 2025 ਵਿਚ ਮੌਤ ਹੋ ਗਈ ਸੀ। ਕਾਂਸਟੇਬਲ ਸੁਖਦਰਸ਼ਨ ਸਿੰਘ ਅਤੇ ਹੋਮ ਗਾਰਡ ਵਲੰਟੀਅਰ ਰਾਜੇਸ਼ ਕੁਮਾਰ 13 ਮਾਰਚ, 2025 ਨੂੰ ਜ਼ੀਰਕਪੁਰ ਬੈਰੀਅਰ ’ਤੇ ਨਾਕਾਬੰਦੀ ਦੌਰਾਨ ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਸ਼ਹੀਦ ਹੋ ਗਏ ਸਨ। ਜ਼ਿਕਰਯੋਗ ਹੈ ਕਿ 21 ਅਕਤੂਬਰ, 1959 ਨੂੰ ਲੱਦਾਖ ਦੇ ਹਾਟ ਸਪਰਿੰਗਜ਼ ਖੇਤਰ ਵਿਚ ਚੀਨੀ ਸੈਨਿਕਾਂ ਦੇ ਘਾਤ ਲਾ ਕੇ ਕੀਤੇ ਹਮਲੇ ਵਿਚ 10 ਸੀ. ਆਰ. ਪੀ. ਐੱਫ. ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਯਾਦ ਵਿਚ ਹਰ ਸਾਲ 21 ਅਕਤੂਬਰ ਨੂੰ ਪੁਲਿਸ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਸੜਕ ਕਿਨਾਰੇ ਬਿਨਾਂ ਲਾਈਟਾਂ ਖੜ੍ਹਾ ਟਰਾਲਾ ਬਣਿਆ ਮੌਤ ਦਾ ਕਾਰਨ ਅਗਲੀ ਖ਼ਬਰ ਪੁਲਿਸ ਵਲੋਂ ਨਾਜਾਇਜ਼ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਮੁਲਜ਼ਮ ਗ੍ਰਿਫ਼ਤਾਰ
Ad Position 24