07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਮੇਅਰ ਮਜ਼ਬੂਤ ਤਾਂ ਸ਼ਹਿਰ ਮਜ਼ਬੂਤ ’- ਚੰਡੀਗੜ੍ਹ ਕਾਨਫ਼ਰੰਸ ’ ਚ ਉੱਠਿਆ ਸਾਂਝਾ ਸੁਰ ਆਲ ਇੰਡੀਆ ਮੇਅਰਜ਼ ਕੌਂਸਲ ਦੀ ਦੋ ਰੋਜ਼ਾ ਕਾਨਫ਼ਰੰਸ ਸੰਪੰਨ 5 ਸਾਲਾ ਕਾਰਜਕਾਲ ਤੇ ਵਿੱਤੀ ਤੌਰ ’ਤੇ ਮਜ਼ਬੂਤ ਨਗਰ ਨਿਗਮਾਂ ਦੀ ਮੰਗ

ਚੰਡੀਗੜ੍ਹ, 6 ਅਕਤੂਬਰ (ਸੰਦੀਪ ਕੁਮਾਰ ਮਾਹਨਾ)–ਆਲ ਇੰਡੀਆ ਮੇਅਰਜ਼ ਕੌਂਸਲ ਦੀ ਦੋ ਰੋਜ਼ਾ 118ਵੀਂ ਕਾਨਫ਼ਰੰਸ ਦੇ ਸਮਾਪਤੀ ਦਿਨ ਦੇਸ਼ ਭਰ ਤੋਂ ਪਹੁੰਚੇ ਮੇਅਰਾਂ ਨੇ ਸ਼ਹਿਰੀ ਸਰਕਾਰਾਂ ਨੂੰ ਫ਼ੈਸਲੇ ਲੈਣ ਲਈ ਵਧੇਰੇ ਅਧਿਕਾਰ ਅਤੇ ਆਪਣੇ ਸਰੋਤ ਪੈਦਾ ਕਰਨ ਲਈ ਵਿੱਤੀ ਖ਼ੁਦਮੁਖ਼ਤਿਆਰੀ ਦੇਣ ’ਤੇ ਜ਼ੋਰ ਦਿੱਤਾ। ਦੋ ਦਿਨਾਂ ਦੀ ਵਿਚਾਰ-ਚਰਚਾ ਤੋਂ ਬਾਅਦ ‘ਸਸ਼ਕਤ ਮੇਅਰ, ਸਸ਼ਕਤ ਸ਼ਹਿਰ, ਵਿਕਸਿਤ ਭਾਰਤ’ ਦੇ ਸੰਦੇਸ਼ ਨਾਲ ‘ਚੰਡੀਗੜ੍ਹ ਸੰਕਲਪ’ ਅਪਣਾਇਆ ਗਿਆ।

Ad Position 21
No active advertisement
ਅਜੀਤ ਡੈਸਕ 07-10-2026
ਚੰਡੀਗੜ੍ਹ, 6 ਅਕਤੂਬਰ (ਸੰਦੀਪ ਕੁਮਾਰ ਮਾਹਨਾ)–ਆਲ ਇੰਡੀਆ ਮੇਅਰਜ਼ ਕੌਂਸਲ ਦੀ ਦੋ ਰੋਜ਼ਾ 118ਵੀਂ ਕਾਨਫ਼ਰੰਸ ਦੇ ਸਮਾਪਤੀ ਦਿਨ ਦੇਸ਼ ਭਰ ਤੋਂ ਪਹੁੰਚੇ ਮੇਅਰਾਂ ਨੇ ਸ਼ਹਿਰੀ ਸਰਕਾਰਾਂ ਨੂੰ ਫ਼ੈਸਲੇ ਲੈਣ ਲਈ ਵਧੇਰੇ ਅਧਿਕਾਰ ਅਤੇ ਆਪਣੇ ਸਰੋਤ ਪੈਦਾ ਕਰਨ ਲਈ ਵਿੱਤੀ ਖ਼ੁਦਮੁਖ਼ਤਿਆਰੀ ਦੇਣ ’ਤੇ ਜ਼ੋਰ ਦਿੱਤਾ। ਦੋ ਦਿਨਾਂ ਦੀ ਵਿਚਾਰ-ਚਰਚਾ ਤੋਂ ਬਾਅਦ ‘ਸਸ਼ਕਤ ਮੇਅਰ, ਸਸ਼ਕਤ ਸ਼ਹਿਰ, ਵਿਕਸਿਤ ਭਾਰਤ’ ਦੇ ਸੰਦੇਸ਼ ਨਾਲ ‘ਚੰਡੀਗੜ੍ਹ ਸੰਕਲਪ’ ਅਪਣਾਇਆ ਗਿਆ। ਕਾਨਫ਼ਰੰਸ ਦੌਰਾਨ ਮੇਅਰਾਂ ਨੇ ਸ਼ਹਿਰੀ ਸਥਾਨਕ ਸਰਕਾਰਾਂ ਨੂੰ ਪ੍ਰਸ਼ਾਸਨਿਕ, ਕਾਰਜਕਾਰੀ ਅਤੇ ਵਿੱਤੀ ਪੱਖੋਂ ਹੋਰ ਮਜ਼ਬੂਤ ਬਣਾਉਣ ਦੀ ਲੋੜ ’ਤੇ ਵਿਚਾਰ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੀਆਂ ਲਗਾਤਾਰ ਵਧ ਰਹੀਆਂ ਲੋੜਾਂ ਅਤੇ ਨਵੀਆਂ ਸ਼ਹਿਰੀ ਚੁਣੌਤੀਆਂ ਨਾਲ ਨਜਿੱਠਣ ਲਈ ਸਥਾਨਕ ਸਰਕਾਰਾਂ ਕੋਲ ਲੋੜੀਂਦੇ ਅਧਿਕਾਰ ਅਤੇ ਸਰੋਤ ਹੋਣੇ ਜ਼ਰੂਰੀ ਹਨ। ਕਾਨਫ਼ਰੰਸ ’ਚ ਮੇਅਰਾਂ ਲਈ ਇਕਸਾਰ 5 ਸਾਲਾ ਕਾਰਜਕਾਲ ਦੀ ਵਕਾਲਤ ਵੀ ਕੀਤੀ ਗਈ। ਇਸ ਦੇ ਨਾਲ ਹੀ ਨਗਰ ਨਿਗਮਾਂ ਨੂੰ ਵਿੱਤੀ ਤੌਰ ’ਤੇ ਆਤਮਨਿਰਭਰ ਬਣਾਉਣ, ਨਵੇਂ ਆਮਦਨ ਸਰੋਤ ਵਿਕਸਤ ਕਰਨ ਅਤੇ ਉਪਲਬਧ ਸਰੋਤਾਂ ਦੀ ਬਿਹਤਰ ਵਰਤੋਂ ਕਰਨ ’ਤੇ ਜ਼ੋਰ ਦਿੱਤਾ ਗਿਆ। ਮੇਅਰਾਂ ਨੇ ਕਿਹਾ ਕਿ ਵਿੱਤੀ ਤੌਰ ’ਤੇ ਮਜ਼ਬੂਤ ਸਥਾਨਕ ਸਰਕਾਰਾਂ ਹੀ ਸ਼ਹਿਰੀ ਵਿਕਾਸ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਸਕਦੀਆਂ ਹਨ। ਵਿਚਾਰ-ਵਟਾਂਦਰੇ ਦੌਰਾਨ ਤਕਨਾਲੋਜੀ ਆਧਾਰਿਤ ਪ੍ਰਸ਼ਾਸਨ, ਸਾਫ਼-ਸੁਥਰੇ ਅਤੇ ਹਰੇ-ਭਰੇ ਸ਼ਹਿਰ, ਟਿਕਾਊ ਸ਼ਹਿਰੀ ਵਿਕਾਸ, ਨਾਗਰਿਕਾਂ ਦੀ ਭਾਗੀਦਾਰੀ ਅਤੇ ਬਿਹਤਰ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਵਰਗੇ ਮੁੱਦੇ ਵੀ ਵਿਚਾਰ-ਚਰਚਾ ਦਾ ਹਿੱਸਾ ਰਹੇ। ਸ਼ਹਿਰਾਂ ਨੂੰ ‘ਸਮਾਰਟ’, ਸੁਰੱਖਿਅਤ ਅਤੇ ਨਾਗਰਿਕ-ਕੇਂਦਰਿਤ ਬਣਾਉਣ ਲਈ ਸਥਾਨਕ ਪੱਧਰ ’ਤੇ ਪ੍ਰਭਾਵਸ਼ਾਲੀ ਪ੍ਰਬੰਧਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਕਾਨਫ਼ਰੰਸ ਦਾ ਇਕ ਅਹਿਮ ਪੱਖ ਵੱਖ-ਵੱਖ ਸ਼ਹਿਰਾਂ ਵਿਚਕਾਰ ਸਫ਼ਲ ਨਗਰ ਪ੍ਰਬੰਧਨ ਮਾਡਲਾਂ ਅਤੇ ਤਜਰਬਿਆਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਰਿਹਾ। ਇਸ ਤਹਿਤ ਨਿਯਮਤ ਗਿਆਨ-ਵਟਾਂਦਰੇ, ਆਨਲਾਈਨ ਵਿਚਾਰ-ਚਰਚਾ, ਪੇਸ਼ੇਵਰ ਸੰਪਰਕ ਅਤੇ ਨਗਰ ਪ੍ਰਬੰਧਨ ਦੀਆਂ ਨਵੀਆਂ ਪਹਿਲਕਦਮੀਆਂ ਨੂੰ ਸਾਂਝਾ ਕਰਨ ’ਤੇ ਸਹਿਮਤੀ ਬਣੀ, ਤਾਂ ਜੋ ਇਕ ਸ਼ਹਿਰ ਦੀ ਸਫ਼ਲ ਪਹਿਲ ਨੂੰ ਦੂਜੇ ਸ਼ਹਿਰ ਦੀਆਂ ਸਥਾਨਕ ਲੋੜਾਂ ਅਨੁਸਾਰ ਅਪਣਾਇਆ ਜਾ ਸਕੇ। ਕਾਨਫ਼ਰੰਸ ਦੇ ਸਮਾਪਤੀ ਮੌਕੇ ਮੇਅਰਾਂ ਨੇ ਕੇਂਦਰ ਸਰਕਾਰ, ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨਾਂ ਨਾਲ ਮਿਲ ਕੇ ਸ਼ਹਿਰੀ ਪ੍ਰਬੰਧਨ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ। ਉਨ੍ਹਾਂ ਸਾਫ਼, ਹਰੇ-ਭਰੇ, ਟਿਕਾਊ ਅਤੇ ਨਾਗਰਿਕ-ਕੇਂਦਰਿਤ ਸ਼ਹਿਰਾਂ ਦੀ ਉਸਾਰੀ ਨੂੰ ਤਰਜੀਹ ਦੇਣ ਦੀ ਗੱਲ ਕਹੀ। ਕਾਨਫ਼ਰੰਸ ਦਾ ਸਮਾਪਨ ਇਸ ਸਾਂਝੇ ਸੰਕਲਪ ਨਾਲ ਹੋਇਆ ਕਿ ਸਸ਼ਕਤ ਮੇਅਰ, ਮਜ਼ਬੂਤ ਸ਼ਹਿਰੀ ਸਥਾਨਕ ਸਰਕਾਰਾਂ ਅਤੇ ਸਰਗਰਮ ਨਾਗਰਿਕ ਭਾਗੀਦਾਰੀ ਹੀ ਮਜ਼ਬੂਤ ਸ਼ਹਿਰਾਂ ਦੀ ਨੀਂਹ ਬਣਨਗੇ ਅਤੇ ‘ਵਿਕਸਿਤ ਭਾਰਤ-2047’ ਦੇ ਟੀਚੇ ਨੂੰ ਅੱਗੇ ਵਧਾਉਣ ’ਚ ਅਹਿਮ ਭੂਮਿਕਾ ਨਿਭਾਉਣਗੇ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ 75 ਕਿੱਲੋਮੀਟਰ ਲੰਬੇ ਸੀਵਰੇਜ ਦੀ ਕਰਵਾਏਗਾ ਡੀਸਿਲਟਿੰਗ ਅਗਲੀ ਖ਼ਬਰ ਵਿਆਹ ਤੋਂ ਬਾਅਦ ਦਾਜ ਦੀ ਮੰਗ ਕਰਨ ਤੇ ਗਹਿਣੇ ਵਾਪਸ ਨਾ ਕਰਨ ਦੇ ਦੋਸ਼ ਹੇਠ ਪਤੀ ਖ਼ਿਲਾਫ਼ ਮਾਮਲਾ ਦਰਜ
Ad Position 24