15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਹੈਰੋਇਨ ਸਮੇਤ ਮੁਲਜ਼ਮ ਕਾਬੂ

ਚੰਡੀਗੜ੍ਹ, 14 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ ਹੱਲੋਮਾਜਰਾ ਸਥਿਤ ਕਬਾੜੀ ਮਾਰਕੀਟ ਨੇੜੇ ਖੁੱਲ੍ਹੇ ਮੈਦਾਨ ’ਚੋਂ ਇਕ ਮੁਲਜ਼ਮ ਨੂੰ 10. 46 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 15-10-2026
ਚੰਡੀਗੜ੍ਹ, 14 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ ਹੱਲੋਮਾਜਰਾ ਸਥਿਤ ਕਬਾੜੀ ਮਾਰਕੀਟ ਨੇੜੇ ਖੁੱਲ੍ਹੇ ਮੈਦਾਨ ’ਚੋਂ ਇਕ ਮੁਲਜ਼ਮ ਨੂੰ 10.46 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਿਤਿਕ ਉਰਫ਼ ਨਿੰਨੀ ਵਾਸੀ ਰਾਏਪੁਰ ਖ਼ੁਰਦ, ਚੰਡੀਗੜ੍ਹ ਵਜੋਂ ਹੋਈ ਹੈ। ਇਹ ਗ੍ਰਿਫ਼ਤਾਰੀ ਗਸ਼ਤ ਦੌਰਾਨ ਪੁਲਿਸ ਨੇ ਪੈਦਲ ਆ ਰਹੇ ਇਕ ਵਿਅਕਤੀ ਉੱਤੇ ਸ਼ੱਕ ਪੈਣ ਦੇ ਅਧਾਰ ’ਤੇ ਕੀਤੀ ਹੈ। ਇਸ ਮੌਕੇ ਪੁਲਿਸ ਨੇ ਉਕਤ ਵਿਅਕਤੀ ਦੀ ਨਿੱਜੀ ਤਲਾਸ਼ੀ ਲਈ, ਜਿਸ ਦੌਰਾਨ ਇਕ ਮੋਮੀ ਲਿਫ਼ਾਫ਼ੇ ਚੋਂ ਹੈਰੋਇਨ ਵਰਗਾ ਨਸ਼ੀਲਾ ਪਦਾਰਥ ਬਰਾਮਦ ਹੋਇਆ। ਮੋਬਾਈਲ ਫੋਰੈਂਸਿਕ ਲੈਬੋਰਟਰੀ ਵਲੋਂ ਉਕਤ ਪਦਾਰਥ ਦੀ ਜਾਂਚ ਕੀਤੇ ਜਾਣ ਤੇ ਉਸਦੇ ਹੈਰੋਇਨ ਹੋਣ ਦੀ ਪੁਸ਼ਤੀ ਹੋਈ। ਪੁਲਿਸ ਨੇ ਮੁਲਜ਼ਮ ਵਿਰੁੱਧ ਥਾਣਾ ਸੈਕਟਰ-31 ਵਿਖੇ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ, ਨੂੰ ਗ੍ਰਿਫ਼ਤਾਰ ਕਰ ਲਿਆ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਟੈਕਸੀ ਚਾਲਕ ਨੂੰ ਚਾਕੂ ਮਾਰਨ ਦੇ ਮਾਮਲੇ ’ ਚ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਅੰਤਰਰਾਸ਼ਟਰੀ ਆਫ਼ਤ ਜੋਖ਼ਮ ਘਟਾਓ ਦਿਵਸ ਮਨਾਇਆ
Ad Position 24